Ferozepur News

ਗੁਰਦੁਆਰਾ ਸ੍ਰੀ ਅਨੰਦ ਸਾਹਿਬ ਤੋ ਭਰਵਾਤ ਫੇਰੀ ਜਾਰੀ

ਗੁਰਦੁਆਰਾ ਸ੍ਰੀ ਅਨੰਦ ਸਾਹਿਬ ਤੋ ਭਰਵਾਤ ਫੇਰੀ ਜਾਰੀਗੁਰਦੁਆਰਾ ਸ੍ਰੀ ਅਨੰਦ ਸਾਹਿਬ ਤੋ ਭਰਵਾਤ ਫੇਰੀ ਜਾਰੀ

ਫਿਰੋਜ਼ਪੁਰ, 9.11.2023: ਸਿੱਖ ਧਰਮ ਦੇ ਬਾਨੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰਾ ਇਸ ਸਾਲ ਵੀ ਗੁਰਦੁਆਰਾ ਸ੍ਰੀ ਅਨੰਦ ਸਾਹਿਬ ਕਸੂਰੀ ਗੇਟ ਫਿਰੋਜ਼ਪੁਰ ਸ਼ਹਿਰ ਇਲਕੇ ਦੀਆਂ ਸੰਗਤਾਂ ਵੱਲੋਂ ਭਰਵਾਤ ਫੇਰੀਆਂ ਜਾਰੀ ਹਨ ਇਸ ਮੌਕੇ ਗੁਰਦੀਪ ਸਿੰਘ ਥਿੰਦ ਇੰਟਰਨੈਸ਼ਨਲ ਦਸਤਾਰ ਕੋਚ ਸ਼ਹਿਰੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਨੇ ਦਸਿਆ ਹੈ ਕਿ ਸ਼ਹਿਰ ਤੇ ਇਲਕੇ ਦੀਆਂ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਜੀ ਦੇ ਜਾਪ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਅੰਮ੍ਰਿਤ ਵੇਲੇ ਤੋ ਗੁਰਦੁਆਰਾ ਸਾਹਿਬ ਤੋ ਸ਼ੁਰੂ ਹੋ ਕੇ ਸੰਗਤਾਂ ਦੇ ਘਰ ਘਰ ਹੋ ਕੇ ਦਿਨ ਚੜ੍ਹਦੇ ਤੱਕ ਗੁਰਦੁਆਰਾ ਸਾਹਿਬ ਵਿਖੇ ਸਮਰਪਿਤ ਹੋ ਜਾਦੀਆ ਹਨ। ਥਿੰਦ ਨੇ ਦੱਸਿਆ ਹੈ ਕਿ ਭਰਵਾਤ ਫੇਰੀ ਵਿਚ ਸੰਗਤ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਰਹੀਆਂ ਹਨ ਗੁਰਦੀਪ ਸਿੰਘ ਥਿੰਦ ਨੇ ਦੱਸਿਆ ਹੈ ਕਿ ਇਹ ਭਰਵਾਤ ਫੇਰੀ 7 ਨੰਵਬਰ ਤੋਂ ਸ਼ੁਰੂ ਹੋ ਗਈਆਂ ਹਨ ਅਤੇ 26 ਨੰਵਬਰ ਨੂੰ ਸਮਰਪਿਤ ਹੋ ਜਾਣ ਗਿਆ ਥਿੰਦ ਜੀ ਨੇ ਆਗੇ ਵੀ ਦਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 27 ਨੰਵਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਅਨੰਦ ਸਾਹਿਬ ਕਸੂਰੀ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਮਨਾਇਆ ਜਾਵੇਗਾ 25 ਨੰਵਬਰ ਦਿਨ ਸ਼ਨੀਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ 27 ਨੰਵਬਰ ਦਿਨ ਸੋਮਵਾਰ ਸਵੇਰੇ 10,00 ਵਜੇ ਭੋਗ ਪਾਏ ਜਾਣਗੇ ਸਰਾ ਦਿਨ ਦਿਵਾਨ ਸਜਾਏ ਜਾਣਗੇ ਇਸ ਮੌਕੇ ਮਹਿੰਦਰ ਸਿੰਘ ਜੋਸਨ, ਮਨਜੀਤ ਸਿੰਘ ਫਿਰੋਜ਼ਪੁਰੀਆ, ਪਰਮਜੀਤ ਸਿੰਘ, ਮੁਖਤਿਆਰ ਸਿੰਘ, ਡਾ ਜੁਗਿੰਦਰ ਸਿੰਘ, ਸਾਹਿਬ ਸਿੰਘ ਹੈਂਡ ਗ੍ਰੰਥੀ, ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੋਜਵਾਨ ਬੱਚੇ ਹਜ਼ਾਰ ਸਨ

Related Articles

Leave a Reply

Your email address will not be published. Required fields are marked *

Back to top button