Ferozepur News

ਭਾਰਤ ਦੇ ਨਕਸ਼ੇ ਤੇ ਚਮਕਿਆਂ ਫਿਰੋਜ਼ਪੁਰ ਦੇ ਨਾਂਅ -ਆਈ. ਆਈ. ਟੀ. ਦਿੱਲੀ ਵਿਖੇ ਫਿਰੋਜ਼ਪੁਰ ਦੇ ਤਿੰਨ ਵਿਦਿਆਰਥੀ ਕਰ ਰਹੇ ਹਨ ਪੰਜਾਬ ਦੀ ਨੁਮਾਇੰਦਗੀ

ਭਾਰਤ ਦੇ ਨਕਸ਼ੇ ਤੇ ਚਮਕਿਆਂ ਫਿਰੋਜ਼ਪੁਰ ਦੇ ਨਾਂਅ
-ਆਈ. ਆਈ. ਟੀ. ਦਿੱਲੀ ਵਿਖੇ ਫਿਰੋਜ਼ਪੁਰ ਦੇ ਤਿੰਨ ਵਿਦਿਆਰਥੀ ਕਰ ਰਹੇ ਹਨ ਪੰਜਾਬ ਦੀ ਨੁਮਾਇੰਦਗੀ

IIT 3 STUDENTS SELECTED

ਫਿਰੋਜ਼ਪੁਰ 06 ਦਸੰਬਰ (Harish Monga) : ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜ਼ੀ ਭਾਰਤ ਸਰਕਾਰ ਵਲੋਂ ਭਾਰਤ ਦੀ ਟੈਕਨਾਲੋਜ਼ੀ ਦਾ ਭਵਿੱਖ ਤੈਅ ਕਰਨ ਵਾਲੀ ਸੰਸਥਾ ਆਈ. ਆਈ. ਟੀ. ਦਿੱਲੀ ਵਿਖੇ ਹੋ ਰਹੇ ਕੌਮੀ ਇੰਸਪਾਇਰ ਅਵਾਰਡ ਵਿਚ ਫਿਰੋਜ਼ਪੁਰ ਦੇ ਤਿੰਨ ਵਿਦਿਆਰਥੀ ਚੰਦਨ ਕੁਮਾਰ, ਅਕਾਸ਼ਦੀਪ ਅਤੇ ਗੁਰਸੇਵਕ ਸਿੰਘ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਉਨ•ਾਂ ਦੇ ਨਵੀਂ ਤਕਨੀਕ ਤੇ ਬਣੇ ਵਿਗਿਆਨ ਮਾਡਲ ਖੂਬ ਵਾਹੋ ਵਾਹੀ ਲੁੱਟ ਰਹੇ ਹਨ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਇੰਜ਼ੀ. ਡੀ. ਪੀ. ਐਸ. ਖਰਬੰਦਾ ਅਤੇ ਜ਼ਿਲ•ਾ ਸਿੱਖਿਆ ਅਫਸਰ ਜਗਸੀਰ ਸਿੰਘ ਨੇ ਕਿਹਾ ਕਿ ਇਹ ਇਕ ਵੱਡੀ ਉਪਲਬੱਧੀ ਹੈ ਅਤੇ ਇਸ ਨਾਲ ਭਾਰਤ ਦੇ ਨਕਸ਼ੇ ਤੇ ਫਿਰੋਜ਼ਪੁਰ ਦਾ ਨਾਂਅ ਚਮਕਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਾਇੰਸ ਮਾਸਟਰ ਕਮਲ ਸ਼ਰਮਾ ਨੇ ਦੱਸਿਆ ਕਿ ਅੱਜ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨੀਕੀ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਵਿਦਿਆਰਥੀਆਂ ਦੇ ਮਾਡਲ ਵੇਖੇ। ਵਿਦਿਆਰਥੀਆਂ ਦੇ ਨਾਲ ਗਏ ਉਪ ਜ਼ਿਲ•ਾ ਸਿੱਖਿਆ ਅਫਸਰ ਪ੍ਰਦੀਪ ਦਿਉੜਾ, ਜ਼ਿਲ•ਾ ਸਾਇੰਸ ਸੁਪਰਵਾਈਜ਼ਰ ਰਾਜੇਸ਼ ਮਹਿਤਾ, ਨੋਡਲ ਅਫਸਰ ਦੀਪਕ ਸ਼ਰਮਾ, ਸੁਮੀਤ ਗਲਹੋਤਰਾ ਨੇ ਵਿਦਿਆਰਥੀਆਂ ਦੀ ਕੌਮੀ ਪੱਧਰ ਤੇ ਜਿੱਤਣ ਦੀ ਉਮੀਦ ਜ਼ਾਹਿਰ ਕੀਤੀ ਹੈ। ਸਟੇਟ ਕੋਆਰਡੀਨੇਟਰ ਅਮਰਬੀਰ ਸਿੰਘ, ਮੰਜ਼ੂ ਮਹਿਤਾ, ਅਮਨਦੀਪ ਸ਼ਰਮਾ, ਹਰਨੇਕ ਸਿੰਘ, ਸੰਦੀਪ ਕੰਬੋਜ਼, ਕਰਨਵੀਰ ਸਿੰਘ ਪ੍ਰਿੰਸੀਪਲ ਪੰਜੇਕੇ ਉਤਾੜ, ਇੰਦਰਜੀਤ ਕਲਸੀ, ਰਾਕੇਸ਼ ਕੁਮਾਰ, ਗੁਰਸੇਵਕ ਸਿੰਘ, ਕਮਲਜੀਤ ਕੱਸੋਆਣਾ ਆਦਿ ਇੰਚਾਰਜ਼ ਅਧਿਆਪਕ ਵਿਦਿਆਰਥੀਆਂ ਨਾਲ ਦਿੱਲੀ ਪਹੁੰਚੇ ਹਨ।

Related Articles

Back to top button