Ferozepur News

ਮਾਮਲਾ 44 ਪਿੰਡਾਂ ਨੂੰ ਗੁਰੂਹਰਸਹਾਏ ਹਲਕੇ 'ਚ ਸ਼ਾਮਲ ਕਰਨ ਦਾ – ਜੀ.ਟੀ ਰੋਡ 'ਤੇ ਚੱਕਾ ਜਾਮ

– ਮਾਮਲਾ 44 ਪਿੰਡਾਂ ਨੂੰ ਗੁਰੂਹਰਸਹਾਏ ਹਲਕੇ &#39ਚ ਸ਼ਾਮਲ ਕਰਨ ਦਾ
ਵਕੀਲਾਂ ਅਤੇ ਭਰਾਤਰੀ ਜਥੇਬੰਦੀਆਂ ਵਲੋਂ 44 ਪਿੰਡਾਂ ਦੀ ਮੰਗ ਨੂੰ ਲੈ ਕੇ ਜੀ.ਟੀ ਰੋਡ &#39ਤੇ ਚੱਕਾ ਜਾਮ
– ਐਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ

ADVOCATES ON STRIKE AT GHS
ਗੁਰੂਹਰਸਹਾਏ, 17 ਅਪ੍ਰੈਲ (ਪਰਮਪਾਲ ਗੁਲਾਟੀ)- ਪਿਛਲੇ 44 ਦਿਨਾਂ ਤੋਂ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਮਾਹਮੂਜੋਈਆ ਕਾਨੂੰਗੋ ਸਰਕਲ ਦੇ 44 ਪਿੰਡਾਂ ਜਿੰਨ•ਾਂ ਨੂੰ ਪਿਛਲੇ ਸਾਲਾਂ ਵਿਚ ਗੁਰੂਹਰਸਹਾਏ ਸਬ-ਡਵੀਜਨ ਨਾਲੋਂ ਤੋੜ ਕੇ ਜਲਾਲਾਬਾਦ ਨਾਲ ਜੋੜ ਦਿੱਤਾ ਗਿਆ ਸੀ ਨੂੰ ਵਾਪਿਸ ਗੁਰੂਹਰਹਸਹਾਏ ਨਾਲ ਜੋੜਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਵਿਚ ਸਮੂਹ ਵਕੀਲ ਭਾਈਚਾਰੇ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਗੋਲੂ ਕਾ ਮੋੜ ਵਿਖੇ ਚੱਕ ਜਾਮ ਕੀਤਾ ਗਿਆ। ਜਿਸ ਦੀ ਅਗਵਾਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਇਕਬਾਲ ਦਾਸ ਬਾਵਾ ਨੇ ਕੀਤੀ। ਇਸ ਸੰਘਰਸ਼ ਦੀ ਹਮਾਇਤ ਵਿਚ ਸਰਬ ਭਾਰਤ ਨੌਜਵਾਨ ਸਭਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਅਤੇ ਵਰਕਰ ਵੀ ਚੱਕਾ ਜਾਮ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਇਕਬਾਲ ਦਾਸ ਬਾਵਾ ਅਤੇ ਸਕੱਤਰ ਨਵਦੀਪ ਆਹੂਜਾ ਨੇ ਕਿਹਾ ਕਿ ਮਾਹਮੂਜੋਈਆ ਕਾਨੂੰਗੋ ਸਰਕਲ ਦਾ ਜਲਾਲਾਬਾਦ ਨਾਲ ਜੋੜਿਆ ਜਾਣਾ ਮੰਦਭਾਗਾ ਹੈ ਅਤੇ ਇਸ ਨਾਲ ਉਹਨਾਂ 44 ਪਿੰਡਾਂ ਦੇ ਬਸ਼ਿੰਦਿਆਂ ਨੂੰ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਇਸ ਧਰਨੇ ਵਿਚ ਬਾਰ ਐੈਸੋਸੀਏਸ਼ਨ ਦੇ ਸੰਯੁਕਤ ਸਕੱਤਰ ਅਤੇ ਸੀ.