Ferozepur News

ਮੁਲਾਜ਼ਮਾਂ ਦੀ ਸਰਕਾਰ ਖ਼ਿਲਾਫ਼ ਕਲਮ ਛੋੜ ਹੜਤਾਲ 21ਵੇ ਦਿਨ ਵਿੱਚ ਦਾਖਲ

ਮੁਲਾਜ਼ਮਾਂ ਦੀ ਸਰਕਾਰ ਖ਼ਿਲਾਫ਼ ਕਲਮ ਛੋੜ ਹੜਤਾਲ 21ਵੇ ਦਿਨ ਵਿੱਚ ਦਾਖਲ

ਮੁਲਾਜ਼ਮਾਂ ਦੀ ਸਰਕਾਰ ਖ਼ਿਲਾਫ਼ ਕਲਮ ਛੋੜ ਹੜਤਾਲ 21ਵੇ ਦਿਨ ਵਿੱਚ ਦਾਖਲਫਿਰੋਜ਼ਪੁਰ, 28/11/23:  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਮੁਲਾਜ਼ਮ ਮੰਚ ਨੇ ਮੁੱਖ ਖੇਤੀਬਾੜੀ ਦਫ਼ਤਰ ਫਿਰੋਜਪੁਰ ਦੇ ਵਿੱਚ ਕਲਮ ਛੋੜ ਹੜਤਾਲ ਮੈਡਮ ਪ੍ਰਭਜੋਤ ਕੌਰ ਐਸ ਏ (ਅੰਕੜਾ ਸਹਾਇਕ )ਦੀ ਪ੍ਰਧਾਨਗੀ ਹੇਠ ਕੀਤੀ ਇਸ ਕਲਮ ਛੋੜ ਹੜਤਾਲ ਵਿੱਚ ਨਰੇਸ਼ ਸੈਣੀ ਪ੍ਰਧਾਨ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਨੇ ਵੀ ਹਿੱਸਾ ਲਿਆ.

ਕਲਮ ਛੋੜ ਹੜਤਾਲ ਵਿੱਚ ਕਲੈਰੀਕਲ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਚੈਨ ਸਿੰਘ ਤੇ ਸਬ ਇੰਸਪੈਕਟਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਸੈਲੀ ਸ਼ਰਮਾ ਤੇ ਫੀਲਡ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਤੇ ਹੋਰ ਕੈਟਾਗਰੀਆਂ ਦੇ ਮੁਲਾਜ਼ਮ ਆਗੂ ਸ਼ਾਮਲ ਸਨ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕਲਮ ਛੋੜ ਹੜਤਾਲ 06/12/2023 ਤੱਕ ਜਾਰੀ ਰੱਖਣ ਦੀ ਹਮਾਇਤ ਕੀਤੀ ਗਈ ਕਿ ਜੱਦ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਲਮ ਛੋੜ ਹੜਤਾਲ ਜਾਰੀ ਰਹੇਗੀ ਸਰਕਾਰ ਮੁਲਾਜ਼ਮਾਂ ਨੂੰ ਖ਼ਰਾਬ ਕਰਨ ਦਾ ਮੰਨ ਬਣਾਈ ਬੈਠੀ ਹੈ ਜਿੰਨਾ ਚਿਰ ਕਲਮ ਛੋੜ ਹੜਤਾਲ ਜਾਰੀ ਰਹੇਗੀ ਇਸ ਦੁਰਾਨ ਪਬਲਿਕ ਦੀ ਖੱਜਲ ਖ਼ੁਆਰੀ ਵਿਚ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ.

ਇਸ ਮੀਟਿੰਗ ਵਿੱਚ ਹੇਠਾਂ ਲਿਖੇ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ ਸੁਪਰਡੈਂਟ ਨਿਮੀ ਮੈਡਮ ਦਲਜੀਤ ਕੌਰ ਮਮਤਾ ਰਾਣੀ ਪ੍ਰਰਿਕਾ ਰਾਣੀ ਕੰਚਣ ਬਾਲਾ ਕਿ੍ਸਨਾ ਰਾਣੀ ਗੁਰਬਖਸ਼ ਸਿੰਘ ਦਵਿੰਦਰ ਸਿੰਘ ਪਰਵਿੰਦਰ ਸਿੰਘ ਬਲਰਾਜ ਸਿੰਘ ਜਗੀਰ ਸਿੰਘ ਕੁਲਦੀਪ ਸਿੰਘ ਅਮਰਜੀਤ ਸਿੰਘ ਉਮ ਪ੍ਰਕਾਸ਼ ਗੁਰਲਾਲ ਸਿੰਘ ਜਸਵਿੰਦਰ ਸਿੰਘ ਸੁਨੀਲ ਕੁਮਾਰ ਅਕਾਸ਼ ਬਹਾਦਰ ਸੋਨੂ ਭਾਰਤ ਸੰਧੂ ਸੰਜੀਵ ਗੁਪਤਾ ਕਰਨਦੀਪ ਮੁਨੀਸ ਧਵਨ ਸੁਰਿੰਦਰ ਸਿੰਘ ਬਰਾੜ ਮੋਨੂ ਅਨੂਪ ਹੰਸ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button