Ferozepur News

ਮਿਡ-ਡੇ-ਮੀਲ ਦਫਤਰੀ ਕਰਮਚਾਰੀ ਅਤੇ ਕੁੱਕ ਵਰਕਰ ਯੂਨੀਅਨ ੨ ਜਨਵਰੀ ਨੂੰ ਮੋਹਾਲੀ ਵਿੱਖੇ ਕਰੇਗੀ ਰੋਸਰੈਲੀ।

ਮਿਤੀ ( 31.12.2016 ) ਮਿਡ-ਡੇ-ਮੀਲ ਦਫਤਰੀ ਕਰਮਚਾਰੀ-ਕੁੱਕ ਵਰਕਰ ਯੂਨੀਅਨ ਸਰਕਾਰ ਦੇ ਟਾਲਾ ਵਟੂ ਰਵਾਈਏ ਦੇ ਵਿਰੋਧ ਵਿਚ 2 ਜਨਵਰੀ ਨੂੰ ਮੋਹਾਲੀ ਵਿੱਖੇ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਏਲਾਨ ਕੀਤਾ ਹੈ।ਇਸ ਮੋਕੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ ਜੋਗੀਪੁਰ ਅਤੇ ਜਿਲਾ ਪ੍ਰਧਾਨ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਸਰਕਾਰ ਵਲੋ 27000 ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਹੋ ਜਾਣ ਦੇ ਬਾਵਜੂਦ ਮਿਡ-ਡੇ-ਮੀਲ ਦਫਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਪੱਤਰ ਜਾਰੀ ਨਹੀ ਕੀਤਾ ਗਿਆ ਹੈ।ਇਥੇ ਇਹ ਗੱਲ• ਦੱਸਣਯੋਗ ਹੈ ਕਿ ਇਨਾਂ ਕਰਮਚਾਰੀਆਂ ਦੀ ਭਰਤੀ ਪੂਰੇ ਕਾਨੂੰਨੀ ਨਿਯਮਾਂ ਮੁਤਾਬਿਕ ਲਿਖਤੀ ਟੇਸਟ ਲੈਕੇ ਮੇਰਿਟ ਦੇ ਅਧਾਰ ਤੇ ਕੀਤੀ ਗਈ ਹੈ ।

ਉਥੇ ਹੀ ਇਹ ਕਰਮਚਾਰੀ 2 ਸਾਲ ਦੀ ਬਜਾਏ 8 ਸਾਲ ਦਾ ਪਰਖਕਾਲ ਸਮਾਂ ਵੀ ਪੂਰਾ ਕਰ ਚੁੱਕੇ ਹਨ ਅਤੇ ਦੂਸਰਾ ਸਰਕਾਰ ਅਪਣੇ ਵਲੋ ਹੀ ਬਣਾਏ ਗਏ ੩ ਸਾਲ ਤੋ ਬਾਅਦ ਰੈਗੁਲਰ ਕਰਨ ਦੇ ਨਿਯਮਾਂ ਦੀ ਧੱਜੀਆਂ ਉਡਾ ਰਹੀ ਹੈ। ਉਥੇ ਹੀ ਕੁਕ ਵਰਕਰਾਂ ਦੀ ਗੱਲ• ਕਰਦਿਆਂ ਕਿਹਾ ਕਿ ਸਰਕਾਰ ਵਲੋ ਕੁਕ ਵਰਕਰਜ ਦੀ ਤਨਖਾਹ ਵਿਚ ਮਹਿਜ 500 ਰੂਪੈ ਦਾ ਵਾਧਾ ਕਰਕੇ ਕੁੱਕ ਵਰਕਰਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਮਿਡ ਡੇ ਮੀਲ ਦਫਤਰੀ ਮੁਲਾਜਮਾਂ ਨੂੰ ਤੁਰੰਤ ਸਿੱਖਿਆ ਵਿਭਾਗ ਵਿਚ ਰੈਗੂਲਰ ਕਰੇ ਅਤੇ ਉਥੇ ਹੀ ਕੁੱਕ ਵਰਕਰਜ ਤੇ ਘਟੋ ਘੱਟ ਉਜਰਤ ਕਾਨੂੰਨ ਲਾਗੂ ਕਰੇ।
ਇਸ ਮੋਕੇ ਜਨਰਲ ਸਕੱਤਰ ਸਰਵਣ ਸਿੰਘ ਗਿੱਦੜਪਿੰਡੀ ਨੇ ਕਿਹਾ ਕਿ ਅਗਰ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜ਼ਾਬ ਭਰ ਦੇ ਦਫਤਰੀ ਮੁਲਾਜਮ ਤੇ ਕੁੱਕ-ਵਰਕਰ ਚੋਣਾਂ ਦੌਰਾਨ ਹਰ ਜਿਲੇ• ਵਿਚ ਵਿਰੋਧ ਕਰਨਗੇ।

Related Articles

Back to top button