ਪੀ.ਆਈ. ਦੇ ਬਲਾਕ ਸਕੱਤਰ ਐਡਵੋਕੇਟ ਚਰਨਜੀਤ ਛਾਂਗਾ ਰਾਏ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ 44 ਪਿੰਡਾਂ ਦੇ ਵਸਨੀਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਦੇ ਨਾਮ &#39ਤੇ ਆਉਣ ਵਾਲੀਆਂ ਚਿੱਠੀਆਂ ਦੇਰੀ ਨਾਲ ਮਿਲਣ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ ਕਿ ਇਹਨਾਂ 44 ਪਿੰਡਾਂ ਨੂੰ ਤੁਰੰਤ ਸਬ-ਡਵੀਜਨ ਗੁਰੂਹਰਸਹਾਏ ਨਾਲ ਜੋੜਿਆ ਜਾਵੇ ਅਤੇ ਇੰਨ•ਾਂ ਪਿੰਡਾਂ ਦੀ ਸਹੂਲਤ ਲਈ ਇਹਨਾਂ ਹੀ ਪਿੰਡਾਂ ਦੇ ਕੇਂਦਰ ਵਿਚ ਸਬ-ਤਹਿਸੀਲ ਬਣਾਈ ਜਾਵੇ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਜ਼ਿਲ•ਾ ਪ੍ਰਧਾਨ ਪਿਆਰਾ ਸਿੰਘ ਮੇਘਾ, ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਪ੍ਰਧਾਨ ਭਗਵਾਨ ਦਾਸ ਬਹਾਦਰ ਕੇ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਰਹਿਮੇਸ਼ਾਹ, ਅਸ਼ਟਾਮ ਫਰੋਸ਼ ਯੂਨੀਅਨ ਦੇ ਆਗੂ ਜਸਵੰਤ ਸਿੰਘ, ਬਾਘਾ ਸਿੰਘ, ਅਰਜੀ ਨਵੀਸ ਪ੍ਰਧਾਨ ਹਰਦੀਪ ਸਿੰਘ, ਨੰਬਰਦਾਰ ਯੂਨੀਅਨ ਆਗੂ ਮੁਰਾਰੀ ਲਾਲ, ਪਵਨ ਦਾਸ ਸਰਪੰਚ ਅਵਾਣ, ਅਰਜੀ ਨਵੀਸ ਆਗੂ ਚੰਨ ਘੁੱਲੇ ਚੱਕ, ਸ਼ਿਵ ਤ੍ਰਿਪਾਲ ਕੇ ਆਦਿ ਨੇ ਵੀ ਸੰਬੋਧਨ ਕਰਦਿਆਂ 44 ਪਿੰਡਾਂ ਨੂੰ ਹਲਕਾ ਗੁਰੂਹਰਸਹਾਏ &#39ਚ ਸ਼ਾਮਲ ਕਰਨ ਦੀ ਮੰਗ ਕੀਤੀ।
ਪ੍ਰਧਾਨ ਇਕਬਾਲ ਦਾਸ ਬਾਵਾ ਨੇ ਦੱਸਿਆ ਕਿ ਸਮੂਹ ਵਕੀਲਾਂ ਵਲੋਂ ਮੰਗ ਨੂੰ ਲੈ ਕੇ ਰੋਜ਼ਾਨਾ ਲਗਾਤਾਰ ਹੜ•ਤਾਲ ਵੀ ਜਾਰੀ ਰਹੇਗੀ। ਉਨ•ਾਂ ਦੱਸਿਆ ਕਿ ਇਹ ਪਿੰਡ ਥਾਣਾ ਗੁਰੂਹਰਸਹਾਏ ਅਧੀਨ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਪੰਚਾਇਤ ਵਿਭਾਗ, ਐਮ.ਐਲ.