Ferozepur News

G20 PRESIDENCY ਅਤੇ Y20 ਪ੍ਰੌਗਰਾਮ ਤਹਿਤ ਨੈਸ਼ਨਲ ਵੈਬੀਨਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ

G20 PRESIDENCY ਅਤੇ Y20 ਪ੍ਰੌਗਰਾਮ ਤਹਿਤ ਨੈਸ਼ਨਲ ਵੈਬੀਨਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ

G20 PRESIDENCY ਅਤੇ Y20 ਪ੍ਰੌਗਰਾਮ ਤਹਿਤ ਨੈਸ਼ਨਲ ਵੈਬੀਨਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਫ਼ਿਰੋਜ਼ਪੁਰ, 244.2.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ। ਇਸੇ ਲੜੀ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋ G20 PRESIDENCY  ਅਤੇ Y20 ਪ੍ਰੌਗਰਾਮ ਤਹਿਤ ਮਿਤੀ 24 ਫਰਵਰੀ 2023 ਨੂੰ ਨੈਸ਼ਨਲ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਦਾ ਵਿਸ਼ਾ Future of Work (ਫਿਊਚਰ ਆਫ ਵਰਕ) ਰਿਹਾ । ਇਸ ਵੈਬੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਡਾ. ਉਜ਼ਮੀ ਅੰਜੁਮ, ਸਹਾਇਕ ਪ੍ਰੋਫੈਸਰ, ਇੰਟੀਗਰਲ ਯੂਨੀਵਰਸਿਟੀ, ਲਖਨਊ  ਨੇ ਸ਼ਿਰਕਤ ਕੀਤੀ । ਡਾ. ਉਜਮੀ ਨੇ ਵਿਦਿਆਰਥੀਆਂ ਨੂੰ ਕੰਮ ਦਾ ਸਰੂਪ ਬਦਲਣ ਅਤੇ Covid-19 ਤੋਂ ਬਾਅਦ ਤਕਨਾਲੋਜੀ ਦੇ ਵਧਦੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ । Covid-19 ਦੀ ਵਜ੍ਹਾ ਕਰਕੇ ਜੋ Work from Home ਦੀ ਸਕੀਮ ਸ਼ੁਰੂ ਹੋਈ । ਉਸਨੇ ਔਰਤਾਂ ਦੀ ਕੰਮ ਵਿੱਚ ਸਹਿਭਾਗਤਾ ਨੂੰ ਵਧਾਇਆ ਹੈ। ਡਾ. ਉਜਮੀ ਨੇ ਔਰਤਾਂ ਨੂੰ ਛੋਟੇ ਉਦਯੋਗਾ ਰਾਹੀ Youtube ਅਤੇ ਹੋਰ ਆਨਲਾਈਨ ਪਲੇਟਫਾਰਮਾ ਤੋਂ ਆਪਣੀ ਆਮਦਨ ਕਮਾਉਣ ਬਾਰੇ ਰਾਸਤਾ ਦਿਖਾਇਆ । ਵਿਦਿਆਰਥੀਆਂ ਨੇ ਮੁੱਖ ਮਹਿਮਾਨ ਤੋਂ ਆਪਣੇ ਸਵਾਲਾਂ ਦੇ ਜੁਆਬ ਪੁੱਛੇ ਉਹਨਾਂ ਤੋ ਜਵਾਬ ਹਾਸਿਲ ਕਰਕੇ ਆਪਣੀ ਜਗਿਆਸਾ ਨੂੰ ਸ਼ਾਤ ਕੀਤਾ ।

ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੇ ਪ੍ਰੌਗਰਾਮ ਦੇ ਸਫਲ ਆਯੋਜਨ ਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਰੁਕਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਸੈਮੀਨਾਰਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ । ਕਾਲਜ ਦੇ ਰਾਜੀਨੀਤੀ ਵਿਭਾਗ ਦੇ ਮੁਖੀ ਡਾ. ਰੁਕਿੰਦਰ ਨੇ ਅਗਲੇ ਪ੍ਰੌਗਰਾਮ ਬਾਰੇ ਦੱਸਿਆ ਕਿ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਵਿੱਚ G20 PRESIDENCY ਅਤੇ Y20 ਪ੍ਰੌਗਰਾਮ ਦੇ ਅੰਤਰਗਤ QUIZ COMPETITION ਵੀ ਆਯੋਜਿਤ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button