ਮਿਸ਼ਨ ਫ਼ਤਿਹ ਤਹਿਤ ਡੋਰ ਟੂ ਡੋਰ ਸਰਵੇ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਸਿਹਤ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ 354 ਕਰਮੀਆਂ ਦਾ ਅਮਲਾ-ਡਿਪਟੀ ਕਮਿਸ਼ਨਰ
ਕਿਹਾ, 64 ਮਾਸਟਰ ਟ੍ਰੇਨਰਾਂ ਵੱਲੋਂ ਸਮੁੱਚੇ ਅਮਲੇ ਨੂੰ ਬਾਖ਼ੂਬੀ ਟ੍ਰੇਨਿੰਗ ਦੇ ਕੇ ਘਰ-ਘਰ ਸਰਵੇ ਕਰਨ ਲਈ ਭੇਜਿਆ ਗਿਆ
ਫਿਰੋਜ਼ਪੁਰ 13 ਜੂਨ 2020
ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਮਿਸ਼ਨ ਫ਼ਤਿਹ ਅਧੀਨ ਚਲਾਈ ਗਈ ਘਰ-ਘਰ ਨਿਗਰਾਨੀ ਮੁਹਿੰਮ ਤਹਿਤ ਸ਼ਨੀਵਾਰ ਨੂੰ ਜ਼ਿਲ੍ਹੇ ਵਿੱਚ ਡੋਰ-ਟੂ-ਡੋਰ ਸਰਵੇ ਕੀਤਾ ਗਿਆ ਹੈ। ਜਿਸ ਵਿੱਚ ਸਿਹਤ ਵਿਭਾਗ ਵੱਲੋਂ ਲਗਾਏ ਗਏ 354 ਕਰਮੀਆਂ ਵੱਲੋਂ ਡੋਰ-ਟੂ-ਡੋਰ ਜਾ ਕੇ ਪਰਿਵਾਰਾਂ ਦੀ ਸਿਹਤ ਸਬੰਧੀ ਡਾਟਾ ਇਕੱਤਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 354 ਕਰਮੀਆਂ ਵਿਚੋਂ 145 ਆਸ਼ਾ ਵਰਕਰ ਤੇ 145 ਵਲੰਟੀਅਰ ਹਨ ਅਤੇ ਬਲਾਕ ਲੈਵਲ ਮਾਸਟਰ ਟ੍ਰੇਨਰ 64 ਹਨ। ਇਨ੍ਹਾਂ ਮਾਸਟਰ ਟ੍ਰੇਨਰਾਂ ਵੱਲੋਂ ਸਮੁੱਚੇ ਅਮਲੇ ਨੂੰ ਬਾਖ਼ੂਬੀ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਡੋਰ-ਟੂ-ਡੋਰ ਮੁਹਿੰਮ ਤਹਿਤ ਆਸ਼ਾ ਵਰਕਰਾਂ ਤੇ ਵਲੰਟੀਅਰਜ਼ ਵੱਲੋਂ ਅੱਜ ਲੋਕਾਂ ਦੇ ਘਰ ਘਰ ਜਾ ਕੇ ਪਰਿਵਾਰਾਂ ਦੀ ਸਿਹਤ ਸਬੰਧੀ ਸਾਰਾ ਡਾਟਾ ਇਕੱਤਰ ਕੀਤਾ ਗਿਆ ਹੈ ਤੇ ਸਬੰਧਿਤ ਡਾਟਾ ਆਨ ਲਾਈਨ ਵੀ ਐੇਂਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਸਿਹਤ ਵਿਭਾਗ ਦਾ ਅਮਲਾ ਤੇ ਸਬੰਧਿਤ ਅਧਿਕਾਰੀ ਇਸ ਡੋਰ-ਟੂ-ਡੋਰ ਸਰਵੇ ਮੁਹਿੰਮ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨ ਤਾਂ ਜੋ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।