Ferozepur News

ਮੁੱਖ ਮੰਤਰੀ ਦੇ ਨਾਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡੇਰਾ ਪ੍ਰੇਮੀਆਂ ਸੌਂਪਿਆ ਮੰਗ ਪੱਤਰ

Derapremiਫਿਰੋਜ਼ਪੁਰ 23 ਫਰਵਰੀ (ਏ. ਸੀ. ਚਾਵਲਾ ) ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਣਾਈ ਗਈ ਫਿਲਮ ਐਮ.ਐਸ.ਜੀ. ਦਾ ਮੈਂਸਜਰ &#39ਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਅੱਜ ਡੇਰਾ ਸੱਚਾ ਸੌਦਾ ਦੇ 45 ਮੈਂਬਰ ਪੰਜਾਬ ਬਸੰਤ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ ਦੀ ਅਗਵਾਈ ਵਿਚ ਜ਼ਿਲਾ ਫਿਰੋਜ਼ਪੁਰ ਦੇ ਡੇਰਾ ਪ੍ਰੇਮੀਆਂ ਵੱਲੋਂ ਜੀ.ਏ. ਜਸਲੀਨ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ &#39ਤੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ 45 ਮੈਂਬਰੀ ਕਮੇਟੀ ਪੰਜਾਬ ਦੇ ਬਸੰਤ ਸਿੰਘ ਇੰਸਾਂ ਤੇ ਬਲਕਾਰ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 106 ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ। ਜਿਨ•ਾਂ ਵਿਚ ਮਕਾਨ ਬਣਾ ਕੇ ਦੇਣਾ, ਗਰੀਬ ਤੇ ਲਾਚਾਰ ਬੱਚਿਆਂ ਦਾ ਇਲਾਜ਼ ਕਰਵਾਉਣਾ, ਲੋੜਵੰਦ ਮਰੀਜਾਂ ਨੂੰ ਖੂਨਦਾਨ ਕਰਨਾ, ਨਸ਼ਾ ਛੁਡਾਊ ਮੁਹਿੰਮ ਚਲਾਉਣਾ, ਭਰੂਣ ਹੱਤਿਆ ਰੋਕਣਾ ਆਦਿ ਚਲਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਖਿਲਾਫ ਨਸ਼ਾ ਖੋਰੀ, ਵੈਸਵਾ ਪੁਣਾ, ਭਰੂਣ ਹੱਤਿਆ, ਆਤਮਦਾਹ ਆਦਿ ਦੇ ਖਾਤਮੇ ਲਈ ਇਕ ਸਮਾਜਿਕ ਤੇ ਪਰਿਵਾਰਿਕ ਫਿਲਮ ਐਮ.ਐਸ.ਜੀ. ਦਾ ਮੈਸੇਂਜਰ ਬਣਾਈ ਹੈ। ਜਿਸ ਨੂੰ ਸੈਂਸਰ ਬੋਰਡ ਵੱਲੋਂ ਮੰਨਜੂਰੀ ਮਿਲਣ ਤੋਂ ਬਾਅਦ ਦੇਸ਼ ਭਰ ਤੋਂ ਇਲਾਵਾ ਪੂਰੇ ਸੰਸਾਰ ਵਿਚ ਰਲੀਜ਼ ਹੋ ਚੁੱਕੀ ਹੈ ਅਤੇ ਜੋ ਹੁਣ ਤੱਕ ਕੁਝ ਦਿਨਾਂ &#39ਚ ਹੀ 100 ਕਰੋੜ ਤੋਂ ਵਧੇਰੇ ਕਮਾਈ ਕਰ ਚੁੱਕੀ ਹੈ। ਪਰ ਇਹ ਫਿਲਮ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਰਹੀ ਸਗੋਂ ਨਸ਼ਿਆਂ ਖਿਲਾਫ ਅਤੇ ਮਾਨਵਤਾ ਭਲਾਈ ਦੇ ਹਿੱਤ ਲਈ ਨੌਜਵਾਨ ਪੀੜ•ੀ ਨੂੰ ਪ੍ਰੇਰਿਤ ਕਰ ਰਹੀ ਹੈ। ਇਸ ਫਿਲਮ ਨੂੰ ਲੈ ਕੇ ਨੌਜਵਾਨ ਵਰਗ ਵਿਚ ਅਤੇ ਬੁੱਧੀਜੀਵੀਆਂ ਵਿਚ ਅਥਾਹ ਵੇਖਣ ਦੀ ਇੱਛਾ ਪ੍ਰਗਟਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਪੰਜਾਬ ਅੰਦਰ ਬਿਨਾਂ ਵਜ•ਾਂ ਬੈਨ ਕੀਤਾ ਗਿਆ ਹੈ। ਉਨ•ਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਉਣ ਵਾਲੀ 26 ਫਰਵਰੀ ਤੱਕ ਇਸ ਤੋਂ ਬੈਨ ਹਟਾ ਕੇ ਪੂਰੇ ਪੰਜਾਬ ਵਿਚ ਇਸ ਨੂੰ ਤੁਰੰਤ ਰਲੀਜ਼ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਅਗਲੀ ਰਣਨੀਤੀ ਖੁਦ ਸਾਧ ਸੰਗਤ ਤੈਅ ਕਰੇਗੀ। ਇਸ ਮੌਕੇ 15 ਮੈਂਬਰ ਸੁਰਿੰਦਰ ਕੁਮਾਰ ਛਿੰਦਾ, ਸੁਖਨਾਮ ਇੰਸਾਂ ਸੱਤ ਮੈਂਬਰ, ਅਸ਼ੋਕ ਕੁਮਾਰ ਇੰਸਾਂ ਸੱਤ ਮੈਂਬਰ, ਬਸੰਤ ਸਿੰਘ, ਸੇਵਾ ਸਿੰਘ, ਜੋਗਿੰਦਰ ਸਿੰਘ, ਬੇਅੰਤ ਸਿੰਘ, ਤੇਜਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Related Articles

Back to top button