Ferozepur News

ਗਣਤੰਤਰ ਦਿਵਸ ਮੌਕੇ ਸਮੇਂ ਦੀ ਹਕੂਮਤ ਖਿਲਾਫ ਗਰਜਿਆ ਕੁਲਬੀਰ ਜ਼ੀਰਾ

ਮਾਮਲਾ ਪਿੰਡ ਵਾੜਾ ਪਹੁਵਿੰਡ ਦੇ ਸਰਪੰਚ ਅਤੇ ਉਸ ਦੇ ਪੁੱਤਰ ਖਿਲਾਫ਼ ਕੀਤੇ ਨਜਾਇਜ਼ ਮਾਮਲੇ ਦਾ

ਗਣਤੰਤਰ ਦਿਵਸ ਮੌਕੇ ਸਮੇਂ ਦੀ ਹਕੂਮਤ ਖਿਲਾਫ ਗਰਜਿਆ ਕੁਲਬੀਰ ਜ਼ੀਰਾ

ਗਣਤੰਤਰ ਦਿਵਸ ਮੌਕੇ ਸਮੇਂ ਦੀ ਹਕੂਮਤ ਖਿਲਾਫ ਗਰਜਿਆ ਕੁਲਬੀਰ ਜ਼ੀਰਾ
ਮਾਮਲਾ ਪਿੰਡ ਵਾੜਾ ਪਹੁਵਿੰਡ ਦੇ ਸਰਪੰਚ ਅਤੇ ਉਸ ਦੇ ਪੁੱਤਰ ਖਿਲਾਫ਼ ਕੀਤੇ ਨਜਾਇਜ਼ ਮਾਮਲੇ ਦਾ

