Ferozepur News

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਡੀ. ਸੀ. ਦਫਤਰ ਸਾਹਮਣੇ ਧਰਨਾ

BKU
ਫਿਰੋਜ਼ਪੁਰ 10 ਫਰਵਰੀ (ਏ.ਸੀ.ਚਾਵਲਾ ) : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸਮੁੱਚੇ ਪੰਜਾਬ ਦੇ ਡੀ. ਸੀ. ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਮੈਂਬਰ ਡੈਲੀਗੇਟ ਪੰਜਾਬ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਡੀ. ਸੀ. ਦਫਤਰ ਫਿਰੋਜ਼ਪੁਰ ਸਾਹਮਣੇ ਧਰਨਾ ਦਿੱਤਾ ਗਿਆ। ਜਿਸ ਵਿਚ ਜ਼ਿਲ•ੇ ਦੇ ਸਾਰੇ ਕਿਸਾਨਾਂ ਅਤੇ ਅਹੁਦੇਦਾਰਾਂ ਨੇ ਭਾਗ ਲਿਆ। ਧਰਨੇ ਨੂੰ ਸੰਬੋਧਨ ਕਰਦਿਆ ਪ੍ਰਧਾਨ ਮਰਖਾਈ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵਲੋਂ ਜ਼ਮੀਨ ਐਕੁਇਡ ਆਰਡੀਨੈਸ 2014 ਰੱਦ ਕੀਤਾ ਜਾਵੇ। ਉਨ•ਾਂ ਕਿਹਾ ਕਿ ਕਿਸਾਨ ਦੀ ਮਰਜ਼ੀ ਬਗੈਰ ਹੀ ਜ਼ਮੀਨ ਐਕੁਇਡ ਕੀਤੀ ਜਾਵੇਗੀ। ਮਨਮੋਹਨ ਸਿੰਘ ਦੀ ਸਰਕਾਰ ਨੇ ਜੋ ਬਿੱਲ ਪਾਸ ਕੀਤਾ ਸੀ ਕਿ 80 ਫੀਸਦੀ ਜ਼ਮੀਨ ਮਾਲਕ ਦੀ ਸਹਿਮਤੀ ਹੋਣੀ ਚਾਹੀਦੀ ਹੈ, ਜੇਕਰ 5 ਸਾਲ ਅੰਦਰ ਕੋਈ ਫੈਕਟਰੀ ਜਾਂ ਕਾਰਖਾਨਾ ਨਹੀਂ ਲਾਇਆ ਜਾਂਦਾ ਤਾਂ ਜ਼ਮੀਨ ਵਾਪਸ ਮਾਲਕ ਨੂੰ ਮੋੜ ਦਿੱਤੀ ਜਾਵੇਗੀ। ਪਰ ਇਸ ਆਰਡੀਨੈਸ ਵਿਚ ਸਭ ਉਲਟ ਹੈ। ਕਿਸਾਨ ਦੀ ਮਰਜ਼ੀ ਬਗੈਰ ਜ਼ਮੀਨ ਐਕੁਇਡ ਕੀਤੀ ਜਾਵੇਗੀ, ਪਰ ਪੰਜ ਸਾਲ ਫੈਕਟਰੀ ਜਾਂ ਕਾਰਕਾਨਾ ਨਹੀਂ ਲਾਇਆ ਜਾਂਦਾ ਤਾਂ ਜ਼ਮੀਨ ਨਵੇਂ ਮਾਲਕ ਦੀ ਹੀ ਹੋਵੇਗੀ। ਇਸ ਤਰ•ਾਂ ਕਰਨ ਨਾਲ ਸ਼ਾਹੂਕਾਰ ਕਾਲਾ ਧੰਨ ਚਿੱਟਾ ਕਰ ਲੈਣਗੇ ਅਤੇ ਛੋਟੇ ਤੇ ਦਰਮਿਆਨੇ ਕਿਸਾਨ ਜ਼ਮੀਨ ਤੋਂ ਹੱਥ ਧੋ ਬੈਠਣਗੇ ਅਤੇ ਬੇਰੁਜ਼ਗਾਰ ਹੋ ਜਾਣਗੇ। ਇਕ ਜਨਵਰੀ 2000 ਤੋਂ ਲੈ ਕੇ ਅੱਜ ਤੱਕ ਖੁਦਕਸ਼ੀਆਂ ਕਰ ਚੁੱਕੇ ਪਰਿਵਾਰਾਂ ਦੀ ਪੜਤਾਲ ਕਰਵਾ ਕੇ ਉਨ•ਾਂ ਨੂੰ ਦੋ ਲੱਖ ਰੁਪਏ ਖੁਦਕਸ਼ੀ ਵਾਲੇ ਪਰਿਵਾਰ ਨੂੰ ਦਿੱਤੇ ਜਾਣ। ਲਈ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਜਾਂਦੀ ਹੈ ਕਿ ਜ਼ਮੀਨ ਐਕੁਇਡ ਆਰਡੀਨੈਸ 2014 ਰੱਦ ਕੀਤਾ ਜਾਵੇ ਅਤੇ ਪਹਿਲਾ ਯੂ. ਪੀ. ਏ. ਸਰਕਾਰ ਵਾਲਾ ਕਾਨੂੰਨ ਹੀ ਰਹੇ। ਇਸ ਮੌਕੇ ਗੁਰਪ੍ਰੀਤ ਸਿੰਘ ਇਕਾਈ ਪ੍ਰਧਾਨ ਫਰੀਦੇਵਾਲਾ, ਅਨੋਖ ਸਿੰਘ ਜਨਰਲ ਸਕੱਤਰ, ਸਰਦੂਲ ਸਿੰਘ ਮੀਤ ਪ੍ਰਧਾਨ, ਸੂਬਾ ਸਿੰਘ ਮੀਤ ਪ੍ਰਧਾਨ, ਭਾਗ ਸਿੰਘ, ਜੀਤ ਸਿੰਘ ਮਰਖਾਈ ਮੀਤ ਪ੍ਰਧਾਨ ਜ਼ੀਰਾ, ਦੀਦਾਰ ਸਿੰਘ, ਨਿਸ਼ਾਨ ਸਿੰਘ ਮੀਤ ਪ੍ਰਧਾਨ ਮੱਲਾਂਵਾਲਾ, ਜਰਮਲ ਸਿੰਘ ਚੰਗਾਲੀ ਜਦੀਦ ਅਤੇ ਹੋਰ ਕਿਸਾਨ ਹਾਜ਼ਰ ਸਨ।

Related Articles

Back to top button