Ferozepur News

22 ਨਵੰਬਰ ਨੂੰ ਹੋਵੇਗਾ ਮਯੰਕ ਸ਼ਰਮਾ ਮੈਮੋਰੀਅਲ ਅਵਾਰਡਜ਼ ਦਾ ਆਯੋਜਨ

ਫਿਰੋਜ਼ਪੁਰ 18.11.2018: ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀ.ਸੀ. ਮਾਡਲ ਗਰੁੱਪ ਆਫ ਸਕੂਲਜ਼ ਦੁਆਰਾ ਮਯੰਕ  ਸ਼ਰਮਾ ਮੈਮੋਰੀਅਲ ਸਪੋਰਟਸ ਐਕਸੀਲੈਂਸ ਅਵਾਰਡਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸਬੰਧ ਵਿੱਚ ਦਾਸ ਐਂਡ ਬਰਾਊਨ ਵਰਲਡ ਸਕੂਲ ਵਿੱਚ ਬੈਠਕ ਕੀਤੀ ਗਈ । ਅਨਿਰੁਧ ਗੁਪਤਾ ਤੇ ਦੀਪਕ ਸ਼ਰਮਾ ਨੇ ਦੱਸਿਆ ਕਿ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 22 ਨਵੰਬਰ ਨੂੰ ਮਯੰਕ ਸ਼ਰਮਾ ਦੇ ਜਨਮ ਦਿਨ ਨੂੰ ਸਮਰਪਿਤ ਖਿਡਾਰੀ ਸਨਮਾਨ ਸਮਾਰੋਹ 3 ਵਜੇ ਦਾਸ ਐਂਡ ਬਰਾਊਨ ਵਰਲਡ ਸਕੂਲ ਬਾਰਡਰ ਰੋਡ ਫਿਰੋਜ਼ਪੁਰ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਖੇਡਾਂ ਵਿੱਚ ਅੱਵਲ ਆਉਣ ਵਾਲੇ 125 ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ ।

          ਉਨ੍ਹਾਂ ਨੇ ਦੱਸਿਆ ਕਿ ਸ਼ਹੀਦਾਂ ਦੇ ਸ਼ਹਿਰ ਦੇ ਵਿਦਿਆਰਥੀ ਸਿੱਖਿਆ, ਖੇਡਾਂ ਤੇ  ਸਮਾਜਿਕ ਖੇਤਰ ਵਿੱਚ ਅੱਗੇ ਵਧਣ ਇਸ ਲਈ ਉਹਨਾਂ ਦੁਆਰਾ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਫਾਊਂਡੇਸ਼ਨ ਦਾ ਗਠਨ ਮਯੰਕ ਦੀਆਂ ਯਾਦਾਂ ਨੂੰ ਸਭ ਦੇ ਦਿਲਾਂ  ਵਿੱਚ ਵਸਾ ਕੇ ਰੱਖਣ ਦੇ ਮਨੋਰਥ ਨਾਲ ਕੀਤਾ ਗਿਆ ਸੀ ।ਉਹਨਾਂ ਕਿਹਾ ਕਿ ਇਹ ਕੋਈ ਐੱਨ.ਜੀ.ਓ. ਨਹੀਂ ਬਲਕਿ ਇੱਕ ਅਹਿਸਾਸ ਹੈ, ਜੋ ਕਿ ਮਨੁੱਖਤਾ ਤੇ ਸਮਾਜ ਵਿੱਚ ਸਿੱਖਿਆ, ਖੇਡਾਂ, ਤੋਂ ਇਲਾਵਾ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ ।

       ਇਸ ਮੌਕੇ ਤੇ ਸ਼ਲਿੰਦਰ ਲਰੋਈਆ, ਰਾਕੇਸ਼ ਕੁਮਾਰ,  ਕਮਲ ਸ਼ਰਮਾ, ਰਜੇਸ਼ ਮਹਿਤਾ,  ਅਸ਼ਵਨੀ ਗਰੋਵਰ, ਅਮਿਤ ਬਤਰਾ, ਸੁਨੀਲ ਗੱਖੜ, ਅਸ਼ਵਨੀ ਸ਼ਰਮਾ, ਗ਼ਜ਼ਲਪਰੀਤ ਸਿੰਘ, ਹਰਿੰਦਰ ਭੁੱਲਰ,  ਰਾਜੇਸ਼ ਲੂਨਾ,  ਜਤਿੰਦਰ ਸਿੰਘ, ਸੌਰਭ ਨਾਰੰਗ, ਡਾ ਤਨਜੀਤ ਬੇਦੀ, ਵਿਕਰਮ ਸ਼ਰਮਾ, ਐਡਵੋਕੇਟ ਕਰਨ ਪੁੱਗਲ,  ਦੀਪਕ ਗਰੋਵਰ, ਸੰਜੀਵ ਟੰਡਨ, ਕਿਰਨ ਸ਼ਰਮਾ,  ਮਨੀਸ਼, ਮਨੋਜ ਗੁਪਤਾ, ਰਾਹੁਲ ਸ਼ਰਮਾ,  ਸੰਦੀਪ ਕੰਬੋਜ, ਜਸਪਾਲ ਹਾਂਡਾ, ਰਾਕੇਸ਼ ਮਾਹਰ, ਦਲਬੀਰ ਸਿੰਘ, ਜਸਵੰਤ ਸੈਣੀ, ਰੁਪਿੰਦਰ ਮੋਨੂੰ, ਸੰਦੀਪ ਸਹਿਗਲ, ਯੋਗੇਸ਼ ਤਲਵਾੜ, ਦਿਨੇਸ਼ ਗੁਪਤਾ  ਮੌਜੂਦ ਸਨ ।

Related Articles

Back to top button