ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਡੀ. ਸੀ. ਸਾਹਮਣੇ ਦਿੱਤਾ ਧਰਨਾ
ਫਿਰੋਜ਼ਪੁਰ 18 ਅਪ੍ਰੈਲ (ਏ.ਸੀ.ਚਾਵਲਾ) ਅੱਜ ਸਾਰੇ ਪੰਜਾਬ ਵਿਚ ਕਣਕ ਦੀ ਖਰੀਦ ਦੇ ਸਬੰਧ ਵਿਚ ਸਾਰੇ ਜ਼ਿਲਿ•ਆਂ ਵਿਚ ਡੀ. ਸੀ. ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਮੈਂਬਰ ਡੈਲੀਗੈਟ ਪੰਜਾਬ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਵਿਚ ਡੀ. ਸੀ. ਦਫਤਰ ਫਿਰੋਜ਼ਪੁਰ ਸਾਹਮਣੇ ਧਰਨਾ ਦਿੱਤਾ ਗਿਆ। ਜਿਸ ਵਿਚ ਕਿਸਾਨਾਂ ਨੇ ਭਾਗ ਲਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮਰਖਾਈ ਨੇ ਕਿਹਾ ਕਿ ਕਣਕ ਦੀ ਖਰੀਦ ਦੀਆਂ ਸਖਤ ਸ਼ਰਤਾਂ ਨਰਮ ਕੀਤੀਆਂ ਜਾਣ, ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਰੱਦ ਕਰਨ, ਐਫ. ਸੀ. ਆਈ. ਦੀ ਖਰੀਦ ਸਾਰੇ ਸੂਬਿਆਂ ਵਿਚ ਪਹਿਲਾ ਵਾਂਗ ਚਾਲੂ ਕਰਨ, ਖੁੱਲੀ ਮੰਡੀ ਦੀ ਨੀਤੀ ਰੱਦ ਕਰਨ, ਸਾਰੀਆਂ ਫਸਲਾਂ ਘੱਟੋ ਘੱਟ ਸਮਰਥਨ ਮੁੱਲ ਅਧੀਨ ਲਿਆ ਕੇ ਉਨ•ਾਂ ਦੇ ਲਾਭਕਾਰੀ ਮੁੱਲ ਸਵਾਮੀ ਨਾਥਨ ਰਿਪੋਰਟ ਮੁਤਾਬਿਕ ਦੇਣ, ਮਿਥੇ ਹੋਏ ਮੁੱਲ ਤੇ ਖਰੀਦ ਦੀ ਗਰੰਟੀ ਕਰਨ, ਭੂਮੀ ਗ੍ਰਹਿਣ ਆਰਡੀਨੈਸ ਵਾਪਸ ਲੈਣਾ ਹਨ। ਇਸ ਮੌਕੇ ਬਗੀਚਾ ਸਿੰਘ ਚੱਕ ਨਿਧਾਨਾ ਵਿੱਤ ਸਕੱਤਰ, ਕਰਨੈਲ ਸਿੰਘ ਮਰਖਾਈ, ਜੀਤ ਸਿੰਘ ਮਰਖਾਈ, ਦਰਬਾਰਾ ਸਿੰਘ ਪ੍ਰਧਾਨ ਖੋਸਾ ਦਲ ਸਿੰਘ, ਅਨੌਖ ਸਿੰਘ ਪ੍ਰਧਾਨ ਫਰੀਦੇਵਾਲਾ, ਜਰਮਲ ਸਿੰਘ, ਲਖਵਿੰਦਰ ਸਿੰਘ, ਗੁਰਜੰਟ ਸਿੰਘ, ਅੰਗੂਰ ਸਿੰਘ, ਜਸਵੰਤ ਸਿੰਘ, ਤੇਜਾ ਸਿੰਘ ਹਰਦਾਸਾ ਆਦਿ ਹਾਜ਼ਰ ਸਨ।