Ferozepur News

ਇਕ ਦਿਨ ਦੀ ਬਣੀ ਡੀਸੀ ਅਨਮੋਲ ਬੇਰੀ ਸਭ ਤੋਂ ਪਹਿਲਾ ਪ੍ਰੈਸ ਕਲੱਬ ਪਹੁੰਚੀ

ਇਕ ਦਿਨ ਦੀ ਬਣੀ ਡੀਸੀ ਅਨਮੋਲ ਬੇਰੀ ਸਭ ਤੋਂ ਪਹਿਲਾ ਪ੍ਰੈਸ ਕਲੱਬ ਪਹੁੰਚੀ, ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਚੰਦਰ ਗੈਂਦ, ਪਰਮਿੰਦਰ ਸਿੰਘ ਪਿੰਕੀ ਹਲਕਾ ਵਿਧਾਇਕ ਵੀ ਨਾਲ ਆਏ

ਫਿਰੋਜ਼ਪੁਰ 13 ਸਤੰਬਰ (): ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਇਕ ਦਿਨ ਦੀ ਬੜੀ ਡੀਸੀ ਅਨਮੋਲ ਬੇਰੀ ਜੋ ਕਿ ਸਿਰਫ ਕੱਦ ਦੋ ਫੁੱਟ ਸੀ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਕ ਦਿਨ ਡੀਸੀ ਬਣਕੇ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪਹੁੰਚੀ। ਉਨ੍ਹਾਂ ਨਾਲ ਪਰਮਿੰਦਰ ਸਿੰਘ ਪਿੰਕੀ ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰ ਚੰਦਰ ਗੈਂਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੀ ਹਾਜ਼ਰ ਸਨ। ਇਸ ਮੌਕੇ ਪਰਮਿੰਦਰ ਸਿੰਘ ਪਿੰਕੀ ਨੇ ਸਭ ਤੋਂ ਪਹਿਲਾ ਪ੍ਰੈਸ ਕਲੱਬ ਨੂੰ ਪੰਜ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਅਤੇ ਕਿਹਾ ਕਿ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਇਨ੍ਹਾਂ ਪੈਸਿਆਂ ਦੀ ਬਹੁਤ ਲੋੜ ਸੀ ਅਤੇ ਪ੍ਰੈਸ ਕਲੱਬ ਵਿਚ ਕਈ ਕੰਮ ਹੋਣ ਵਾਲੇ ਹਨ, ਜਿਸ ਕਰਕੇ ਪ੍ਰੈਸ ਕਲੱਬ ਨੂੰ ਉਹ ਇਹ ਰਾਸ਼ੀ ਦੇ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰੈਸ ਕਲੱਬ ਦੇ ਮੈਂਬਰਾਂ ਬਾਰੇ ਕਿਹਾ ਕਿ ਪ੍ਰੈਸ ਕਲੱਬ ਦੇ ਮੈਂਬਰ ਬਹੁਤ ਵਧੀਆ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ ਅਤੇ ਪ੍ਰੈਸ ਕਲੱਬ ਦੀ ਇਕੋ ਛੱਤ ਤੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ, ਪ੍ਰਸ਼ਾਸਨ ਦੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਵਿਚ ਇਕ ਕੜੀ ਵਜੋਂ ਕੰਮ ਕਰ ਰਹੇ ਹਨ। ਇਸ ਮੌਕੇ ਤੇ ਇਕ ਦਿਨ ਦੀ ਬਣੀ ਡੀਸੀ ਅਨਮੋਲ ਬੇਰੀ ਜੋ ਕਿ ਸਿਰਫ ਦੋ ਫੁੱਟ ਦੀ ਸੀ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਵਿਚ ਇਸ ਵੇਲੇ ਪਹਿਲੀ ਸਮੱਸਿਆ ਸੜਕਾਂ ਦੀ ਹੈ ਜੋ ਕਿ ਬੁਰੀ ਤਰ੍ਹਾਂ ਟੁੱਟ ਚੂੱਕੀਆਂ ਹਨ ਅਤੇ ਦੂਜੀ ਸਮੱਸਿਆ ਅਵਾਰਾ ਪਸ਼ੂਆਂ ਦੀ ਹੈ ਅਤੇ ਤੀਜੀ ਸਮੱਸਿਆ ਵੱਧ ਰਹੇ ਨਸ਼ਿਆਂ ਦੀ ਹੈ ਚੌਥੀ ਸਮੱਸਿਆ ਲੜਕੀਟਾਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਪੜ੍ਹਾਈ ਮੁਫਤ ਕਰਵਾਈ ਜਾਵੇ। ਜਿਨ੍ਹਾਂ ਨੂੰ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਅਸੀਂ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਵੱਲ ਉਚੇਚੇ ਤੌਰ ਤੇ ਧਿਆਨ ਦੇਣਗੇ। ਇਸ ਮੌਕੇ ਤੇ ਚੰਦਰ ਗੈਂਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸਮਾਜ ਵਿਚ ਵਿਚਰਦਿਆਂ ਇਹੋ ਜਿਹੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ ਜੋ ਸਮਾਜ ਇਹੋ ਜਿਹੇ ਬੱਚਿਆਂ ਪੱਖੋ ਪਰੋਖੇ ਕਰ ਰਿਹਾ ਹੈ, ਜਦ ਮੈਂ ਇਨ੍ਹਾਂ ਦੇ ਸਕੂਲ ਵਿਚ ਗਿਆਤਾਂ ਮੈਨੰ ਪਤਾ ਲੱਗਾ ਕਿ ਅਨਮੋਲ ਬੇਰੀ ਪਲੱਸ ਵਨ ਵਿਚ ਪੜ੍ਹਦੀ ਹੈ ਅਤੇ ਹਮੇਸ਼ਾ ਟੋਪਰ ਆਉਂਦੀ ਹੈ ਤਾਂ ਮੈਂ ਉਸ ਨੂੰ ਪੁੱਛਿਆ ਕਿ ਪੜ ਲਿਖ ਕੇ ਕੀ ਬਣਗੀ ਤਾਂ ਇਸ ਬੱਚੀ ਦਾ ਜਵਾਬ ਸੀ ਕਿ ਮੈਂ ਡੀਸੀ ਬਣਾ ਗਈ, ਹਾਂ ਮੈਂ ਉਸ ਦੀ ਹੌਂਸਲਾ ਅਫਜਾਈ ਲਈ ਇਕ ਦਿਨ ਦਾ ਡੀਸੀ ਬਣਾਇਆ ਹੈ। ਇਸ ਗੱਲ ਦੀ ਪਬਲਿਕ ਵਿਚ ਕਾਫੀ ਚਰਚਾ ਹੈ। ਹਰ ਕੋਈ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਪ੍ਰਸੰਸਾ ਕਰ ਰਿਹਾ ਹੈ ਜੋ ਠਕਿ ਬੁਤ ਵਧੀਆ ਨੇਕ ਦਿਲ ਇਨਸਾਨ ਹਨ। ਇਸ ਮੌਕੇ ਪਰਮਿੰਦਰ ਸਿੰਘ ਥਿੰਦ ਪ੍ਰਧਾਨ ਪ੍ਰੈਸ ਕਲੱਬ ਨੇ ਸਮੂਹ ਆਏ ਹੋਏ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਇਕ ਦਿਨ ਦੀ ਬਣੀ ਡੀਸੀ ਅਨਮੋਲ ਬੇਰੀ ਦਾ ਧੰਨਵਾਦ ਕੀਤਾ। 

Related Articles

Back to top button