Ferozepur News

ਮਾਂ ਬੋਲੀ ਪੰਜਾਬੀ ਨੂੰ ਖਤਮ ਕਰਨ, ਪ੍ਰੀਤਮ ਸਿੰਘ ਖਾਲਸਾ ਦੇ ਹਮਲਾਵਰਾਂ ਦੀ ਗਿਰਫਤਾਰੀ ਅਤੇ ਬੀ ਐਸ ਐਫ ਦੀ ਹੱਦਬੰਦੀ ਵਧਾਉਣ ਦੀ ਨਿਖੇਧੀ

ਮਾਂ ਬੋਲੀ ਪੰਜਾਬੀ ਨੂੰ ਖਤਮ ਕਰਨ, ਪ੍ਰੀਤਮ ਸਿੰਘ ਖਾਲਸਾ ਦੇ ਹਮਲਾਵਰਾਂ ਦੀ ਗਿਰਫਤਾਰੀ ਅਤੇ ਬੀ ਐਸ ਐਫ ਦੀ ਹੱਦਬੰਦੀ ਵਧਾਉਣ ਦੀ ਨਿਖੇਧੀ

ਮਾਂ ਬੋਲੀ ਪੰਜਾਬੀ ਨੂੰ ਖਤਮ ਕਰਨ, ਪ੍ਰੀਤਮ ਸਿੰਘ ਖਾਲਸਾ ਦੇ ਹਮਲਾਵਰਾਂ ਦੀ ਗਿਰਫਤਾਰੀ ਅਤੇ ਬੀ ਐਸ ਐਫ ਦੀ ਹੱਦਬੰਦੀ ਵਧਾਉਣ ਦੀ ਨਿਖੇਧੀ

ਫਿਰੋਜ਼ਪੁਰ ਅਕਤੂਬਰ, 24 2021: ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਪਾਰਟੀ ਦੀ ਮੀਟਿੰਗ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੇ ਗ੍ਰਹਿ ਜੀਰਾ ਰੋਡ ਸਤੀਏ ਵਾਲਾ ਵਿੱਚ ਕੀਤੀ ਗਈ ਜਿਸ ਵਿੱਚ ਪਾਰਟੀ ਵਲੋਂ ਹਰਪਾਲ ਸਿੰਘ ਬਲੇਅਰ ਕੋਮੀ ਜਰਨਲ ਸਕੱਤਰ , ਗੁਰਜੰਟ ਸਿੰਘ ਕੱਟੂ ਪੀ ਏ ਮਾਨ ਸਾਹਿਬ,ਸ: ਗੋਬਿੰਦ ਸਿੰਘ ਸੰਧੂ ਸੀਨੀਅਰ ਯੂਥ ਆਗੂ ਪਾਹੁਚੇ ।ਜਿਸ ਵਿੱਚ ਸ: ਹਰਪਾਲ ਸਿੰਘ ਬਲੇਅਰ ਕੋਮੀ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਨੇ ਪਾਰਟੀ ਦੇ ਸਰਕਲ ਸਦਰ ਫਿਰੋਜ਼ਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਖਾਲਸਾ ਮਾਛੀਵਾੜਾ ਦੇ ਉਪਰ ਕਾਤਲਾਨਾਂ ਹਮਲਾ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਐਸ ਐਸ ਪੀ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਕਿ ਇਹਨਾਂ ਗ਼ਲਤ ਅਨਸਰਾਂ ਦੀ ਤਰੰਤ ਨਿਸਾਨ ਦੇਹੀ ਕਰਕੇ ਗਿਰਫ਼ਤਾਰ ਕੀਤਾ ਜਾਵੇ ਅਤੇ ਇਸ ਕਾਤਲਾਨਾ ਹਮਲਾ ਕਰਾਉਣ ਪਿਛੇ ਕਿਸ ਕਿਸ ਦਾ ਹੱਥ ਹੈ ਉਹਨਾਂ ਤੇ ਵੀ ਪਰਚਾ ਦਰਜ ਕਰਕੇ ਜੇਲਾਂ ਵਿੱਚ ਬੰਦ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਜੋ ਸਿਆਸੀ ਸਹਿ ਪ੍ਰਾਪਤ ਗੁੰਡਿਆਂ ਵਲੋਂ ਸ਼ਰੇਆਮ ਜ਼ਿਲ੍ਹਾ ਫਿਰੋਜ਼ਪੁਰ ਸ਼ਹਿਰ ਵਿੱਚ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ , ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ । ਬਲੇਅਰ ਸਾਹਿਬ ਨੇ ਕਿਹਾ ਕਿ ਦਿੱਲੀ ਵਲੋਂ ਮਾਨਤਾ ਪ੍ਰਾਪਤ ਸੀ ਬੀ ਐੱਸ ਦੇ ਸਕੂਲਾਂ ਵਿਚੋਂ ਮਾਂ ਬੋਲੀ ਪੰਜਾਬੀ ਨੂੰ ਸਿਲੇਬਸ ਵਿਚੋਂ ਬਾਹਰ ਕਰਨਾ ਇੱਕ ਵੱਡੀ ਸਾਜ਼ਿਸ਼ ਹੈ ਪੰਜਾਬ ਸਰਕਾਰ ਨੂੰ ਉਹਨਾਂ ਸਾਰੇ ਸਕੂਲਾਂ ਦੀ ਮਾਨਤਾ ਨੂੰ ਰੱਦ ਕਰ ਦੇਨਾ ਚਾਹੀਦਾ ਹੈ ਜੋਂ ਸਕੂਲਾਂ ਵਾਲੇ ਮਾਂ ਬੋਲੀ ਪੰਜਾਬੀ ਨੂੰ ਆਪਣੇ ਸਕੂਲਾਂ ਵਿੱਚ ਪਹਿਲੀ ਭਾਸ਼ਾ ਵਲੋਂ ਨਹੀਂ ਪੜਾਉਂਦੇ ।ਇਸ ਮੀਟਿੰਗ ਵਿੱਚ ਪਾਹੁਚੇ ਸ੍: ਗੁਰਜੰਟ ਸਿੰਘ ਕੱਟੂ ਪੀ ਏ ਮਾਨ ਸਾਹਿਬ ਨੇ ਵੀ ਪਰੀਤਮ ਸਿੰਘ ਤੇ ਹਮਲੇ ਦੀ ਨਿਖੇਦੀ ਕੀਤੀ ਅਤੇ ਕਿਹਾ ਕਿ ਐਸ ਐਸ ਪੀ ਸਾਹਿਬ ਜੀ ਨੇ ਵਿਸ਼ਵਾਸ ਦਵਾਇਆ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕਰਕੇ ਜੇਲਾਂ ਵਿੱਚ ਬੰਦ ਕਰਨਗੇ ਅਤੇ ਮਾਂ ਬੋਲੀ ਪੰਜਾਬੀ ਨੂੰ ਸੀ ਬੀ ਐੱਸ ਵਿਚੋਂ ਬਾਹਰ ਕੱਢਣ ਨੂੰ ਪੰਜਾਬੀ ਦਾ ਗਲਾ ਘੁਟਣ ਦੀ ਸਾਜ਼ਿਸ਼ ਕੀਤੀ ਗਈ।

ਪਾਰਟੀ ਦੀ ਮੀਟਿੰਗ ਵਿੱਚ ਪਾਹੁਚੇ ਸ: ਗੋਬਿੰਦ ਸਿੰਘ ਸੰਧੂ ਜੀ ਨੇ ਵੀ ਪ੍ਰੀਤਮ ਸਿੰਘ ਖਾਲਸਾ ਤੇ ਹਮਲੇ ਦੀ ਨਿੰਦਾ ਕੀਤੀ ਅਤੇ ਪੰਜਾਬੀ ਮਾਂ-ਬੋਲੀ ਨੂੰ ਦਿੱਲੀ ਵਲੋਂ ਮਾਨਤਾ ਪ੍ਰਾਪਤ ਸੀ ਬੀ, ਐੱਸ ਸਕੂਲਾਂ ਵਲੋਂ ਸਿਲੇਬਸ ਵਿੱਚ ਬਾਹਰ ਕਰਨ ਦਾ ਮਤਲਬ ਪੰਜਾਬ ਨਾਲ ਪੱਖਪਾਤ ਕਰਨਾ ਅਤੇ ਪੰਜਾਬੀਆਂ ਨੂੰ ਨਸੀਅਤ ਦੇਨੀ ਕਿ ਤੁਸੀਂ ਗ਼ੁਲਾਮ ਹੋ ਤਾਂ ਹੀ ਪੰਜਾਬ ਵਿੱਚ ਬੀ ਐੱਸ ਐੱਫ ਦੇ ਦਾਇਰੇ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਗਿਆ ਤਾਂ ਕਿ ਤੁਹਾਡੇ ਤੇ ਜਿਸ ਤਾਰੀਕੇ ਚਾਹੁਣ ਹਮਲੇ ਕਰਨ। ਕਿਉਂ ਕਿ ਪਹਿਲਾਂ ਹੀ ਕਾਲੇ ਕਾਨੂੰਨ ਬਣਾ ਕੇ ਪੰਜਾਬ ਨੂੰ ਕੰਗਾਲ ਕਰਕੇ ਸਾਰੀਆਂ ਜ਼ਮੀਨਾਂ ਤੇ ਆਪਣੇ ਚਹੁਤਿਆ ਦਾ ਕਬਜ਼ਾ ਕਰਾਉਣ ਦੀਆਂ ਸਾਜਿਸ਼ਾਂ ਸਾਹਮਣੇ ਆ ਚੁਕੀਆਂ ਹਨ। ਪੰਜਾਬ ਦੇ ਲੋਕ ਇਕ ਅਮੀਰ ਵਿਰਸੇ ਵਾਲੇ ਲੋਕ ਹਨ ਇਹਨਾਂ ਦਾ ਖਾਣ ਪੀਣ, ਰਹਿਣ ਸਹਿਣ ਅਤੇ ਸੁਭਾਅ ਬਾਕੀ ਸਾਰੇ ਦੇਸ਼ ਨਾਲੋਂ ਵੱਖਰਾ ਅਤੇ ਲੱਖਾਂ ਲੋਕਾਂ ਵਿੱਚੋਂ ਇਹਨਾਂ ਦੀ ਪਹਿਚਾਣ ਵੱਖਰੀ ਹੁੰਦੀ ਹੈ ਕਿਉਂ ਕਿ ਪੰਜਾਬੀ ਲੋਕ ਸਰਬੱਤ ਦਾ ਭਲਾ ਮੰਗਦੇ ਹਨ ਤਾਂ ਹੀ ਇਹ ਲੋਕ ਅਮੀਰ ਹਨ ਅਤੇ ਨਾਲ ਹੀ ਮਿੱਠੀ ਮਾਂ ਬੋਲੀ ਵਰਗੀ ਜ਼ੁਬਾਨ ਸਾਡੇ ਕੋਲ ਹੈ ਜਿਸ ਨੂੰ ਸਾਜ਼ਿਸ਼ ਅਧੀਨ ਖ਼ਤਮ ਕਰਨ ਲਈ ਸਕੂਲਾਂ ਵਿੱਚ ਖ਼ਤਮ ਕੀਤਾ ਜਾ ਰਿਹਾ ਹੈਂ।

ਅਸੀਂ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਲੋ ਸ,: ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਮਾਂ ਬੋਲੀ ਪੰਜਾਬੀ ਨੂੰ ਜੋ ਸਕੂਲ ਸਿਲੇਬਸ ਵਿੱਚ ਨਾ ਲਗਾਉਣ ਉਹਨਾਂ ਦੀ ਮਾਨਤਾ ਰਦ ਕਰਨ ਤਾਂ ਕਿ ਅਗੇ ਤੋਂ ਕੋਈ ਵੀ ਮਾਂ ਬੋਲੀ ਪੰਜਾਬੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਨਾ ਕਰ ਸਕੇ ।ਜੋ ਬੀ ਐੱਸ ਐੱਫ ਦਾ ਏਰੀਆ ਵਧਾਇਆ ਗਿਆ ਹੈ ਉਸ ਦਾ ਵਿਧਾਨ ਸਭਾ ਵਿੱਚ ਮਤਾ ਪਾ ਕੇ ਸੈਟਰ ਸਰਕਾਰ ਨੂੰ ਭੇਜਿਆ ਜਾਵੇ ਕਿ ਉਹ ਬੀ ਐੱਸ ਐੱਫ ਦਾ ਏਰੀਆ ਨਾ ਵਧਾਵੇ।ਨਾਲ ਹੀ ਸਾਰੀ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜੱਥੇਬੰਦੀ ਵਲੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਤੇ ਅਤੇ ਇਨਸਾਫ ਦਿਵਾਇਆ ਜਾਵੇ ।

ਇਸ ਸਮੇਂ ਹਾਜ਼ਰ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਤੇਜਿੰਦਰ ਸਿੰਘ ਦਿਉਲ, ਜਤਿੰਦਰ ਸਿੰਘ ਥਿੰਦ, ਜਗਜੀਤ ਸਿੰਘ, ਪ੍ਰੀਤਮ ਸਿੰਘ, , ਗੁਰਵਿੰਦਰ ਸਿੰਘ ਮਹਾਲਮ, ਗੁਰਜੀਤ ਸਿੰਘ, ਭੁਪਿੰਦਰ ਸਿੰਘ,ਅਵਤਾਰ ਸਿੰਘ ਖਾਲਸਾ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਗੁਰਦੇਵ ਸਿੰਘ, ਮਹਿਤਾਬ ਸਿੰਘ, ਮਲਕੀਤ ਸਿੰਘ, ਵਰਿੰਦਰ ਸਿੰਘ, ਸੁਖਦੇਵ ਸਿੰਘ,ਗੁਰਨੈਬ ਸਿੰਘ, ਗੁਰਜੀਤ ਸਿੰਘ, ਹਰਪੀ੍ਤ ਸਿੰਘ, ਦਰਸ਼ਨ ਸਿੰਘ, ਦਿਲਬਾਗ ਸਿੰਘ, ਸੁੱਚਾ ਸਿੰਘ, ਗਿਆਨ ਸਿੰਘ, ਪ੍ਰੀਤਮ ਸਿੰਘ, ਬਿੱਟੂ ਬਾਰੇ ਕੇ, ਜਸਵੰਤ ਸਿੰਘ ,ਮੇਹਰ ਸਿੰਘ, ਹਰਜਿੰਦਰ ਸਿੰਘ,ਸੁਚਾ ਸਿੰਘ ਮੁਹਾਲਮ, ਸੁੱਚਾ ਸਿੰਘ, ਕੁਲਦੀਪ ਸਿੰਘ,ਨਿਰਮਲ ਸਿੰਘ, ਆਦਿ ਨੇ ਵੀ ਇਸ ਘਟਨਾ ਦੀ ਨਿਖੇਦੀ ਕੀਤੀ ।

Related Articles

Leave a Reply

Your email address will not be published. Required fields are marked *

Back to top button