Ferozepur News

ਨਵੀਂ ਬਣਾਈ ਗਈ ਐਜੂਕੇਸ਼ਨਕ ਪਾਰਕ ਦਾ ਐੱਮ  ਐੱਲ ਏ ਰਜਨੀਸ਼ ਦਹੀਆ ਵੱਲੋਂ ਉਦਘਾਟਨ ਕੀਤਾ ਗਿਆ

ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ

ਨਵੀਂ ਬਣਾਈ ਗਈ ਐਜੂਕੇਸ਼ਨਕ ਪਾਰਕ ਦਾ ਐੱਮ  ਐੱਲ ਏ ਰਜਨੀਸ਼ ਦਹੀਆ ਵੱਲੋਂ ਉਦਘਾਟਨ ਕੀਤਾ ਗਿਆ

 

ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ
ਨਵੀਂ ਬਣਾਈ ਗਈ ਐਜੂਕੇਸ਼ਨਕ ਪਾਰਕ ਦਾ ਐੱਮ  ਐੱਲ ਏ ਰਜਨੀਸ਼ ਦਹੀਆ ਵੱਲੋਂ ਉਦਘਾਟਨ ਕੀਤਾ ਗਿਆ
ਫਿਰੋਜ਼ਪੁਰ, 1.4.2023:
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ 31 ਮਾਰਚ ਨੂੰ ਸਕੂਲਾਂ ਵਿੱਚ ਬੱਚਿਆਂ ਦਾ ਸਲਾਨਾ ਨਤੀਜਾ ਐਲਾਨਿਆ ਜਾਂਦਾ ਹੈ।ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਵਿਖੇ ਵੀ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਇਨਾਮ ਵੰਡ ਸਮਾਰੋਹ ਵਿੱਚ ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਜੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਰਜਨੀਸ਼ ਦਹੀਆ ਜੀ ਵੱਲੋਂ ਨਵੀਂ ਬਣਾਈ ਗਈ ਐਜੂਕੇਸ਼ਨਲ ਪਾਰਕ ਅਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਬੱਚਿਆਂ ਵੱਲੋਂ ਇੱਕ ਸੱਭਿਆਚਾਰ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਕੋਰੀਓਗ੍ਰਾਫੀ ਕੀਤੀ ਅਤੇ ਗਿੱਧਾ ਪਾਇਆ।ਇਸ ਮੌਕੇ ਪਿੰਡ ਦੇ ਸਰਪੰਚ ਮਿਹਰ ਸਿੰਘ ,ਪਿੰਡ ਦੇ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜਰ ਸਨ।ਇਸਤੋਂ ਬਾਅਦ ਖੇਡਾਂ ਅਤੇ ਵਿੱਦਿਆ ਦੇ ਖੇਤਰ ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੀਵ ਛਾਬੜਾ,ਉੱਪ ਜਿਲ੍ਹਾ ਸਿੱਖਿਆ ਅਫਸਰ ਸੁੱਖਵਿੰਦਰ ਸਿੰਘ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੰਦਰਜੀਤ ਸਿੰਘ ਉਚੇਚੇ ਤੌਰ ਤੇ ਹਾਜਰ ਹੋਏ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।ਸਕੂਲ ਦੇ ਮੁੱਖ ਅਧਿਆਪਕ ਬਲਕਾਰ ਸਿੰਘ ਗਿੱਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ।ਇਸ ਮੌਕੇ ਵਧੀਆ ਕਾਰਗੁਜਾਰੀ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ  ਪਰਮਿੰਦਰ ਥਿੰਦ ਜਿਲ੍ਹਾ ਇੰਚਾਰਜ ਪੰਜਾਬੀ ਜਾਗਰਣ,ਮਹਿੰਦਰ ਸਿੰਘ ਸ਼ੈਲੀ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ,ਜਸਵੰਤ ਸੈਣੀ,ਤਲਵਿੰਦਰ ਸਿੰਘ ਕੋਆਰਡੀਨੇਟਰ ਸਮਾਰਟ ਸਕੂਲ,ਸੁਰਿਦਰ ਸਿੰਘ ਗਿੱਲ ਬੀ ਐੱਮ ਟੀ,ਮਿਹਰਦੀਪ ਸਿੰਘ ਸੀ ਐੱਚ ਟੀ,ਜੀਵਨ ਸ਼ਰਮਾਂ ਸੀ ਐੱਚ ਟੀ,ਗੁਰਦੇਵ ਸਿੰਘ ਸੀ ਐੱਚ ਟੀ,ਪੰਕਜ ਯਾਦਵ ਸੀ ਐੱਚ ਟੀ,ਕੰਵਲਬੀਰ ਸਿੰਘ ਸੀ ਐੱਚ ਟੀ,ਸੁੱਖਵਿੰਦਰ ਸਿੰਘ ਭੁੱਲਰ,ਤਰਸੇਮ ਸਿੰਘ ਪੱਲਾ,ਅਤਰ ਸਿੰਘ ,ਸੁਖਜਿੰਦਰ ਸਿੰਘ ਖਾਨਪੁਰੀਆ,ਜਸਵਿੰਦਰ ਸਿੰਘ ਧਾਲੀਵਾਲ,ਕੁਲਵੰਤ ਸਿੰਘ,ਪਰਮਜੀਤ ਸਿੰਘ ਪੰਮਾ,ਪਰਤਾਪ ਮੱਲ,ਅਮਰੀਕ ਸਿੰਘ,ਸੁਭਾਸ਼ ਕੁਮਾਰ,ਅਵਤਾਰ ਸਿੰਘ,ਗੌਰਵ ਸ਼ਰਮਾਂ,ਬਲਕਾਰ ਸਿੰਘ,ਮੈਡਮ ਰਾਜਿੰਦਰ ਕੌਰ,ਗਗਨਦੀਪ ਕੌਰ,ਹਰਦੀਪ ਕੌਰ,ਹਰਭਜਨ ਕੌਰ,ਪਰਮਜੀਤ ਕੌਰ,ਬਲਜੀਤ ਕੌਰ,ਮੈਡਮ ਸ਼ੈਰੀ ,ਸੁਪਿੰਦਰ ਸਿੰਘ ਭੁੱਲਰ,ਸਤਨਾਮ ਪੇਂਟਰ ਆਦਿ ਵੀ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button