Ferozepur News

ਵਕੀਲਾਂ ਵਲੋਂ 44 ਪਿੰਡਾਂ ਨੂੰ ਹਲਕੇ &#39ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਹੜ•ਤਾਲ ਜਾਰੀ

ਵਕੀਲਾਂ ਵਲੋਂ 44 ਪਿੰਡਾਂ ਨੂੰ ਹਲਕੇ &#39ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਹੜ•ਤਾਲ ਜਾਰੀ
– ਡਿਪਟੀ ਕਮਿਸ਼ਨਰ ਦਫ਼ਤਰ ਫਿਰੋਜ਼ਪੁਰ ਵਿਖੇ ਦਿੱਤਾ ਜਾਵੇਗਾ ਜ਼ਿਲ•ਾ ਪੱਧਰੀ ਧਰਨਾ : ਬਾਵਾ


ਗੁਰੂਹਰਸਹਾਏ, 6 ਮਈ (ਪਰਮਪਾਲ ਗੁਲਾਟੀ)- ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਹਲਕੇ ਦੇ 44 ਪਿੰਡਾਂ ਨੂੰ ਵਾਪਸ ਹਲਕਾ ਗੁਰੂਹਰਸਹਾਏ &#39ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਧਾਨ ਐਡਵੋਕੇਟ ਇਕਬਾਲ ਦਾਸ ਬਾਵਾ ਦੀ ਅਗਵਾਈ ਹੇਠ ਮੁਕੰਮਲ ਹੜ•ਤਾਲ ਕੀਤੀ ਗਈ। ਜਿਸ ਵਿਚ ਸਮੂਹ ਵਕੀਲਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਪ੍ਰਧਾਨ ਇਕਬਾਲ ਦਾਸ ਬਾਵਾ ਨੇ ਕਿਹਾ ਕਿ ਕਾਨੂੰਗੋ ਹਲਕਾ ਮਾਹਮੂਜੋਈਆ ਦੇ 44 ਪਿੰਡ ਜੋ ਕਿ ਗਲਤ ਤਰੀਕੇ ਨਾਲ ਜਲਾਲਾਬਾਦ ਨਾਲ ਜੋੜੇ ਗਏ ਹਨ, ਨੂੰ ਵਾਪਸ ਗੁਰੂਹਰਸਹਾਏ ਹਲਕੇ ਨਾਲ ਜੋੜਿਆ ਜਾਵੇ। ਉਨ•ਾਂ ਕਿਹਾ ਕਿ ਇਹ 44 ਪਿੰਡ ਦੁਚਿੱਤੀ &#39ਚ ਹੋਣ ਕਰਕੇ ਡਿਵੈਲਪਮੈਂਟ ਪਾਸੋਂ ਪੱਛੜ ਚੁੱਕੇ ਹਨ ਅਤੇ ਪਿੰਡਾਂ ਦੇ ਵਿਕਾਸ ਦੇ ਕੰਮ ਰੁਕੇ ਪਏ ਹਨ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀ ਪੰਚਾਇਤਾਂ ਵਲੋਂ ਵੀ ਮਤੇ ਪਾ ਕੇ ਪਿੰਡਾਂ ਨੂੰ ਗੁਰੂਹਰਸਹਾਏ ਹਲਕੇ ਵਿਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਬਾਵਾ ਨੇ ਕਿਹਾ ਕਿ ਕਾਨੂੰਗੋ ਹਲਕਾ ਮਾਹੂਮਜੋਈਆ ਅਧੀਨ ਪੈਂਦੇ ਇਹਨਾਂ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਵਾਪਸ ਜੋੜਿਆ ਜਾਵੇ ਅਤੇ ਜਦ ਤੱਕ ਇਹ 44 ਪਿੰਡ ਗੁਰੂਹਰਸਹਾਏ ਨਾਲ ਵਾਪਸ ਨਹੀਂ ਜੋੜੇ ਜਾਂਦੇ ਤਦ ਤੱਕ ਉਨ•ਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਸਮੂਹ ਵਕੀਲਾਂ ਵਲੋਂ ਰੋਜ਼ਾਨਾ ਲਗਾਤਾਰ ਇਸੇ ਤਰ•ਾਂ ਹੀ ਹੜ•ਤਾਲ ਜਾਰੀ ਰਹੇਗੀ। ਉਨ•ਾਂ ਕਿਹਾ ਕਿ ਜਲਦੀ ਹੀ ਇਕ ਜ਼ਿਲ•ਾ ਪੱਧਰੀ ਧਰਨਾ ਸਮੂਹ ਵਕੀਲਾਂ ਵਲੋਂ ਪ੍ਰੋਗਰਾਮ ਉਲੀਕ ਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਫ਼ਤਰ ਵਿਖੇ ਦਿੱਤਾ ਜਾਵੇਗਾ।
ਉਨ•ਾਂ ਦੱਸਿਆ ਕਿ ਇਹ 44 ਪਿੰਡ ਥਾਣਾ ਗੁਰੂਹਰਸਹਾਏ ਅਧੀਨ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਪੰਚਾਇਤ ਵਿਭਾਗ, ਐਮ.ਐਲ.ਏ ਹਲਕਾ, ਵਾਟਰ ਅਤੇ ਸੈਨੀਟੇਸ਼ਨ, ਹਸਪਤਾਲ, ਪਬਲਿਕ ਹੈਲਥ ਆਦਿ ਵਿਭਾਗ ਵੀ ਗੁਰੂਹਰਸਹਾਏ ਨਾਲ ਹੀ ਸੰਬੰਧਿਤ ਹਨ ਅਤੇ ਇਹਨਾਂ ਵਿਭਾਗਾਂ ਨਾਲ ਸਬੰਧਿਤ ਕੰਮਕਾਜ ਲਈ ਇਹਨਾਂ 44 ਪਿੰਡਾਂ ਦੇ ਵਸਨੀਕਾਂ ਨੂੰ ਗੁਰੂਹਰਸਹਾਏ ਹੀ ਆਉਣਾ ਪੈਂਦਾ ਹੈ, ਜਦ ਕਿ ਸਿਰਫ਼ ਸਿਵਲ ਅਤੇ ਰੈਵੀਨਿਉ ਕੰਮਕਾਜ ਲਈ ਹੀ ਜਲਾਲਾਬਾਦ ਨਾਲ ਜੋੜਿਆ ਗਿਆ ਹੈ। ਇਸ ਮੌਕੇ &#39ਤੇ ਪ੍ਰਧਾਨ ਇਕਬਾਲ ਦਾਸ ਬਾਵਾ, ਨਵਦੀਪ ਸਿੰਘ ਅਹੂਜਾ ਸੈਕਟਰੀ, ਸੁਖਚੈਨ ਸਿੰਘ ਸੋਢੀ, ਸੁਨੀਲ ਮੰਡੀਵਾਲ, ਜਤਿੰਦਰ ਪੁੱਗਲ, ਰਜਿੰਦਰ ਮੋਂਗਾ, ਪਰਵਿੰਦਰ ਸਿੰਘ ਸੰਧੂ, ਚਰਨਜੀਤ ਛਾਂਗਾ ਰਾਏ, ਸ਼ਵਿੰਦਰ ਸਿੰਘ ਸਿੱਧੂ, ਗੌਰਵ ਮੋਂਗਾ, ਸਚਿਨ ਸ਼ਰਮਾਂ, ਰੋਜੰਤ ਮੋਂਗਾ, ਅਸ਼ੋਕ ਕੰਬੋਜ਼, ਸੁਨੀਲ ਕੰਬੋਜ਼, ਰਵੀ ਮੋਂਗਾ ਆਦਿ ਸਮੇਤ ਸਮੂਹ ਵਕੀਲ ਹਾਜ਼ਰ ਸਨ।

Related Articles

Back to top button