Ferozepur News

ਰਾਮ ਮੰਦਰ ਬਣਾਉਣ ਨੂੰ ਲੈ ਕੇ ਫਿਰੋਜ਼ਪੁਰ &#39ਚ ਵਿਸ਼ਾਲ ਇਕੱਠ

ਸ਼੍ਰੀ ਰਾਮ ਜਨਮ ਭੂਮੀ ਸੇਵਾ ਸਮਿਤੀ ਵੱਲੋਂ ਮਨੋਹਰ ਲਾਲ ਸਕੂਲ ਦੇ ਮੈਦਾਨ ਵਿੱਚ ਵਿਸ਼ਾਲ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸੰਤ ਨਿਰਾਲੇ ਬਾਬਾ, ਸਵਾਮੀ ਸਸ਼ੀ ਸ਼ੇਖਰ, ਸਵਾਮੀ ਸੂਰਿਆ ਦੇਵ, ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਮੰਤਰੀ ਹਰੀ ਸ਼ੰਕਰ ਹਾਜ਼ਰ ਹੋਏ। ਰਾਮ ਗੋਪਾਲ ਨੇ ਪਹੁੰਚੇ ਭਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਜਿਸ ਦਿਨ ਬਾਬਰ ਨੇ ਰਾਮ ਜਨਮ ਭੂਮੀ 'ਤੇ ਬਣਿਆ ਮੰਦਿਰ ਡੇਗਿਆ ਸੀ, ਉਸ ਦਿਨ ਤੋਂ ਰਾਮ ਜਨਮ ਭੂਮੀ ਪ੍ਰਾਪਤ ਕਰਨ ਲਈ ਹਿੰਦੂ ਸਮਾਜ ਦਾ ਸੰਘਰਸ਼ ਆਰੰਭ ਹੋ ਗਿਆ।  ਇਸ ਮੌਕੇ ਹਰੀ ਸ਼ੰਕਰ ਨੇ ਦਾਅਵਾ ਕਰਦਿਆਂ ਹੋਇਆ ਕਿਹਾ ਕਿ 2011 ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ, ਜੋ ਅਜੇ ਤੱਕ ਵੀ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪਾਸੇ ਮਿਲ ਰਹੇ ਸੰਕੇਤਾਂ ਤੋਂ ਇਹ ਲੱਗ ਰਿਹਾ ਸੀ ਕਿ ਹੁਣ ਇਹ ਮਾਮਲੇ 'ਤੇ ਸੁਣਵਾਈ ਕੀਤੀ ਜਾਵੇਗੀ। ਰਾਮ ਵਿਰੋਧੀਆਂ ਨੇ ਮੁਕੱਦਮੇ ਦੀ ਸੁਣਵਾਈ ਰੋਕਣ ਲਈ ਪੂਰਾ ਜੋਰ ਲਗਾ ਦਿੱਤਾ ਹੈ। ਹਰੀ ਸ਼ੰਕਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਰਾਮ ਜਨਮ ਭੂਮੀ 'ਤੇ ਮੰਦਰ ਨਿਰਮਾਣ ਲਈ ਕਾਨੂੰਨ ਬਨਾਉਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਸਾਰੇ ਰਾਮ ਭਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਾਮ ਮੰਦਰ ਬਣਾਉਣ ਲਈ ਸੰਘਰਸ਼ ਕੀਤਾ ਜਾਵੇ। 

Related Articles

Back to top button