ਏ ਹਲਕਾ, ਵਾਟਰ ਅਤੇ ਸੈਨੀਟੇਸ਼ਨ, ਹਸਪਤਾਲ, ਪਬਲਿਕ ਹੈਲਥ ਆਦਿ ਵਿਭਾਗ ਵੀ ਗੁਰੂਹਰਸਹਾਏ ਨਾਲ ਹੀ ਸੰਬੰਧਿਤ ਹਨ ਅਤੇ ਇਹਨਾਂ ਵਿਭਾਗਾਂ ਨਾਲ ਸੰਬੰਧਿਤ ਕੰਮਕਾਜ ਲਈ ਇਹਨਾਂ 44 ਪਿੰਡਾਂ ਦੇ ਵਸਨੀਕਾਂ ਨੂੰ ਗੁਰੂਹਰਸਹਾਏ ਹੀ ਆਉਣਾ ਪੈਂਦਾ ਹੈ, ਜਦ ਕਿ ਸਿਰਫ਼ ਸਿਵਲ ਅਤੇ ਰੈਵੀਨਿਊ ਕੰਮਕਾਜ ਲਈ ਹੀ ਜਲਾਲਾਬਾਦ ਨਾਲ ਜੋੜਿਆ ਗਿਆ ਹੈ। ਉਨ•ਾਂ ਮੰਗ ਕੀਤੀ ਕਿ ਕਾਨੂੰਗੋ ਹਲਕਾ ਮਾਹੂਮਜੋਈਆ ਅਧੀਨ ਪੈਂਦੇ ਇਹਨਾਂ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਵਾਪਸ ਜੋੜਿਆ ਜਾਵੇ। ਧਰਨਾਕਾਰੀਆਂ ਨੇ ਕਿਹਾ ਕਿ ਕਾਨੂੰਗੋ ਹਲਕਾ ਮਾਹਮੂਜੋਈਆ ਦੇ 44 ਪਿੰਡ ਜੋ ਕਿ ਗਲਤ ਤਰੀਕੇ ਨਾਲ ਜਲਾਲਾਬਾਦ ਨਾਲ ਜੋੜੇ ਗਏ ਹਨ, ਨੂੰ ਵਾਪਸ ਗੁਰੂਹਰਸਹਾਏ ਹਲਕੇ ਨਾਲ ਜੋੜਿਆ ਜਾਵੇ। ਉਨ•ਾਂ ਕਿਹਾ ਕਿ ਇਹ 44 ਪਿੰਡਾਂ ਦੁਚਿੱਤੀ &#39ਚ ਹੋਣ ਕਰਕੇ ਡਿਵੈਲਪਮੈਂਟ ਪਾਸੋਂ ਪੱਛੜ ਚੁੱਕੇ ਹਨ ਅਤੇ ਪਿੰਡਾਂ ਦੇ ਵਿਕਾਸ ਦੇ ਕੰਮ ਰੁਕੇ ਪਏ ਹਨ ਅਤੇ ਇਹਨਾਂ ਪਿੰਡਾਂ ਦੀ ਪੰਚਾਇਤਾਂ ਵਲੋਂ ਵੀ ਮਤੇ ਪਾ ਕੇ ਪਿੰਡਾਂ ਨੂੰ ਗੁਰੂਹਰਸਹਾਏ ਹਲਕੇ ਵਿਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜਦ ਤੱਕ ਇਹ 44 ਪਿੰਡ ਗੁਰੂਹਰਸਹਾਏ ਨਾਲ ਵਾਪਸ ਨਹੀਂ ਜੋੜੇ ਜਾਂਦੇ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਧਰਨਾਕਾਰੀਆਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਗੁਰੂਹਰਸਹਾਏ ਉਪ ਮੰਡਲ ਮਜਿਸਟ੍ਰੇਟ ਪ੍ਰੋ. ਜਸਪਾਲ ਸਿੰਘ ਗਿੱਲ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਅਤੇ ਜਿਸ &#39ਤੇ ਐਸ.ਡੀ.ਐਮ ਸ. ਗਿੱਲ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਉਨ•ਾਂ ਦੀ ਇਸ ਮੰਗ ਨੂੰ ਸਰਕਾਰ ਤੱਕ ਪਹੁੰਚਾਉਣਗੇ। ਇਸ ਮੌਕੇ &#39ਤੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਐਸ.ਐਚ.ਓ ਛਿੰਦਰ ਸਿੰਘ ਆਦਿ ਵੀ ਪੁਲਸ ਪਾਰਟੀ ਸਮੇਤ ਮੋਜ਼ੂਦ ਰਹੇ। ਇਸ ਧਰਨੇ ਦੌਰਾਨ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ.ਰੋਡ &#39ਤੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।
ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਸੁਖਦੇਵ ਸਿੰਘ ਨਾਗਪਾਲ, ਜਰਨੈਲ ਸਿੰਘ ਥਿੰਦ ਸੈਕਟਰੀ, ਸੀਨੀਅਰ ਐਡਵੋਕੇਟ ਹਰੀ ਚੰਦ ਕੰਬੋਜ਼, ਕਰਨੈਲ ਸਿੰਘ ਨੱਢਾ, ਨਵਦੀਪ ਘਈ, ਅੰਮ੍ਰਿਤਬੀਰ ਸਿੰਘ ਸੋਢੀ, ਰਾਮ ਸਿੰਘ ਥਿੰਦ, ਸ਼ਵਿੰਦਰ ਸਿੰਘ ਸਿੱਧੂ, ਗੌਰਵ ਮੋਂਗਾ, ਸਚਿਨ ਸ਼ਰਮਾ, ਰਜਿੰਦਰ ਕੁਮਾਰ ਮੋਂਗਾ, ਕੈਸ਼ੀਅਰ ਪਰਵਿੰਦਰ ਸਿੰਘ ਸੰਧੂ, ਐਗਜੈਕਟਿਵ ਮੈਂਬਰ ਰਮਨ ਕੰਬੋਜ਼, ਸੁਰਜੀਤ ਸਿੰਘ ਵਾਦੀਆਂ, ਗੁਰਪ੍ਰੀਤ ਸਿੰਘ ਖੋਸਾ, ਜਤਿੰਦਰ ਪੁੱਗਲ, ਸੁਨੀਲ ਕੰਬੋਜ਼ ਮੰਡੀਵਾਲ, ਜਗਮੀਤ ਸਿੰਘ ਬਰਾੜ, ਸੁਨੀਲ ਕੁਮਾਰ ਕੰਬੋਜ਼, ਰੋਜ਼ੰਤ ਮੋਂਗਾ, ਸੁਖਚੈਨ ਸਿੰਘ ਸੋਢੀ, ਹਰੀਸ਼ ਢੀਂਗੜਾ, ਗੁਰਜੀਤ ਸਿੰਘ ਭੁੱਲਰ, ਸੁਰਿੰਦਰ ਕੁਮਾਰ ਮਰੋਕ, ਅਸ਼ੋਕ ਕੁਮਾਰ ਕੰਬੋਜ਼, ਨਵਜੋਤ ਸਿੰਘ ਬਰਾੜ, ਜਸਵਿੰਦਰ ਸਿੰਘ ਵਲਾਸਰਾ, ਸੁਰਜੀਤ ਸਿੰਘ ਰਾਏ, ਹਰਮੇਸ਼ ਲਾਲ ਬੋਹੜੀਆਂ, ਜਗਸੀਰ ਸਿੰਘ ਟਾਈਪਿਸਟ, ਸੰਦੀਪ ਕੁਮਾਰ ਕੰਬੋਜ਼, ਰਮੇਸ਼ ਸਿੰਘ ਮੋਹਨ ਕੇ, ਮੰਗਤ ਸਰਪੰਚ ਥਾਰੇ ਵਾਲਾ, ਤਿਲਕ ਰਾਜ ਸਰਪੰਚ ਗੋਲੂ ਕਾ, ਪੰਜਾਬ ਸਰਪੰਚ ਗਜ਼ਨੀਵਾਲਾ, ਪਰਵਿੰਦਰ ਸਿੰਘ ਸਰਪੰਚ ਗਜ਼ਨੀਵਾਲਾ, ਚਰਨ ਸਿੰਘ ਬਲਾਕ ਸੰਮਤੀ ਮੈਂਬਰ ਗੁਰੂਹਰਸਹਾਏ, ਰਣਜੀਤ ਸਿੰਘ ਆਵਾਣ, ਵਿਜੇ ਥਿੰਦ ਪ੍ਰਧਾਨ ਯੂਥ ਕਲੱਬ, ਰਜਿੰਦਰ ਹਾਂਡਾ ਸਰਪੰਚ ਮਲਕਜਾਦਾ, ਰਾਜਬੀਰ ਸਿੰਘ ਸਰਪੰਚ ਭੂਰਾਨ ਭੱਟੀ, ਰਾਜ ਕੁਮਾਰ ਸਰਪੰਚ ਸ਼ੇਖੜਾ, ਅਮਨ ਕੰਬੋਜ਼, ਮੋਹਿਤ ਕਪੂਰ, ਸਤਨਾਮ ਛੀਂਬੇ ਵਾਲਾ, ਆਦਿ ਸਮੇਤ ਵੱਖ-ਵੱਖ ਆਗੂ ਹਾਜ਼ਰ ਸਨ।

Related Articles

Back to top button