Ferozepur News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਵੱਲੋਂ ਸਫ਼ਾਈ ਅਭਿਆਨ ਦੀ ਸ਼ੁਰੂਆਤ ਨਗਰ ਕੌਂਸਲ ਜ਼ੀਰਾ, ਫ਼ਿਰੋਜ਼ਪੁਰ, ਗੁਰੂਹਰਸਹਾਏ ਅਤੇ ਤਲਵੰਡੀ ਭਾਈ ਵਿਖੇ ਗਲੀਆਂ, ਨਾਲੀਆਂ, ਸੜਕਾਂ ਤੇ ਚੌਕਾਂ ਦੀ ਕੀਤੀ ਗਈ ਸਫ਼ਾਈ

ਫ਼ਿਰੋਜ਼ਪੁਰ 30 ਜੁਲਾਈ 2018 (Vikramditya Sharma ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਵੱਲੋਂ ਵੱਖ-ਵੱਖ ਥਾਵਾਂ ਤੇ ਗਲੀਆਂ, ਸੜਕਾਂ, ਪਾਰਕਾਂ, ਨਾਲੀਆਂ ਅਤੇ ਸੀਵਰੇਜ ਆਦਿ ਦੀ ਸਫ਼ਾਈ ਕਰਵਾਈ ਗਈ। 
ਇਸ ਸਫ਼ਾਈ ਅਭਿਆਨ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਫ਼ਿਰੋਜ਼ਪੁਰ ਦੇ ਸਲੱਮ ਏਰੀਏ ਵਿਖੇ ਸਫ਼ਾਈ ਕਰਵਾ ਕੇ ਕੂੜਾ ਕਰਕਟ ਚੁਕਵਾਇਆ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਗੁਰੂਹਰਸਹਾਏ  ਵਿਖੇ  ਵਸਤੀ ਗੁਰੂ ਕਰਮ ਸਿੰਘ, ਰੇਲਵੇ ਵਸਤੀ, ਗਲੀ ਹੰਸਰਾਜ ਵਾਲੀ ਸਮੇਤ ਹੋਰ ਵੱਖ-ਵੱਖ ਥਾਵਾਂ ਤੇ ਨਾਲੀਆਂ, ਚੌਕਾਂ ਆਦਿ ਦੀ ਸਫ਼ਾਈ ਕਰਵਾਈ ਗਈ।   ਤਲਵੰਡੀ ਭਾਈ ਵਿਖੇ ਪਬਲਿਕ ਪਖਾਨਿਆਂ ਦੀ ਸਫ਼ਾਈ ਕਰਵਾ ਕੇ ਪਖਾਨਿਆਂ ਨੂੰ ਨਵਾਂ ਰੂਪ ਦਿੱਤਾ ਗਿਆ।  ਇਸ ਤੋਂ ਇਲਾਵਾ ਅੱਜ ਨਗਰ ਕੌਂਸਲ ਜ਼ੀਰਾ ਵੱਲੋਂ ਪਾਣੀ ਅਤੇ ਸੀਵਰੇਜ ਦੀ ਮਿਕਸਿੰਗ ਦੇ ਚੱਲਦੇ ਸੀਵਰੇਜ ਲਾਈਨਾਂ ਦੀ ਸਫ਼ਾਈ ਕੀਤੀ ਗਈ। 
 
 
 

Related Articles

Check Also
Close
Back to top button