Ferozepur News

ਮਿਡ-ਡੇ-ਮੀਲ 1/11/2017 ਤੋਂ ਬੰਦ – ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੀ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਨਾਲ ਹੋਈ ਮੀਟਿੰਗ।

ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੀ ਮੀਟਿੰਗ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਫਿਰੋਜ਼ਪੁਰ ਸ੍ਰੀ ਪ੍ਰਦੀਪ ਕੁਮਾਰ ਸ਼ਰਮਾ ਨਾਲ ਹੋਈ। ਇਸ ਮੀਟਿੰਗ ਵਿੱਚ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਤੇ ਕਈ ਮਸਲਿਆਂ ਤੇ ਆਮ ਸਹਿਮਤੀ ਬਣੀ। 

 

 ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ,ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ, ਸੀ. ਮੀਤ ਪ੍ਰਧਾਨ ਰਾਜੀਵ ਹਾਂਡਾ ਨੇ ਕਿਹਾ ਕਿ ਸਕੂਲਾਂ ਵਿੱਚ ਬਣਦੇ ਮਿਡ-ਡੇ-ਮੀਲ ਦੀ ਰਕਮ ਨਾ ਮਿਲਣ ਕਾਰਨ ਅਧਿਆਪਕ ਆਪਣੀ ਜੇਬ ਤੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਬਣਾ ਕੇ ਦੇ ਰਹੇ ਹਨ ਪਰ ਹੁਣ ਉਹ ਵੀ ਇਹ ਖਰਚ ਕਰਨ ਤੋਂ ਅਸਮਰਥ ਹਨ। 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਯੂਨੀਅਨ ਵਲੋਂ ਮਿਡ-ਡੇ-ਮੀਲ ਦੀ ਰਕਮ ਜਾਰੀ ਨਾ ਹੋਣ ਦਾ ਸਖਤ ਨੋਟਿਸ ਲਿਆ ਗਿਆ।ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਸਮੇਂ ਮੀਡ ਡੇ ਮੀਲ ਦਿਤਾ ਜਾਂਦਾ ਹੈ, ਜਿਸ ਲਈ ਰਾਸ਼ਨ ਅਤੇ ਰਕਮ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਪਰ ਸਕੂਲਾਂ ਵਿੱਚ ਰਾਸ਼ਨ ਖਤਮ ਹੋ ਚੁੱਕਾ ਹੈ ਤੇ ਰਕਮ ਪਿਛਲੇ ਲਗਭਗ 3 ਮਹੀਨਿਆਂ ਦੀ ਬਕਾਇਆ ਹੈ। ਜਿਸ ਕਾਰਨ ਅਧਿਆਪਕ ਵਲੋਂ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੇਣ ਵਿੱਚ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ। ਮਿਡ-ਡੇ-ਮੀਲ ਵਰਕਰਾਂ ਨੂੰ ਵੀ ਤਨਖਾਹ ਨਹੀਂ ਮਿਲੀ। ਅਧਿਆਪਕਾਂ ਤੇ ਵਰਕਰਾਂ ਦੀ ਇਸ ਅਹਿਮ ਮੁਸ਼ਕਿਲ ਨੂੰ ਸਮਝਦੇ ਹੋਏ ਜਥੇਬੰਦੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਜੇਕਰ 31 ਅਕਤੂਬਰ ਤੱਕ ਰਾਸ਼ੀ, ਰਾਸ਼ਨ ਅਤੇ ਮਾਣਭੱਤਾ ਸਕੂਲਾਂ ਨੂੰ ਨਹੀਂ ਮਿਲਦਾ ਤਾਂ ਜਿਲੇ ਦੇ ਸਕੂਲਾਂ ਵਿੱਚ 1 ਨਵੰਬਰ ਤੋਂ ਮਿਡ-ਡੇ-ਮੀਲ ਬੰਦ ਕਰ ਦਿੱਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ। ਜੇਕਰ ਜਿਲੇ ਦੇ ਕਿਸੇ ਅਧਿਆਪਕ ਨੂੰ ਇਸ ਸਬੰਧੀ ਪ੍ਰੇਸ਼ਾਨ ਕਿਤਾ ਗਿਆ ਤਾਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਇਸ ਦਾ ਜਥੇਬੰਦਕ ਤੌਰ ਤੇ ਜਵਾਬ ਦੇਵੇਗੀ।

 

ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਬੱਚਿਆਂ ਦੇ ਦਾਖਲੇ ਸਬੰਧੀ ਯੂਨੀਅਨ ਨੇ ਸਪੱਸ਼ਟ ਹਦਾਇਤਾਂ ਦੀ ਮੰਗ ਕੀਤੀ ਤਾਂ ਜੋ ਆਂਗਣਵਾੜੀ ਵਾਲੀ ਭੈਣਾਂ ਨਾਲ ਅਧਿਆਪਕਾਂ ਦੇ ਟਕਰਾਅ ਨੂੰ ਰੋਕਿਆ ਜਾ ਸਕੇ। ਇਸ ਸਬੰਧੀ 31 ਅਕਤੂਬਰ ਦੀ ਹੋਣ ਵਾਲੀ ਮੀਟਿੰਗ ਤੱਕ ਅਧਿਆਪਕਾਂ ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਬੱਚਿਆਂ ਦੇ ਦਾਖਲੇ ਸਬੰਧੀ ਦਬਾਅ ਨਾ ਪਾਇਆ ਜਾਵੇ। ਜਿਲ੍ਹਾ ਸਿੱਖਿਆ ਅਫਸਰ ਜੀ ਨੇ ਕਿਹਾ ਕਿ 

ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਬੱਚਿਆਂ ਦੇ ਦਾਖਲੇ ਸਬੰਧੀ ਅਧਿਆਪਕਾਂ ਤੇ ਸਪੱਸ਼ਟ ਹਦਾਇਤਾਂ ਜਾਰੀ ਹੋਣ ਤੱਕ ਕੋਈ ਦਬਾਅ ਨਹੀਂ ਪਾਇਆ ਜਾਵੇਗਾ। 

 

ਸਕੂਲਾਂ ਦੇ ਬਿਜਲੀ ਦੇ ਬਿੱਲ, ਜੋ ਕਿ ਅਧਿਆਪਕਾਂ ਨੇ ਆਪਣੀ ਜੇਬ ਵਿਚੋਂ ਭਰੇ ਹੋਏ ਹਨ ਉਨ੍ਹਾਂ ਦੀ ਭਰਪਾਈ ਅਧਿਆਪਕਾਂ ਨੂੰ ਜਲੱਦ ਕਰਨ ਦੀ ਯੂਨੀਅਨ ਦੀ ਮੰਗ ਤੇ ਸਿੱਖਿਆ ਅਫਸਰ ਜੀ ਨੇ ਦੱਸਿਆ ਕਿ ਇਸ ਸਬੰਧੀ ਬਜਟ ਬਣਾ ਕੇ ਸਰਕਾਰ ਨੂੰ ਭੇਜਿਆ ਹੋਇਆ ਹੈ,  ਜਲੱਦ ਹੀ ਅਧਿਆਪਕਾਂ ਨੂੰ ਇਹ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਬਲਾਕਾਂ ਨੂੰ ਲੋੜੀਂਦਾ ਬਜਟ ਜਾਰੀ ਕਰਨ ਦੀ ਮੰਗ ਤੇ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਬਜਟ ਮੌਜੂਦ ਸੀ ਉਹ ਬਲਾਕਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਤੇ ਬਾਕੀ ਲੋੜੀਂਦੇ ਬਜਟ ਦੀ ਸਰਕਾਰ ਨੂੰ ਡਿਮਾਂਡ ਭੇਜ ਦਿੱਤੀ ਹੈ, ਜਿਵੇਂ ਬਜਟ ਆਏਗਾ ਜਾਰੀ ਕਰ ਦਿੱਤਾ ਜਾਵੇਗਾ। 

 

ਇਸ ਮੀਟਿੰਗ ਵਿੱਚ ਡਿਪਟੀ ਡੀਇਓ ਸ. ਸੁਖਵਿੰਦਰ ਸਿੰਘ ਅਤੇ ਸੁਪਰਡੈਂਟ ਰਜਿੰਦਰ ਕੁਮਾਰ ਕਕੱੜ ਵੀ ਮੌਜੂਦ ਸਨ। ਯੂਨੀਅਨ ਵਲੋਂ ਗੌਰਵ ਮੁੰਜਾਲ,ਸੰਦੀਪ ਟੰਡਨ, ਬਲਵਿੰਦਰ ਸਿੰਘ ਜੀਰਾ, ਭੁਪਿੰਦਰ ਸਿੰਘ ਜੀਰਾ, ਸੰਜੀਵ ਟੰਡਨ,ਸੁਖਵਿੰਦਰ ਸਿੰਘ, ਬਲਵਿੰਦਰ ਬਹਿਲ, ਸਹਿਨਾਜ, ਤਰਲੋਕ ਭੱਟੀ, ਸੰਜੇ ਚੌਧਰੀ ਆਦਿ ਹਾਜ਼ਰ ਸਨ।

Related Articles

Back to top button