Ferozepur News

ਰਿਮੋਟ  ਕੰਟਰੋਲ ਰਾਹੀ ਇਸ ਰੇਲ ਗੱਡੀ ਨੂੰ ਹਰੀ ਝੰਡੀ ਵਿਖਾਈ

ਸੰਸਦ ਸ਼ੇਰ ਸਿੰਘ ਘੁਬਾਇਆ ਵੱਲੋਂ ਫਿਰੋਜ਼ਪੁਰ-ਚੰਡੀਗੜ• ਇੰਟਰਸਿਟੀ ਰੇਲ ਨੂੰ ਦਿੱਤੀ ਹਰੀ ਝੰਡੀ
• ਕੇਂਦਰੀ ਰੇਲਵੇ ਮੰਤਰੀ ਸ੍ਰੀ.ਸੁਰੇਸ਼ ਪ੍ਰਭੂ ਨੇ ਦਿੱਲੀ ਤੋ ਰਿਮੋਟ  ਕੰਟਰੋਲ ਰਾਹੀ ਕੀਤਾ ਸ਼ੁਭ ਆਰੰਭ
ਫਿਰੋਜ਼ਪੁਰ 9 ਫਰਵਰੀ ( ਤਿਵਾੜੀ) ਫਿਰੋਜਪੁਰ ਤੋਂ ਚੰਡੀਗੜ• ਲਈ ਮਨਜ਼ੂਰ ਹੋਈ ਰੋਜਾਨਾਂ ਰੇਲਗੱਡੀ ਨੂੰ ਅੱਜ ਸੰਸਦ ਮੈਂਬਰ ਸ੍ਰ.ਸ਼ੇਰ ਸਿੰਘ ਘੁਬਾਇਆ,  ਸ.ਪਰਮਿੰਦਰ ਸਿੰਘ ਪਿੰਕੀ ਵਿਧਾਇਕ, ਡੀ.ਆਰ.ਐਮ ਸ੍ਰੀ ਨਰੇਸ਼ ਚੰਦਰ ਗੋਇਲ ਹੋਰ ਪਤਵੰਤਿਆਂ ਦੀ ਹਾਜਰੀ ਵਿਚ ਫ਼ਿਰੋਜ਼ਪੁਰ ਤੋਂ ਚੰਡੀਗੜ• ਲਈ ਰਵਾਨਾ ਕੀਤਾ ਗਿਆ।  ਕੇਂਦਰੀ ਰੇਲ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨੇ ਨਵੀਂ ਦਿੱਲੀ ਤੋ train-1
ਇਸ ਮੌਕੇ ਡੀ.ਆਰ.ਐਮ.ਸ੍ਰੀ ਨਰੇਸ਼ ਚੰਦਰ ਗੋਇਲ ਨੇ  ਦੱਸਿਆ ਕਿ ਰੇਲ ਗੱਡੀ ਦੇ 12 ਡੱਬੇ ਹਨ ਤੇ ਇਸ ਨੂੰ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰ: 2 ਤੋ ਰਵਾਨਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਰੇਲ ਗੱਡੀ ਤਲਵੰਡੀ, ਮੋਗਾ, ਜਗਰਾਓ, ਲੁਧਿਆਣਾ, ਸਮਰਾਲਾ ਅਤੇ ਮੋਹਾਲੀ ਰੇਲਵੇ ਸਟੇਸ਼ਨਾਂ ਤੇ ਰੁਕ ਕੇ ਜਾਇਆ ਕਰੇਗੀ ਅਤੇ  ਇਹ ਰੇਲ ਗੱਡੀ 11:40 ਵਜੇ ਚੰਡੀਗੜ• ਪਹੁੰਚੇਗੀ ਅਤੇ ਸ਼ਾਮ 4:30 ਵਜੇ ਤੋ ਚੰਡੀਗੜ• ਤੋ ਚੱਲ ਕੇ ਉਸੇ ਤਰ•ਾਂ ਸਾਰੇ ਨਿਰਧਾਰਤ ਸਟੇਸ਼ਨਾਂ ਤੇ ਰੁਕਦੀ ਹੋਈ ਰਾਤ 9:40 ਵਜੇ ਤੇ ਫਿਰੋਜ਼ਪੁਰ ਛਾਉਣੀ ਵਿਖੇ ਪਹੁੰਚੇਗੀ। Àਨ•ਾਂ ਦੱਸਿਆ ਕਿ ਰੇਲ ਗੱਡੀ ਰੈਗੂਲਰ ਤੌਰ ਤੇ 11 ਫਰਵਰੀ ਤੋ ਸਵੇਰੇ 7:00 ਵਜੇ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ ਚੱਲਿਆ ਕਰੇਗੀ।
ਇਸ ਮੌਕੇ ਜਿਲ•ਾ ਭਾਜਪਾ ਪ੍ਰਧਾਨ ਸ੍ਰ.ਜਗਰਾਜ ਸਿੰਘ ਕਟੋਰਾ, ਦਵਿੰਦਰ ਬਜਾਜ ਮੰਡਲ ਪ੍ਰਧਾਧ ਭਾਜਪਾ ਫਿਰੋਜ਼ਪੁਰ, ਸ੍ਰੀ.ਅਮਰਿੰਦਰ ਸਿੰਘ ਛੀਨਾ ਤੋ ਇਲਾਵਾ ਸ਼ਘਰਸ਼ ਕਮੇਟੀ ਫਿਰੋਜ਼ਪੁਰ ਦੇ ਨੁਮਾਇੰਦੇ ਵੀ ਹਾਜਰ ਸਨ

Related Articles

Back to top button