ਫਿਰੋਜ਼ਪੁਰ 27ਜਨਵਰੀ, 2023: ਗਣਤੰਤਰ ਦਿਵਸ ਮੌਕੇ ਆਪਣੇ ਕਾਂਗਰਸੀ ਸਰਪੰਚਾਂ ਨਾਲ ਹੋਈ ਬੇਇਨਸਾਫ਼ੀ ਨੂੰ ਲੈ ਕੇ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਸਾਬਕਾ ਵਿਧਾਇਕ ਨੇ ਅਜਾਦੀ ਦਿਵਸ ਮੌਕੇ ਪੁੱਜੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੰਮ ਕੇ ਵਿਰੋਧ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੰਜ ਦਿਨ ਪਹਿਲਾਂ ਕੁਲਬੀਰ ਸਿੰਘ ਜ਼ੀਰਾ ਨੇ ਆਪਣੇ ਕਾਂਗਰਸੀ ਸਰਪੰਚ ‘ਤੇ ਸਮੇਂ ਦੀ ਹਕੂਮਤ ਅਤੇ ਹਲਕੇ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਇਸ਼ਾਰੇ ‘ਤੇ ਜ਼ੀਰਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਵਿਰੋਧ ‘ਚ ਕੁਲਬੀਰ ਸਿੰਘ ਜ਼ੀਰਾ ਨੇ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਦੇ ਮੰਤਰੀ ਨੂੰ ਘੇਰਨ ਦਾ ਐਲਾਨ ਕੀਤਾ ਸੀ ਆਪਣੇ ਕੀਤੇ ਐਲਾਨ ਉਤੇ ਪਹਿਰਾ ਦਿੰਦੇ ਹੋਏ ਕੁਲਬੀਰ ਸਿੰਘ ਜ਼ੀਰਾ ਕਾਂਗਰਸੀ ਵਰਕਰਾਂ ਨੂੰ ਲੈ ਕੇ ਦਿੱਤੇ ਗਏ ਸਮੇਂ ਮੁਤਾਬਕ ਧਰਨਾ ਲਗਾਉਣ ਦੇ ਲਈ ਪੁੱਜੇ ਜਿਥੇ ਉਨ੍ਹਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜ਼ਿਕਰਯੋਗ ਹੈ ਕਿ ਪਿੰਡ ਵਾੜਾ ਪੋਹਵਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਜਨਕ ਰਾਜ ਸ਼ਰਮਾ ਅਤੇ ਉਸਦੇ ਸਪੁੱਤਰ ਨਵਦੀਪ ਸ਼ਰਮਾ ਨੂੰ ਝੂਠੇ ਪਰਚੇ ਵਿੱਚ ਫਸਾਇਆ ਗਿਆ ਹੈ। ਜਿਸਦਾ ਉਨ੍ਹਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ। ਵਾੜਾ ਪੋਹਵਿੰਡ ਜਿੱਥੇ ਕਾਂਗਰਸ ਸਰਕਾਰ ਵੇਲੇ ਅਲਾਟ ਕੀਤੇ 53 ਪਲਾਟ ਨਿਯਮਾਂ ਮੁਤਾਬਿਕ ਲਾਭਪਾਤਰੀਆਂ ਨੂੰ ਤਤਕਾਲੀ ਸਰਕਾਰ ਵੱਲੋਂ ਦਿੱਤੇ ਜਾ ਚੁੱਕੇ ਹਨ। ਇਸੇ ਗੱਲ ਨੂੰ ਲੈਕੇ ਸਰਪੰਚ ਜਨਕ ਰਾਜ ਸ਼ਰਮਾ ਉੱਪਰ ਨਜਾਇਜ਼ ਤੌਰ ਤੇ ਵਿਭਾਗੀ ਦਬਾਅ ਬਣਾਉਣ ਦੀ ਸਾਜ਼ਿਸ਼ ਤਹਿਤ ਬੀ. ਡੀ. ਓ. ਜ਼ੀਰਾ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬੀ. ਡੀ. ਓ. ਜ਼ੀਰਾ ਨੇ ਭਰੀ ਪੰਚਾਇਤ ਵਿੱਚ ਪਿੰਡ ਦੇ ਲੋਕਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਅਤੇ ਬੇਹੱਦ ਭੱਦੀ ਸ਼ਬਦਾਵਲੀ ਵਰਤੀ। ਬਾਅਦ ਵਿੱਚ ਥਾਣਾ ਸਿਟੀ ਜ਼ੀਰਾ ਵਿਖੇ ਸਰਪੰਚ ਜਨਕ ਰਾਜ ਸ਼ਰਮਾ ਅਤੇ ਉਸਦੇ ਬੇਟੇ ਐਡਵੋਕੇਟ ਨਵਦੀਪ ਸ਼ਰਮਾ ‘ਤੇ ਝੂਠਾ ਪਰਚਾ ਦਰਜ਼ ਕਰਵਾ ਦਿੱਤਾ ਗਿਆ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸੀ ਸਰਪੰਚਾਂ ਨੂੰ ਦਬਾਅ ਹੇਠ ਆਪਣੇ ਨਾਲ ਰਲਾਉਣ ਦੇ ਲਈ ਵਿੰਗੇ ਟੇਢੇ ਢੰਗ ਵਰਤ ਰਹੀ ਹੈ ਜਿਸ ਦਾ ਕਾਂਗਰਸ ਪਾਰਟੀ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਤੋਂ ਥੱਕ ਹਾਰ ਚੁੱਕੀ ਹੈ ਅਤੇ ਵਰਕਰ ਵੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਔਖੇ ਹੋ ਚੁੱਕੇ ਹਨ ਇਸ ਲਈ ਆਮ ਆਦਮੀ ਪਾਰਟੀ ਆਪਣੀ ਗਵਾਚ ਰਹੀ ਸਾਖ ਦੀ ਬਹਾਲੀ ਦੇ ਲਈ ਇਧਰ-ਉਧਰ ਹੱਥ-ਪੈਰ ਮਾਰਨ ਲੱਗੀ ਹੈ ਪਰ ਉਸ ਦੇ ਇਰਾਦੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਆਪਣੇ ਬਿਆਨ ਵਿਚ ਆਖਿਆ ਕਿ ਜ਼ੀਰਾ ਪਰਿਵਾਰ ਨੇ ਕਦੇ ਵੀ ਆਪਣੇ ਵਰਕਰਾਂ ਦੀ ਪਿੱਠ ਨਹੀਂ ਲੱਗਣ ਦਿੱਤੀ ਅਤੇ ਆਮ ਆਦਮੀ ਪਾਰਟੀ ਜਿਹੜੇ ਭੁਲੇਖੇ ਵਿਚ ਹੈ ਉਸ ਨੂੰ ਦੂਰ ਕਰ ਲਵੇ।ਇਸ ਮੋਕੇ ਇਸ ਦੌਰਾਨ ਸ. ਪਰਮਿੰਦਰ ਸਿੰਘ ਪਿੰਕੀ ਜੀ (ਸਾਬਕਾ ਵਿਧਾਇਕ), ਸ਼੍ਰੀ ਮਤੀ ਬਲਜੀਤ ਕੌਰ ਬਾਂਗੜ, ਸ. ਗੁਰਨੈਬ ਸਿੰਘ ਬਰਾੜ ਜੀ, ਸ. ਗੁਰਚਰਨ ਸਿੰਘ ਨਾਹਰ, ਸ਼੍ਰੀ ਰਾਜਿੰਦਰ ਛਾਬੜਾ, ਵਿੱਕੀ ਸਿੱਧੂ, ਯਾਕੂਬ ਭੱਟੀ ਜੀ, ਬੱਬੂ ਐੱਮ.ਸੀ, ਸ਼੍ਰੀ ਰੂਪ ਲਾਲ ਵੱਤਾ ਜੀ, ਦੇਸ਼ਰਾਜ ਅਹੂਜਾ, ਸੁਖਵਿੰਦਰ ਸਿੰਘ ਅਟਾਰੀ,ਚੇਅਰਮੈਨ ਗੁਰਬਚਨ ਸਿੰਘ ਕਾਲਾ ਟਿੱਬਾ, ਗੁਰਸੇਵਕ ਸਿੰਘ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ, ਗੁਰਬਖਸ਼ ਸਿੰਘ ਭਾਵੜਾ, ਮਹਿੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਰਿੰਕੂ ਗਰੋਵਰ, ਸਰਪੰਚ ਗੁਰਮੇਲ ਸਿੰਘ ਬੁਰਜ਼,ਸਰਪੰਚ ਜ਼ੋਰਾਵਰ ਸਿੰਘ , ਮੋਹਿੰਦਰ ਮੈਦਾਨ ਪ੍ਰਧਾਨ ਨਗਰ ਪੰਚਾਇਤ ਮੱਖੂ, ਸਰਪੰਚ ਸੁਖਵਿੰਦਰ ਸਿੰਘ ਗੱਟਾ, ਸਰਪੰਚ ਨਿਸ਼ਾਨ ਸਿੰਘ ਅਰਾਈਆਂ ਵਾਲਾ , ਸਰਪੰਚ ਅੰਗਰੇਜ ਅਕਬਰ ਵਾਲਾ, ਸਰਪੰਚ ਸੁਖਜਿੰਦਰ ਸਿੰਘ ਸਰਹਾਲੀ, ਹਰਭਜਨ ਸਿੰਘ ਸਭਰਾ, ਸਰਪੰਚ ਮੇਹਰ ਸਿੰਘ ਬਾਹਰਵਾਲੀ, ਸਰਪੰਚ ਕੁਲਦੀਪ ਸਿੰਘ ਭੁੱਲਰ ਸਸਤੇਵਾਲੀ , ਸਰਪੰਚ ਗੁਰਮੀਤ ਸਿੰਘ ਜੱਟਾਂ ਵਾਲੀ, ਸਰਪੰਚ ਬੋਹੜ ਸਿੰਘ ਸੱਧਰ ਵਾਲਾ, ਸਰਪੰਚ ਬਲਵਿੰਦਰ ਸਿੰਘ ਘੁੱਦੂ ਵਾਲਾ, ਸਰਪੰਚ ਮਹਿੰਦਰ ਸਿੰਘ ਲਾਲੂ ਵਾਲਾ, ਸਾਜਨ ਸੋਢੀ, ਨਵਦੀਪ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਪ੍ਰਧਾਨ, ਸਰਪੰਚ ਜਨਕਰਾਜ ਸ਼ਰਮਾ, ਸਰਪੰਚ ਬਲਦੇਵ ਸਿੰਘ ਭਾਗੋਕੇ , ਸਰਪੰਚ ਜਸਵੀਰ ਸਿੰਘ ਹਮਾਦ ਵਾਲਾ, ਕੁਲਬੀਰ ਸਿੰਘ ਟਿਮੀ, ਲਖਵਿੰਦਰ ਸਿੰਘ ਜੌੜਾ ਚੇਅਰਮੈਨ ਮਾਰਕੀਟ ਮੱਲਾਂ ਵਾਲਾ , ਗੁਰਵਿੰਦਰ ਸਿੰਘ ਮੱਲ, ਸਤਨਾਮ ਸਿੰਘ ਢਿੱਲੋਂ, ਸਤਪਾਲ ਚਾਵਲਾ ਪ੍ਰਧਾਨ , ਬੱਬਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਮੱਲਾਂ ਵਾਲਾ, ਸਰਪੰਚ ਸੁਖਦੇਵ ਸਿੰਘ ਵੱਟੂ ਭੱਟੀ , ਸਰਪੰਚ ਸਾਰਜ ਸਿੰਘ ਝੰਡਾ ਬੱਗਾ ਨਵਾ, ਐੱਮ.ਸੀ ਪਰਮਿੰਦਰ ਸਿੰਘ ਹਾਂਡਾ, ਸਰਪੰਚ ਬਲਵਿੰਦਰ ਸਿੰਘ ਚੱਕੀਆਂ,ਸਰਪੰਚ ਦਵਿੰਦਰ ਸਿੰਘ ਜੱਲੇ ਵਾਲਾ, ਕੁਲਦੀਪ ਸਿੰਘ ਚੱਕੀਆਂ, ਸੁੱਖਾ ਨੰਗਲ, ਨਵੀਂਨ ਗਰੋਵਰ ਐੱਮ.ਸੀ ਮੱਖੂ, ਵੀਨੂੰ ਮੱਖੂ, ਸਰਪੰਚ ਜਗੀਰ ਸਿੰਘ ਮੱਲੀ, ਨਸੀਬ ਸਿੰਘ ਵਿੰਜੋਕੇ ਨੰਬਰਦਾਰ , ਸ਼ਿਵ ਸਾਗਰ, ਸਰਪੰਚ ਮੁਖਤਿਆਰ ਮਾਹਲੇ ਵਾਲਾ, ਸਰਪੰਚ ਬਾਬਾ ਅਰਜਨ ਸਿੰਘ , ਸਰਪੰਚ ਨਵਤੇਜ ਸਿੰਘ ਵਿਕੀ, ਸਰਪੰਚ ਗੁਰਜੋਤ ਸਿੰਘ ਕਿਲੀ ਗੁੱਦਾ, ਸਰਪੰਚ ਰਸ਼ਪਾਲ ਸਿੰਘ ਮੱਲੂ ਬਾਂਡੀਆਂ, ਲਾਹੌਰ ਸਿੰਘ ਅਤੇ ਕਾਂਗਰਸ ਕਮੇਟੀ ਦੇ ਸਮੂਹ ਬਲਾਕ ਪ੍ਰਧਾਨ, ਸਨਮਾਨਯੋਗ ਪੰਚ-ਸਰਪੰਚ, ਐੱਮ.ਸੀ ਸਾਹਿਬਾਨ, ਨੰਬਰਦਾਰ ਸਾਹਿਬਾਨ ਅਤੇ ਕਾਂਗਰਸੀ ਵਰਕਰ ਸਾਹਿਬਾਨ ਹਜ਼ਾਰ ਸਨ।
ਐਸਪੀ ਦੇ ਭਰੋਸੇ ਬਾਅਦ ਚੁਕਿਆ ਧਰਨਾ
ਕੁਲਬੀਰ ਸਿੰਘ ਜ਼ੀਰਾ ਨਾਲ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਲਗਾਏ ਗਏ ਧਰਨੇ ਦੌਰਾਨ ਪ੍ਰਸ਼ਾਸਨ ਨੂੰ ਅਫ਼ਰਾ ਤਫ਼ਰੀ ਪੈ ਗਈ ਸੀ। ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਕੀਤਾ ਘਿਰਾਓ ਕਰਦੇ ਸਮੇਂ ਧਰਨੇ ਉੱਪਰ ਐਸ ਪੀ ਗੁਰਜੀਤ ਸਿੰਘ ਚੀਮਾ ਨੇ ਵਿਸ਼ਵਾਸ ਦਵਾਇਆਂ ਕਿ ਇੱਕ ਹਫ਼ਤੇ ਦੇ ਵਿੱਚ ਸਰਪੰਚ ਅਤੇ ਉਸਦੇ ਪੁੱਤਰ ਤੇ ਹੋਇਆ ਪਰਚਾ ਰੱਦ ਕੀਤਾ ਜਾਵੇਗਾ ਅਤੇ ਜੋਗਾ ਸਿੰਘ ਮੈਂਬਰ ਵੱਲੋਂ ਦਿੱਤੀ ਦਰਖ਼ਾਸਤ ਤੇ ਕਰਵਾਈ ਕਰਕੇ ਬੀ.ਡੀ.ਪੀ.ੳ ਜੀਰਾ ਤੇ ਪਰਚਾ ਕੀਤਾ ਜਾਵੇਗਾ।। ਏਸ ਲਈ ਧਰਨਾ ਚੁੱਕ ਲਿਆ ਜਾਵੇ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਇਸ ਧਰਨੇ ਨੂੰ ਸਮਾਪਤ ਕੀਤਾ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਤੇ ਉਮੀਦ ਪਰਗਟ ਕੀਤੀ।
ਫੋਟੋ ਕੈਪਸ਼ਨ-ਕਲਬੀਰ ਸਿੰਘ ਜੀਰਾ ਸਰਪੰਚ ਖਿਲਾਫ਼ ਕੀਤੇ ਗਏ ਮਾਮਲੇ ਨੂੰ ਰੱਦ ਕਰਨ ਨੂੰ ਲੈ ਕੇ ਧਰਨਾ ਦਿੰਦੇ ਹੋਏ

Related Articles

Leave a Reply

Your email address will not be published. Required fields are marked *

Back to top button