Ferozepur News

ਰੀਡਰ ਆਫ ਦਾ ਡੇ’ ਵਜੋਂ ਐਮ.ਐੱਲ.ਏ ਸ. ਰਣਬੀਰ ਸਿੰਘ ਭੁੱਲਰ  ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਪਹੁੰਚੇ

ਰੀਡਰ ਆਫ ਦਾ ਡੇ’ ਵਜੋਂ ਐਮ.ਐੱਲ.ਏ ਸ. ਰਣਬੀਰ ਸਿੰਘ ਭੁੱਲਰ  ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਪਹੁੰਚੇ
ਰੀਡਰ ਆਫ ਦਾ ਡੇ' ਵਜੋਂ ਐਮ.ਐੱਲ.ਏ ਸ. ਰਣਬੀਰ ਸਿੰਘ ਭੁੱਲਰ  ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਪਹੁੰਚੇ
ਜਤਿੰਦਰ ਸਿਕਰੀ
ਫਿਰੋਜ਼ਪੁਰ, ਜੁਲਾਈ 3, 2022: ਜ਼ਿਲਾ ਲਾਇਬ੍ਰੇਰੀ ਫਿਰੋਜ਼ਪੁਰ ਦੇ ਪਾਸਾਰ  ਅਤੇ ਡਿਜ਼ਲੀਟਾਈਜੇਸ਼ਨ ਲਈ ਯਤਨਸ਼ੀਲ ਲਾਇਬ੍ਰੇਰੀ ਵੈੱਲਫੇਅਰ ਸੁਸਾਇਟੀ ਲਾਇਬ੍ਰੇਰੀ ਵਿੱਚ ਗੁਣਾਤਮਕ ਸੁਧਾਰ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਹਰ ਹਫ਼ਤੇ ਐੱਤਵਾਰ ਨੂੰ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਹੁੰਦੀ ਹੈ । ਇਸ ਮੀਟਿੰਗ ਵਿੱਚ ਇਲਾਕੇ ਵਿੱਚੋਂ ਕੋਈ ਨਾ ਕੋਈ ਵਿਅਕਤੀ ‘ਰੀਡਰ ਆਫ ਦਾ ਡੇ’ ਵਜੋਂ ਸ਼ਾਮਲ ਹੁੰਦਾ ਹੈ ।
ਇਸੇ ਲੜੀ ਤਹਿਤ ਜ਼ਿਲ੍ਹਾ  ਲਾਇਬ੍ਰੇਰੀ ਵੈੱਲਫੇਅਰ  ਸੁਸਾਇਟੀ ਫਿਰੋਜ਼ਪੁਰ ਦੇ ਮੈਂਬਰਾਂ ਵੱਲੋਂ ਅੱਜ ਹਫਤਾਵਾਰੀ ਮੀਟਿੰਗ ਵਿੱਚ ਦਿੱਤੇ ਸੱਦੇ ਤਹਿਤ ‘ਰੀਡਰ ਆਫ ਦਾ ਡੇ’ ਵਜੋਂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਐੱਮ.ਐੱਲ.ਏ ਸ.ਰਣਬੀਰ ਸਿੰਘ ਭੁੱਲਰ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ‘ਤੇ ਲਾਇਬ੍ਰੇਰੀ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵਿਚਾਰ-ਚਰਚਾ ਕੀਤੀ ਗਈ । ਸ.ਭੁੱਲਰ ਹੋਰਾਂ ਨੇ ਕਿਤਾਬਾਂ,  ਸਾਹਿਤ, ਭਾਸ਼ਾ ਤੇ  ਸੱਭਿਆਚਾਰ ਨਾਲ ਸਭ ਤੋਂ ਪਹਿਲਾਂ ਆਪ ਜੁੜਣ ਦੀ ਗੱਲ ਕਰਦਿਆਂ ਹੋਇਆਂ ਆਖਿਆ ਕਿ ਉਹ ਇਸਦੇ ਗੁਣਾਤਮਕ ਸੁਧਾਰਾਂ ਲਈ ਵਚਨਬੱਧ ਹਨ । ਪੰਜਾਬ ਸਰਕਾਰ ਵੀ ਇਸ ਪਾਸੇ ਵੱਲ ਬੜੀ ਤੇਜ਼ੀ ਨਾਲ ਕਦਮ ਵਧਾ ਰਹੀ ਹੈ ।
ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਲਾਇਬ੍ਰੇਰੀ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਲ ਆਉੰਦੀ ਹੈ ਤਾਂ ਉਹ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨਾਲ਼ ਰਾਬਤਾ ਕਾਇਮ ਕਰਕੇ ਹੱਲ ਕਰਵਾਉਣਗੇ।ਇਸ ਮੌਕੇ ‘ਤੇ ਸੁਸਾਇਟੀ ਦੇ ਮੈੰਬਰ ਸ਼੍ਰੀ ਗੌਰਵ ਸਾਗਰ ਭਾਸਕਰ, ਡਾ.ਐੱਸ ਐੱਨ ਰੁਦਰਾ, ਸ਼੍ਰੀ ਦਵਿੰਦਰ ਨਾਥ, ਗੌਰਵ ਸਾਗਰ ਭਾਸਕਰ ,ਹਰਮੀਤ ਵਿਦਿਆਰਥੀ,ਸੁਰਿੰਦਰ ਕੰਬੋਜ, ਡਾ. ਜਗਦੀਪ ਸੰਧੂ, ਦਲਜੀਤ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button