Ferozepur News

ਰਣਜੀਤ ਸਿੰਘ ਬੱਬੂ ਨੂੰ ਸੱਤਵੀਂ ਵਾਰ ਗੁਰਦੁਆਰਾ ਬਸਤੀ ਟੈਂਕਾ ਵਾਲੀ ਦਾ ਪ੍ਰਧਾਨ ਚੁਣਿਆ 

ਫ਼ਿਰੋਜ਼ਪੁਰ 14 ਮਾਰਚ, ੨੦੧੮ : ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ) ਬਸਤੀ ਟੈਂਕਾ ਵਾਲੀ, ਫ਼ਿਰੋਜ਼ਪੁਰ ਵਿਚ ਨਾਨਕ ਸ਼ਾਹੀ ਸੰਗਤ 550 ਅਤੇ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਨ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸਲਵਿੰਦਰ ਸਿੰਘ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਸ੍ਰ: ਜਸਬੀਰ ਸਿੰਘ ਪਦਮ ਦੀ ਸਰਪ੍ਰਸਤੀ ਅਤੇ ਸੈਂਕੜੇ ਸੰਗਤਾਂ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਵਿਚ ਕੈਪਟਨ ਤਜਿੰਦਰ ਸਿੰਘ ਪ੍ਰਿੰਸੀਪਲ ਆਈ.ਟੀ.ਆਈ ਫ਼ਿਰੋਜ਼ਪੁਰ ਨੇ ਗੁਰਦੁਆਰੇ ਦੇ ਪਿਛਲੇ ਇਤਿਹਾਸ ਦਾ ਸੰਖੇਪ ਵੇਰਵਾ ਦੱਸਿਆ ਅਤੇ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਰਣਜੀਤ ਸਿੰਘ ਬੱਬੂ ਦੇ ਪਿਛਲੇ ਨੌਂ ਸਾਲਾ ਦੇ ਕਾਰਜ ਕਾਲ ਦੌਰਾਨ ਲੰਗਰ ਹਾਲਾਂ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਅਤੇ ਵਿਕਾਸ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਫਿਰ ਤੋ ਰਣਜੀਤ ਸਿੰਘ ਬੱਬੂ ਦੇ ਨਾਂ ਦੀ ਤਜਵੀਜ਼ ਪੇਸ਼ ਕੀਤੀ ਅਤੇ ਜਿਸ ਦੀ ਰਣਜੀਤ ਸਿੰਘ ਟੇਲਰ ਮਾਸਟਰ ਅਤੇ ਸ੍ਰ: ਗੁਰਨਾਥ ਸਿੰਘ ਨੇ ਜੈਕਾਰੇ ਲਾ ਕੇ ਤਾਮੀਲ ਕੀਤੀ। ਉਪਰੰਤ ਸੰਗਤ ਦੇ ਜੈਕਾਰਿਆਂ ਦੀ ਗੂੰਜ ਵਿਚ ਸਰਬਸੰਮਤੀ ਨਾਲ ਰਣਜੀਤ ਸਿੰਘ ਬੱਬੂ ਨੂੰ ਪ੍ਰਧਾਨ ਚੁਣ ਲਿਆ ਗਿਆ।
ਉਪਰੰਤ ਚੁਣੇ ਗਏ ਪ੍ਰਧਾਨ ਰਣਜੀਤ ਸਿੰਘ ਬੱਬੂ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ, ਪਹਿਲੇ ਦੀ ਤਰ•ਾਂ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਅਤੇ ਸੰਗਤਾਂ ਦੀ ਸੇਵਾ ਕਰਨ ਦਾ ਵਿਸ਼ਵਾਸ ਦੁਆਇਆ ਅਤੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। 
ਇਸ ਮੌਕੇ ਤੇ ਸ੍ਰ: ਸੰਤੋਖ ਸਿੰਘ ਮੈਨੇਜਰ, ਗੁਰਦੁਆਰਾ ਸਕੂਲ ਮਾਸਟਰ ਉੱਜਲ ਸਿੰਘ, ਸ੍ਰ: ਸੁਖਦੇਵ ਸਿੰਘ, ਬਲਵਿੰਦਰ ਸਿੰਘ, ਸ੍ਰ; ਸਲਵਿੰਦਰ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ (ਬ), ਥਾਣੇਦਾਰ ਸਤਨਾਮ ਸਿੰਘ, ਬਲਜੀਤ ਸਿੰਘ, ਸਤਪਾਲ ਸਿੰਘ, ਥਾਣੇਦਾਰ ਹਰਭਜਨ ਸਿੰਘ, ਪ੍ਰੇਮ ਸਿੰਘ, ਹਰਦਰਸ਼ਨ ਸਿੰਘ, ਮਨਮੋਹਨ ਸਿੰਘ, ਹਰਪ੍ਰੀਤ ਸਿੰਘ ਸੋਢੀ, ਅਵਤਾਰ ਸਿੰਘ, ਹਰਜਿੰਦਰ ਸਿੰਘ ਅਤੇ ਗੁਰਜੀਤ ਸਿੰਘ ਹਾਜ਼ਰ ਸਨ।

Related Articles

Back to top button