Ferozepur News

ਜਨਮ ਅਸ਼ਟਮੀ ਮੌਕੇ ਫਿਰੋਜ਼ਪੁਰ ਦੇ ਵੱਖ-ਵੱਖ ਮੰਦਰਾਂ ‘ਚ ਨਤਮਸਤਕ ਹੋੲੋ ਰੋਹਿਤ ਵੋਹਰਾ

ਜਨਮ ਅਸ਼ਟਮੀ ਮੌਕੇ ਫਿਰੋਜ਼ਪੁਰ ਦੇ ਵੱਖ-ਵੱਖ ਮੰਦਰਾਂ 'ਚ ਨਤਮਸਤਕ ਹੋੲੋ ਰੋਹਿਤ ਵੋਹਰਾ

ਜਨਮ ਅਸ਼ਟਮੀ ਮੌਕੇ ਫਿਰੋਜ਼ਪੁਰ ਦੇ ਵੱਖ-ਵੱਖ ਮੰਦਰਾਂ ‘ਚ ਨਤਮਸਤਕ ਹੋੲੋ ਰੋਹਿਤ ਵੋਹਰਾ

– ਇਲਾਕਾ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਫਿਰੋਜ਼ਪੁਰ, 31 ਅਗਸਤ, 2021:  ਜਨਮ ਅਸ਼ਟਮੀ ਮੌਕੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਕੁਮਾਰ ਮੋਂਟੂ ਵੋਹਰਾ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਵੱਖ-ਵੱਖ ਮੰਦਰਾਂ ਵਿਚ ਨਤਮਸਤਕ ਹੋਏ, ਜਿੱਥੇ ਉਹਨਾਂ ਦਾ ਨਿੱਘਾ ਸੁਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਰਾਧਾ ਕ੍ਰਿਸ਼ਨ ਮੰਦਰ, ਨੈਨੋ ਭਗਤ ਮੰਦਰ, ਨਿਰਧਨ ਨਿਕੇਤਨ ਮੰਦਰ, ਕ੍ਰਿਸ਼ਨਾ ਮੰਦਰ ਮੁਹੱਲਾ ਸੱਚਦੇਵਾ ਵਾਲਾ, ਮਹਾਂਵੀਰ ਮੰਦਰ, ਰਾਧਾ ਕ੍ਰਿਸ਼ਨ ਮੰਦਰ, ਗੋਰੀ ਸ਼ੰਕਰ ਮੰਦਰ ਤੋਂ ਇਲਾਵਾ ਫਿਰੋਜ਼ਪੁਰ ਛਾਉਣੀ ਦੇ ਸ਼ਨੀ ਮੰਦਰ, ਮਾਤਾ ਕਾਲੀ ਮੰਦਰ, ਬਾਕੇ ਬਿਹਾਰੀ ਮੰਦਰ, ਵੈਕਟੇਸ਼ਵਰ ਮੰਦਰ, ਹੰਨੂਮਾਨ ਮੰਦਰ ਆਦਿ ‘ਚ ਪਹੁੰਚ ਕੇ ਪ੍ਰਭੂ ਦੇ ਦਰਸ਼ਨ ਕੀਤੇ ਅਤੇ ਇਸ ਮੌਕੇ ਰੋਹਿਤ ਵੋਹਰਾ ਵੱਲੋਂ  ਇਲਾਕਾ ਨਿਵਾਸੀਆਂ ਨੂੰ ਜਨਮ ਅਸ਼ਟਮੀ ਮੌਕੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੁੱਖ ਸ਼ਾਂਤੀ ਲਈ ਪ੍ਰਾਥਨਾ ਕੀਤੀ। ਇਸ ਮੌਕੇ ‘ਤੇ ਵੱਖ-ਵੱਖ ਮੰਦਰ ਕਮੇਟੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨਾਲ ਸੁਰਿੰਦਰ ਸਿੰਘ ਬੱਬੂ ਜ਼ਿਲ੍ਹਾ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਹਰੀ ਓਮ ਬਜਾਜ, ਪਵਨ ਭੰਡਾਰੀ, ਉਪਕਾਰ ਸਿੰਘ ਸਿੱਧੂ, ਬਲਵਿੰਦਰ ਸਿੰਘ ਪੱਪੂ ਸੀਨੀ: ਮੀਤ ਪ੍ਰਧਾਨ, ਹਰਮੀਤ ਸਿੰਘ ਖਾਈ ਜਰਨਲ ਸਕੱਤਰ ਯੂਥ ਪੰਜਾਬ, ਸੁਨੀਲ ਪਾਸੀ, ਗੁਰਪ੍ਰਤਾਪ ਸਿੰਘ ਨਿੱਜੀ ਸਕੱਤਰ, ਸ਼ਾਮ ਸਿੰਘ ਮੁੱਦਕਾ, ਨਵੀਨ ਚੋਪੜਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button