Ferozepur News

ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਖ਼ੂਨਦਾਨ ਕੈਂਪ ਦਾ ਆਯੋਜਨ

ਫ਼ਿਰੋਜ਼ਪੁਰ(     ) ਸ਼੍ਰੀ ਰਾਮਵੀਰ, ਆਈ.ਏ.ਐਸ. ਡਿਪਟੀ ਕਮਿਸ਼ਨਰ, ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ 110ਵੇਂ ਜਨਮ ਦਿਨ ਅਤੇ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪੋਜ਼ੋ ਕੇ ਉਤਾੜ ਦੇ ਦਸਮੇਸ਼ ਯੁਵਕ ਸੇਵਾਵਾਂ ਕਲੱਬ, ਸੰਬੰਧਿਤ ਯੁਵਕ ਸੇਵਾਵਾਂ ਵਿਭਾਗ, ਫ਼ਿਰੋਜ਼ਪੁਰ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਸੰਬੰਧਿਤ ਨਹਿਰੂ ਯੁਵਾ ਕੇਂਦਰ, ਫ਼ਿਰੋਜ਼ਪੁਰ ਦੇ ਸਾਂਝੇ ਉਪਰਾਲੇ ਦੌਰਾਨ ਪਿੰਡ ਦੇ ਸਕੂਲ ਵਿੱਚ ਖ਼ੂਨਦਾਨ ਕੈਂਪ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ. ਸਰਬਜੀਤ ਸਿੰਘ ਬੇਦੀ ਕੋਆਰਡੀਨੇਟਰ ਨਹਿਰੂ ਯੁਵਕ ਕੇਂਦਰ ਅਤੇ ਗੁਰਕਰਨ ਸਿੰਘ ਰਨੀਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਫ਼ਿਰੋਜ਼ਪੁਰ ਨੇ ਕੀਤੀ। ਵਿਸ਼ੇਸ਼ ਮਹਿਮਾਨ ਸ. ਲਖਵੀਰ ਸਿੰਘ ਔਲਖ, ਪ੍ਰਧਾਨ ਮਾਲਵਾ ਜ਼ੋਨ, ਕਾਬਲ ਸਿੰਘ ਪ੍ਰਧਾਨ ਯੂਥ ਕਲੱਬਾਂ, ਬਲਾਕ ਮੱਖੂ, ਅਤੇ  ਵਿਕਰਮਜੀਤ ਸਿੰਘ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਅਤੇ ਵੱਖ-ਵੱਖ ਕਲੱਬਾਂ ਦੇ ਨੁਮਾਇੰਦੇ ਸ਼ਾਮਿਲ ਹੋਏ।

ਕੈਂਪ ਦੌਰਾਨ ਸੰਬੋਧਨ ਕਰਦਿਆਂ ਸ. ਗੁਰਕਰਨ ਸਿੰਘ ਰਨੀਆਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫ਼ਿਰੋਜ਼ਪੁਰ ਨੇ ਕਿਹਾ  ਕਿ ਨੌਜਵਾਨਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹੋ ਜਿਹੇ ਮਹਾਨ ਸ਼ਖ਼ਸੀਅਤਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹੋ ਜਿਹੇ ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰ ਕੇ ਸੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਨੌਜਵਾਨਾਂ ਨੂੰ ਪੰਜਾਬ ਦੀ ਤਰੱਕੀ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਬੇਦੀ DYC/ NYK/FZR ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹੋ ਜਿਹੇ ਕੈਂਪ ਲਗਾਏ ਜਾਣੇ ਚਾਹੀਦੇ ਹਨ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਵੱਡਾ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਇਹੋ ਜਿਹੇ ਮਹਾਨ ਵਿਅਕਤੀਆਂ ਦਾ ਜਨਮ ਦਿਹਾੜਾ ਮਨਾਉਣਾ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਹੈ ਅਤੇ ਉਹ ਵੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼ ਦੇ ਵਿਕਾਸ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਦੇਣ।ਦੋਹਾਂ ਹੀ ਕਲੱਬਾਂ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਟੇਟ ਅਵਾਰਡੀ ਨੇ ਆਪਣੇ ਦੋਹਾਂ ਕਲੱਬਾਂ ਦੀਆਂ ਗਤੀਵਿਧੀਆਂ ਪੇਸ਼ ਕਰਦੇ ਹੋਏ ਕਿਹਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੇ ਆਪਣੇ ਪਿੰਡਾਂ ਦੇ ਵਿਕਾਸ ਕਰਨ ਲਈ ਕਲੱਬਾਂ ਨੂੰ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਆਏ ਹੋਏ ਮਹਿਮਾਨਾਂ ਦੇ ਧੰਨਵਾਦ ਦੀ ਰਸਮ ਸ੍ਰੀਮਤੀ ਤਰਨਜੀਤ ਕੌਰ ਸਟੈਨੋ, ਯੁਵਕ ਸੇਵਾਵਾਂ ਵਿਭਾਗ, ਫ਼ਿਰੋਜਪੁਰ ਨੇ ਕੀਤੀ ਅਤੇ ਕਲੱਬਾਂ ਨੂੰ ਆਪਣੇ ਆਪਣੇ ਕੰਮਾਂ ਦੀ ਰਿਪੋਰਟ ਦਫ਼ਤਰ ਸਮੇਂ ਸਿਰ ਭੇਜਣ ਲਈ ਕਿਹਾ।

ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ੍ਰੀ ਬਲਕਾਰ ਸਿੰਘ ਤੋਂ ਇਲਾਵਾ ਵੱਖ-ਵੱਖ ਕਲੱਬਾਂ ਦੇ ਪ੍ਰਧਾਨ ਸ.ਜਸਵਿੰਦਰ ਸਿੰਘ, ਸ. ਬਲਵਿੰਦਰ ਸਿੰਘ , ਸ.ਗੁਰਦੀਪ  ਸਿੰਘ, ਸ.ਬਲਵਿੰਦਰ ਸਿੰਘ, ਸ.ਰਾਜਵੀਰ ਸਿੰਘ ਭੁੱਲਰ ਪਿੰਡ ਬੱਗੇ ਖ਼ੁਰਦ, ਸ੍ਰੀ ਦੇਸ ਰਾਜ, ਬਲਰਾਜ ਸਿੰਘ ਲੱਖਾ, ਸ.ਸੁਰਿੰਦਰ ਸਿੰਘ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੇ ਸ.ਸ਼ਰਨਦੀਪ  ਸਿੰਘ ਅਤੇ ਸ.ਅੰਮ੍ਰਿਤਪਾਲ ਸਿੰਘ ਨੇ ਸ਼ਮੂਲੀਅਤ ਕੀਤੀ।

Related Articles

Back to top button