Ferozepur News

ਮਯੰਕ ਫਾਉਂਡੇਸ਼ਨ ਨੇ 13 ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਭੇਂਟ ਕੀਤਾ ਵਜ਼ੀਫ਼ਾ 

ਪ੍ਰਤਿਭਾ ਪ੍ਰੋਜੈਕਟ ਲੋੜਵੰਦ ਧੀਆਂ ਲਈ ਸਾਬਤ ਹੋਵੇਗਾ ਇਕ ਮੀਲ-ਪੱਥਰ : ਰਤਨਦੀਪ ਕੌਰ 

ਮਯੰਕ ਫਾਉਂਡੇਸ਼ਨ ਨੇ 13 ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਭੇਂਟ ਕੀਤਾ ਵਜ਼ੀਫ਼ਾ
ਪ੍ਰਤਿਭਾ ਪ੍ਰੋਜੈਕਟ ਲੋੜਵੰਦ ਧੀਆਂ ਲਈ ਸਾਬਤ ਹੋਵੇਗਾ ਇਕ ਮੀਲ-ਪੱਥਰ : ਰਤਨਦੀਪ ਕੌਰ
ਮਯੰਕ ਫਾਉਂਡੇਸ਼ਨ ਨੇ 13 ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਭੇਂਟ ਕੀਤਾ ਵਜ਼ੀਫ਼ਾ 
ਫਿਰੋਜ਼ਪੁਰ, 14.10.2020:  ਮਯੰਕ ਫਾਉਂਡੇਸ਼ਨ ਵੱਲੋਂ ਗਰਲਜ਼ ਸਕਾਲਰਸ਼ਿਪ ਪ੍ਰੋਗਰਾਮ ‘ ਪ੍ਰਤਿਭਾ ‘ਅਧੀਨ 13 ਆਰਥਿਕ ਤੌਰ ‘ਤੇ ਕਮਜ਼ੋਰ ਪਰ ਪ੍ਰਤਿਭਾਸ਼ਾਲੀ ਕੁੜੀਆਂ ਦੀ ਸਕੂਲੀ ਪੜ੍ਹਾਈ ਤੋਂ ਬਾਅਦ ਉੱਚ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ, ਅੱਜ ਸਥਾਨਕ ਡੀ.ਸੀ. ਮਾਡਲ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ 13 ਲੜਕੀਆਂ ਨੂੰ ਵਜ਼ੀਫੇ ਦਿੱਤੇ ਗਏ।  ਇੱਕ ਸਾਧਾਰਨ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਪ੍ਰਤੀ ਵਿਦਿਆਰਥਣ 10000 / – ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ । ਇਸ ਸਕਾਲਰਸ਼ਿਪ ਦਾ ਉਦੇਸ਼ ਸਰਹੱਦੀ ਜ਼ਿਲ੍ਹੇ ਦੀਆਂ ਲੋੜਵੰਦ  ਕੁੜੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਜੋ ਕਿ ਬਾਰਵੀਂ ਸ਼੍ਰੇਣੀ ਤੋਂ ਬਾਅਦ ਆਪਣੀ ਸਿੱਖਿਆ ਕਾਬਲੀਅਤ ਹੋਣ ਦੇ ਬਾਵਜੂਦ ਵਿੱਤੀ ਹਾਲਤਾਂ ਕਰਕੇ ਜਾਰੀ ਨਹੀ ਰੱਖ ਪਾਉਂਦੀਆਂ ਪਰ ਅੱਗੇ ਉੱਚ ਸਿੱਖਿਆ ਜਾਰੀ ਰੱਖਣ ਦੀਆ ਚਾਹਵਾਨ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੱਕਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੈਸ਼ਨ 2020-21 ਵਿੱਚ ਨਵਜੋਤ ਕੌਰ ਬੀ.ਐੱਸ.ਸੀ ਨਾਨ ਮੈਡੀਕਲ ਕੋਮਲਪ੍ਰੀਤ ਕੌਰ ਬੀ.ਸੀ.ਏ., ਕਿਰਨਦੀਪ ਬੀ.ਏ., ਗਗਨਦੀਪ ਕੌਰ   ਬੀ.ਐਸ.ਸੀ ਨਾਨ ਮੈਡੀਕਲ, ਗੁਰਲੀਨ ਕੌਰ ਬੀ.ਕਾਮ, ਕੋਮਲ ਬੀ.ਐਸ.ਸੀ ਨਾਨ ਮੈਡੀਕਲ, ਰੁਬਿੰਦਰ ਕੌਰ ਬੀ.ਸੀ.ਏ, ਮਨਪ੍ਰੀਤ ਕੌਰ ਫੈਸ਼ਨ ਡਿਜ਼ਾਈਨਿੰਗ, ਹਰਮਨਦੀਪ ਕੌਰ ਬੀ.ਐਸ.ਸੀ, ਬੀ.ਐਡ ਨਾਨ ਮੈਡੀਕਲ, ਨੀਤੂ ਬਾਲਾ, ਬੀ.ਐਸ.ਸੀ ਨਾਨ ਮੈਡੀਕਲ, ਨਾਜ਼ੀਆ ਬੀ.ਐਸ.ਸੀ ਨਾਨ ਮੈਡੀਕਲ ਭਾਵਨਾ ਬੀ.ਕਾਮ, ਅਸ਼ਮੀਤ ਕੌਰ ਨੇ ਬੀ.ਕਾਮ ਕੋਰਸ ਵਿਚ ਦਾਖਲਾ ਲਿਆ ਹੈ ਅਤੇ ਇਹਨਾਂ ਵਿਦਿਆਰਥਣਾ ਨੇ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਜਿਸ ਲਈ ਇਹਨਾਂ ਨੂੰ ਪ੍ਰਤਿਭਾ ਸਕਾਲਰਸ਼ਿੱਪ ਪ੍ਰਦਾਨ ਕੀਤੀ ਗਈ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਕੌਰ ਨੇ ਮਯੰਕ ਫਾਉਂਡੇਸ਼ਨ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਨੂੰ ਲੜਕੀਆਂ ਦੀ ਸਿੱਖਿਆ ਲਈ ਇੱਕ ਬੇਮਿਸਾਲ ਕਦਮ ਦੱਸਿਆ।  ਇਸ ਮੌਕੇ ਫਾਉਂਡੇਸ਼ਨ ਦੇ ਚੇਅਰਮੈਨ ਅਨੀਰੁਧ ਗੁਪਤਾ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਪ੍ਰਤਿਭਾ ਪ੍ਰੋਜੈਕਟ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਪ੍ਰਤਿਭਾਵਾਨ ਧੀਆਂ ਦੀ ਉੱਚ ਸਿੱਖਿਆ ਲਈ ਹਰ ਯਤਨ ਕੀਤੇ ਜਾਣਗੇ।
ਪ੍ਰਿੰਸੀਪਲ ਡੀ.ਸੀ.  ਮਾਡਲ ਸਕੂਲ ਰਾਖੀ ਠਾਕੁਰ, ਲੈਕਚਰਾਰ ਸੀਮਾ ਗਰੋਵਰ ਅਤੇ ਵਾਈਸ ਪ੍ਰਿੰਸੀਪਲ ਮਨੀਸ਼ ਬੰਗਾ ਨੇ ਵੀ ਆਪਣੇ ਸ਼ਬਦਾਂ ਨਾਲ ਚੁਣੇ ਗਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਡਾ.  ਗਜ਼ਲਪ੍ਰੀਤ ਅਰਨੇਜਾ, ਮਨੋਜ ਗੁਪਤਾ, ਕਮਲ ਸ਼ਰਮਾ, ਐਡਵੋਕੇਟ ਰੋਹਿਤ ਗਰਗ, ਦਵਿੰਦਰ ਨਾਥ, ਅਰਨੀਸ਼ ਮੋਂਗਾ, ਯੋਗੇਸ਼ ਤਲਵਾੜ, ਅਸ਼ਵਨੀ ਸ਼ਰਮਾ, ਚਰਨਜੀਤ ਸਿੰਘ, ਸੰਜੀਵ ਮਹਿਤਾ, ਵਿਨੇਸ਼ ਗਲਹੋਤਰਾ, ਗੌਰਵ ਮੁੰਜਾਲ, ਅਸ਼ੀਸ਼ ਸ਼ਰਮਾ, ਅਮਿਤ ਆਨੰਦ, ਅਕਸ਼ੈ ਕੁਮਾਰ, ਰੁਪਿੰਦਰ ਸਿੰਘ, ਸੁਖਦੇਵ ਸਿੰਘ, ਗੁਰੂ ਸਾਹਿਬ ਦਾ ਬਾਖੂਬੀ ਯੋਗਦਾਨ ਰਿਹਾ। ਦੀਪਕ ਮਯੰਕ ਸ਼ਰਮਾ ਨੇ ਪ੍ਰੋਜੈਕਟ ਪ੍ਰਤਿਭਾ ਦੇ ਸਫਲਤਾਪੂਰਵਕ ਆਗਾਜ ਲਈ ਸਭ ਦਾ ਧੰਨਵਾਦ ਕੀਤਾ।
###
ਮਯੰਕ ਫਾਉਂਡੇਸ਼ਨ ਨੇ 13 ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਭੇਂਟ ਕੀਤਾ ਵਜ਼ੀਫ਼ਾ 

Available on Amazon, read reviews before purchasing, click on link

https://www.amazon.in/dp/9388435915/ref=cm_sw_r_wa_apa_i_u4hrFbP07A678

Related Articles

Leave a Reply

Your email address will not be published. Required fields are marked *

Back to top button