Ferozepur News

ਰਾਣਾ ਸੋਢੀ ਦੇ ਮੰਤਰੀ ਬਣਨ ਦੀ ਖੁਸ਼ੀ ਵਿੱਚ ਵੰਡੇ ਲੱਡੂ

ਗੁਰੂਹਰਸਹਾਏ, 20 ਅਪ੍ਰੈਲ (ਪਰਮਪਾਲ ਗੁਲਾਟੀ)- ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਕੈਬਨਿਟ ਵਿਚ ਸ਼ਾਮਲ ਹੋਣ 'ਤੇ ਹਲਕਾ ਗੁਰੂਹਰਸਹਾਏ ਦੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਅਨਿਲਜੀਤ ਸਿੰਘ ਬੇਦੀ, ਬਿਕਰਮਜੀਤ ਸਿੰਘ ਬੇਦੀ, ਰੁਸਤਮ ਸ਼ੇਰ ਸਿੰਘ ਸੋਢੀ, ਟੋਨੀ ਬੇਦੀ, ਭੀਮ ਕੰਬੋਜ਼, ਜਗਤਾਰ ਰਾਮ ਨੰਬਰਦਾਰ, ਜੈ ਗੋਪਾਲ ਸਾਬਕਾ ਐਮ.ਸੀ, ਬਿੱਟੂ ਭੀਮਾਲ ਆਦਿ ਦੀ ਅਗਵਾਈ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਉਕਤ ਕਾਂਗਰਸ ਆਗੂਆਂ ਨੇ ਰਾਣਾ ਸੋਢੀ ਦੇ ਮੰਤਰੀ ਬਣਨ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਰਾਣਾ ਸੋਢੀ ਦੇ ਮੰਤਰੀ ਬਣਨ ਨਾਲ ਪੂਰੇ ਮਾਲਵੇ ਇਲਾਕੇ ਨੂੰ ਵਿਕਾਸ ਕੰਮਾਂ ਵਿਚ ਵੱਡੀ ਤਰਜੀਹ ਮਿਲੇਗੀ।

Related Articles

Back to top button