Ferozepur News

ਭਾਣਜੇ ਗੁਰਕੀਰਤ ਮਾਨ ਦੇ ਇੰਡੀਆ ਟੀਮ ਲਈ ਚੁਣੇ ਜਾਣ &#39ਤੇ

ਭਾਣਜੇ ਗੁਰਕੀਰਤ ਮਾਨ ਦੇ ਇੰਡੀਆ ਟੀਮ ਲਈ ਚੁਣੇ ਜਾਣ &#39ਤੇ
ਮਾਮੇ ਨੀਲ ਸਾਈਆਂਵਾਲਾ ਨੇ ਖੁਸ਼ੀ &#39ਚ ਵੰਡੇ ਲੱਡੂ ਤੇ ਪਾਏ ਭੰਗੜੇ

GURKIRAT MANN CRICKERT SELECTED

ਫ਼ਿਰੋਜ਼ਪੁਰ 21 ਸਤੰਬਰ (ਗੁਰਿੰਦਰ ਸਿੰਘ) ਪੰਜਾਬੀ ਸੱਭਿਆਚਾਰਕ ਵਿਰਸੇ ਦੀ ਅਮੀਰ ਪ੍ਰੰਪਰਾ &#39ਚ  ਦੋਹਤਿਆਂ ਦੀਆਂ ਖੁਸ਼ੀਆਂ &#39ਚ ਸਭ ਤੋਂ ਵੱਧ ਚਾਅ ਨਾਨਕਾ ਪਰਿਵਾਰ ਮਨਾਉਂਦਾ ਰਿਹਾ ਹੈ। ਇਸੇ ਵਿਰਸੇ ਦੀ ਤਰਜਮਾਨੀ ਕਰਦਿਆਂ ਅਤੇ ਵਿਰਾਸਤ ਨੂੰ ਸਾਂਭਦਿਆਂ ਅੱਜ ਸਥਾਨਕ ਗੁਰੂ ਨਾਨਕ ਕਾਲਜ ਵਿੱਚ ਅਜਿਹਾ ਮਾਹੌਲ ਓਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਸ਼੍ਰੀ ਮੁਕਤਸਰ ਸਾਹਿਬ ਦੇ ਵਸਨੀਕ ਗੁਰਕੀਰਤ ਮਾਨ ਦੇ ਭਾਰਤੀ ਕ੍ਰਿਕਟ ਟੀਮ ਲਈ ਚੁਣੇ ਜਾਣ ਦੀ ਖੁਸੀ ਉਸ ਦੇ ਨਾਨਕੇ ਸਾਈਆਂਵਾਲਾ ਪਰਿਵਾਰ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਮਨਾਈ।  ਇਸ ਮੌਕੇ ਸਮੁੱਚੇ ਕਾਲਜ ਵਿੱਚ ਮਾਹੌਲ ਖੁਸੀਆਂ ਭਰਿਆ ਸੀ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਚੇਅਰਮੈਨ ਨੀਲ ਸਾਈਆਂਵਾਲਾ ਨੂੰ ਵਧਾਈਆਂ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ।
ਖੁਸ਼ੀ &#39ਚ ਖੀਵੇ ਹੋਏ ਗੁਰਕੀਰਤ ਮਾਨ ਦੇ ਮਾਮੇ ਅਤੇ ਗੁਰੂ ਨਾਨਕ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਤਿੰਦਰ ਸਿੰਘ ਨੀਲ ਸਾਈਆਂਵਾਲਾ ਨੇ ਦੱਸਿਆ ਕਿ ਛੋਟੇ ਹੁੰਦਿਆਂ ਛੁੱਟੀਆਂ &#39ਚ ਨਾਨਕੇ ਆਉਂਦਾ ਗੁਰਕੀਰਤ ਇਸੇ ਕਾਲਜ ਦੀ ਗਰਾਊਂਡ ਵਿੱਚ ਕਾਲਜ ਕ੍ਰਿਕਟ ਟੀਮ ਨਾਲ ਅਭਿਆਸ ਕਰਦਾ ਰਿਹਾ ਹੈ । ਉਹਨਾਂ ਦੱਸਿਆ ਕਿ ਗੁਰਕੀਰਤ ਵੱਲੋਂ ਕੀਤੀ ਸਖਤ ਮਿਹਨਤ ਅਤੇ ਉਸਦੇ ਦ੍ਰਿੜ ਇਰਾਦੇ ਨੇ ਹੀ ਉਸਨੂੰ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਾਇਆ ਹੈ । ਸ੍ਰ: ਸਾਈਆਂਵਾਲਾ ਨੇ ਕਿਹਾ ਕਿ ਗੁਰਕੀਰਤ ਦੇ ਇਸ ਮੁਕਾਮ &#39ਤੇ ