Ferozepur News

ਕੌਮੀ ਸੇਵਾ ਯੋਜਨਾ ਯੂਨਿਟਾਂ  ਵੱਲੋਂ ਨੇਪਾਲ (ਕਾਠਮੰਡੂ) ਭੂਚਾਲ ਰਾਹਤ ਫੰਡ ਲਈ 74,720/- ਰੁਪਏ ਪ੍ਰਧਾਨ ਮੰਤਰੀ ਨੈਸ਼ਨਲ ਰਲੀਫ ਫੰਡ ਲਈ ਭੇਜੇ  

DSC08376 ਫਿਰੋਜ਼ਪੁਰ 17 ਜੂਨ (ਏ.ਸੀ.ਚਾਵਲਾ) ਕੌਮੀ ਸੇਵਾ ਯੋਜਨਾ ਯੂਨਿਟਾਂ ਦੇ ਸਹਿਯੋਗ ਨਾਲ ਨੇਪਾਲ ਰਾਹਤ ਫੰਡ ਲਈ ਜਿਲ•ਾ ਫਿਰੋਜ਼ਪੁਰ ਤੋਂ 74,720/- ਰੁਪਏ ਦੇ ਡਰਾਫਟ ਪ੍ਰਧਾਨ ਮੰਤਰੀ ਨੈਸ਼ਨਲ ਰਲੀਫ ਫੰਡ, ਨਵੀਂ ਦਿੱਲੀ ਨੂੰ ਭੇਜੇ ਗਏ। Îਇਸ ਸਬੰਧੀ ਜਾਣਕਾਰੀ ਦਿੰਦਿਆ ਸ.ਜਗਜੀਤ ਸਿੰਘ ਚਾਹਲ, ਸਹਾਇਕ ਡਾਇਰੈਕਟਰ,ਯੁਵਕ ਸੇਵਾਵਾਂ,ਫਿਰੋਜ਼ਪੁਰ ਨੇ ਦੱਸਿਆ ਕਿ ਵਿਭਾਗ ਨਾਲ ਸਬੰਧਤ ਕੌਮੀ ਸੇਵਾ ਯੋਜਨਾ ਇਕਾਈਆਂ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਹਿੱਤ ਵਢਮੁੱਲੇ ਕਾਰਜ ਕਰਨ ਲਈ ਤਤਪਰ ਰਹਿੰਦੀਆਂ ਹਨ। ਸ.ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਸ.ਸੀ.ਸੈ.ਸਕੂਲ(ਲੜਕੇ), ਫਿਰੋਜ਼ਪੁਰ ਸ਼ਹਿਰ  ਦੇ ਪ੍ਰੋਗਰਾਮ ਅਫਸਰ ਜਗਦੀਪ ਪਾਲ ਸਿੰਘ ਅਤੇ ਸਮੂਹ ਵਲੰਟੀਅਰਜ਼ ਵੱਲੋਂ 23,100/-,  ਨਰਿੰਦਰ ਪਾਲ ਸਿੰਘ ਪ੍ਰੋਗਰਾਮ ਅਫਸਰ, ਸ.ਸੀ.ਸੈ.ਸਕੂਲ (ਲੜਕੀਆਂ) ਤਲਵੰਡੀ ਭਾਈ ਵੱਲੋਂ 21,000/-, ਦਵਿੰਦਰ ਨਾਥ ਅਤੇ ਮਹਾਂਬੀਰ ਬਾਂਸਲ ਪ੍ਰੋਗਰਾਮ ਅਫਸਰਜ, ਸ.ਸੀ.ਸੈ.ਸਕੂਲ (ਲੜਕੇ), ਜ਼ੀਰਾ ਵੱਲੋਂ 20,000/-, ਸ.ਸੀ.ਸੈ.ਸਕੂਲ, ਮੁੱਦਕੀ 6000/-, ਸੰਜੀਵ ਟੰਡਨ ਪ੍ਰੋਗਰਾਮ ਅਫਸਰ ਸ.ਸੀ.ਸੈ.ਸਕੂਲ, ਵਲੂਰ ਵੱਲੋਂ  3000/-, ਅਤੇ ਜਿਲ•ਾ ਸਿਖਿਆ ਅਤੇ ਸਿਖਲਾਈ ਸੰਸਥਾ, ਫਿਰੋਜ਼ਪੁਰ  ਦੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਸਿਮਰਜੀਤ ਕੌਰ ਵੱਲੋਂ 1620/-ਰੁਪਏ ਨੇਪਾਲ ਰਾਹਤ ਫੰਡ ਲਈ  ਦਿੱਤੇ ਗਏ । ਹਨ। ਇਸ ਮੌਕੇ ਸ੍ਰੀ ਰਾਜਿੰਦਰ ਕਟਾਰੀਆਂ ਸਹਾਇਕ ਡਾਇਰੈਕਟਰ ਮੱਛੀ ਪਾਲਨ ਵਿਭਾਗ,ਪ੍ਰੋਗਰਾਮ ਅਫਸਰ ਜਗਦੀਪ ਪਾਲ ਸਿੰਘ, ਬੇਅੰਤ ਸਿੰਘ ਮਿਊਂਸੀਪਲ ਕੌਂਸਲਰ, ਸੁਖਬੀਰ ਸਿੰਘ ਵਲੰਟੀਅਰ ਅਤੇ ਸਾਥੀ ਵਲੰਟੀਅਰ ਹਜ਼ਾਰ ਸਨ।

Related Articles

Back to top button