Ferozepur News

ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ ਕਸਬਾ ਮਮਦੋਟ ਦੇ ਵਾਸੀ।

ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ ਕਸਬਾ ਮਮਦੋਟ ਦੇ ਵਾਸੀ।
ਨਗਰ ਪੰਚਾਇਤ ਵੱਲੋ ਕਸਬੇ ਚੋ ਲੰਘਦੇ ਸੇਮ ਨਾਲੇ -ਚ ਗੈਰ ਕਨੂੰਨੀ ਢੰਗ ਨਾਲ ਸੁੱਟੇ ਜਾਂਦੇ ਗੰਦੇ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਹੋਇਆ ਦੂਸ਼ਿਤ।
ਪੀਣ ਵਾਸਤੇ ਸਾਫ ਸੁਥਰਾ ਪਾਣੀ ਵੀ ਕਸਬੇ ਦੀ ਜਿਆਦਾਤਰ ਆਬਾਦੀ ਦੀ ਪਹੁੰਚ ਤੋ ਬਾਹਰ ।
ਚਾਰ ਆਰ ਓ ਮਨਜੂਰ ਹੋਣ ਦੇ ਬਾਵਜੂਦ ਪੂਰੇ ਕਸਬੇ ਵਿਚ ਹੁਣ ਤੱਕ ਨਹੀ ਲੱਗ ਸਕਿਆ ਇਕ ਵੀ ਆਰ ਓ ਸਿਸਟਮ ।
ਵਾਟਰ ਟਰੀਟਮੈਟ ਪਲਾਂਟ ਦੇ  ਚਾਲੂ ਹੋਣ ਨਾਲ ਹੀ ਹੋਵੇਗਾ ਗੰਦੇ ਪਾਣੀ ਦਾ ਮਸਲਾ ਹੱਲ- ਮਧੂ ਬਾਲਾ ਨਾਰੰਗ

MAMDOT PITIABLE CONDITION
ਮਮਦੋਟ, 02 ਜੁਲਾਈ ( ਜਸਬੀਰ ਸਿੰਘ ਕੰਬੋਜ )  ਆਜਦੀ ਤੋ ਬਾਦ 69 ਸਾਲ ਅਤੇ ਪੰਜਾਬ ਵਿਚ ਵਿਕਾਸ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ 9 ਸਾਲ ਬੀਤ ਜਾਣ ਤੇ ਵੀ ਸਰਹੱਦੀ ਕਸਬਾ ਮਮਦੋਟ ਦੇ ਵਾਸੀ ਅਜੇ ਤੱਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਜਿੰਦਗੀ ਜਿਊਣ ਲਈ  ਸਭ ਤੋ ਲੋੜੀਦਾ ਸਾਫ ਪਾਣੀ ਵੀ ਅਜੇ ਇਥੋ  ਦੀ ਜਿਆਦਾਤਰ ਵਸੋ ਦੀ ਪਹੁੰਚ ਤੋ ਬਾਹਰ ਹੈ। ਸਥਾਨਕ ਆਗੂਆਂ ਅਤੇ ਹਲਕਾ ਵਿਧਾਇਕ ਵੱਲੋ ਚਾਰ ਆਰ ਓ ਮਨਜੂਰ ਹੋਣ ਦੇ ਲੰਬੇ ਸਮੇ ਤੋ ਕੀਤੇ ਜਾਂਦੇ ਐਲਾਨਾਂ ਦੇ ਬਾਵਜੂਦ ਹੁਣ ਤੱਕ ਕਸਬੇ ਵਿਚ ਇਕ ਵੀ ਆਰ ਓ ਸਿਸਟਮ ਨਹੀ ਲੱਗ ਸਕਿਆ ਹੈ ਤੇ ਨਾ ਹੀ ਕਸਬੇ ਦੇ ਗੰਦੇ ਪਾਣੀ ਨੂੰ ਸਾਂਭਣ ਲਈ ਕੋਈ ਠੋਸ  ਨੀਤੀ ਅਮਲ ਵਿਚ ਲਿਆਂਦੀ ਜਾ ਸਕੀ ਹੈ।  ਪਹਿਲਾਂ ਪੰਚਾਇਤ ਵੱਲੋ ਤੇ ਹੁਣ ਨਗਰ ਪੰਚਾਇਤ ਬਣ ਜਾਣ ਦੇ ਬਾਵਜੂਦ ਕਸਬੇ ਦੇ ਸਾਰੇ ਦੇ ਸਾਰੇ ਗੰਦੇ ਪਾਣੀ ਨੂੰ ਕਸਬੇ ਚੋ ਲੰਘਦੇ ਸੇਮ ਨਾਲੇ ਚ ਗੈਰ ਕਨੂੰਨੀ ਢੰਗ ਨਾਲ ਸੁੱਟਿਆ ਜਾ ਰਿਹਾ ਹੈ  ਤੇ ਇਹ ਸੇਮ ਨਾਲਾ ਅੱਗਿਓ ਬੰਦ ਹੋਣ ਕਾਰਨ ਇਸ ਵਿਚ ਖੜੇ ਬਦਬੂ ਮਾਰਦੇ ਪਾਣੀ ਨਾਲ ਕਸਬੇ ਦਾ ਜਿਥੇ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਗਿਆ ਹੈ ਉਥੇ ਇਸ ਗੰਦੇ ਪਾਣੀ ਕਾਰਨ ਸੇਮ ਨਾਲੇ ਦੇ ਆਸ ਪਾਸ ਦੇ ਵਸਨੀਕਾਂ ਵਿਚ ਬੀਮਾਰੀਆਂ ਫੈਲਾਉਣ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ।  ਪਰੰਤੂ ਲੰਬੇ ਸਮੇ ਤੋ ਚਲਦੀਆਂ ਆ ਰਹੀਆਂ ਇਹਨਾਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ  ਆਗੂਆਂ ਵੱਲੋ ਮਹਿਜ ਪਾਲਸ਼ ਮਾਰ ਕੇ ਕਸਬੇ ਨੂੰ ਚਮਕਾਉਣ ਦੀ ਨੀਤੀ ਕਾਰਨ ਕਸਬੇ ਵਿਚ ਬੀਮਾਰੀਆਂ ਫੈਲਣ ਦਾ ਖਤਰਾ ਮੂੰਹ ਅੱਡੀ ਖੜਾ ਹੈ। ਸਥਾਨਕ ਲੋਕਾਂ ਦੀ ਸਰਕਾਰ ਤੇ ਪ੍ਰਸ਼ਾਸ਼ਨ ਪਾਸੋ ਪੁਰਜੋਰ ਮੰਗ ਹੈ ਕਿ ਪੂਰੇ ਕਸਬੇ ਤੇ ਨਾਲ ਲਗਦੇ ਨਗਰ ਪੰਚਾਇਤ ਦੇ ਖੇਤਰ ਵਿਚ ਪਹਿਲ ਦੇ ਅਧਾਰ ਤੇ ਪੀਣ ਵਾਲੇ ਸਾਫ ਪਾਣੀ ਦਾ ਮਿਲਣਾ ਯਕੀਨੀ ਬਨਾਇਆ ਜਾਵੇ ਤੇ  ਕਸਬਾ ਮਮਦੋਟ ਲਈ ਮਨਜੂਰ ਹੋਏ ਚਾਰ ਆਰ ਓ ਜਲਦੀ ਤੋ ਜਲਦੀ ਲਗਾਏ ਜਾਣ  ਜਿਹਨਾ ਦਾ ਐਲਾਨ ਕਾਫੀ ਦੇਰ ਪਹਿਲਾਂ ਦਾ ਕੀਤਾ ਜਾ ਚੁੱਕਾ ਹੈ। ਕਸਬੇ ਵਿਚਲੇ ਗੰਦੇ ਪਾਣੀ ਨੂੰ ਕੋਲੋ ਲੰਘਦੇ ਸੇਮ ਨਾਲੇ ਵਿਚ ਸੁੱਟਣ ਦੀ ਬਜਾਏ ਇਸਦਾ ਸਥਾਈ ਹੱਲ ਕੱਢਿਆ ਜਾਵੇ ਤੇ ਕਸਬੇ ਵਿਚ ਗੰਦੇ ਪਾਣੀ ਕਾਰਨ ਬੀਮਾਰੀਆਂ ਫੈਲਾਉਣ ਲਈ ਮੁੱਖ ਤੌਰ ਤੇ  ਜਿੰਮੇਵਾਰ ਇਸ ਸੇਮ ਨਾਲੇ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਜੋ ਸਰਹੱਦੀ ਤੇ ਪਛੜੇ ਖੇਤਰ ਦੇ ਇਹ ਲੋਕ ਵੀ ਸੁਖ ਦਾ ਸਾਹ ਲੈ ਸਕਣ।
ਇਸ ਸਬੰਧੀ ਜਦ ਨਗਰ ਪੰਚਾਇਤ ਮਮਦੋਟ ਦੀ ਪ੍ਰਧਾਨ ਸ਼੍ਰੀ ਮਤੀ ਮਧੂ ਬਾਲਾ ਨਾਰੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਕਸਬੇ ਦੇ ਗੰਦੇ ਪਾਣੀ ਦਾ ਮਸਲਾ ਵਾਟਰ ਟਰੀਟਮੈਟ ਪਲਾਂਟ ਜੋ ਕਿ ਸਰਕਾਰ ਵੱਲੋ ਮਨਜੂਰ ਹੋ ਚੁੱਕਾ ਹੈ ਦੇ ਚਾਲੂ ਹੋਣ ਨਾਲ ਹੀ ਹੱਲ ਹੋ ਸਕੇਗਾ ਤੇ ਪੀਣ ਵਾਲੇ ਸਾਫ ਪਾਣੀ ਲਈ ਕਸਬੇ ਵਿਚ ਦੋ ਜਲ ਘਰ ਚਾਲੂ ਹਨ ਤੇ ਕਸਬੇ ਵਿਚ ਜਲਦੀ ਹੀ ਚਾਰ ਆਰ ਓ ਵੀ ਲਗਾਏ ਜਾ ਰਹੇ ਹਨ।

Related Articles

Back to top button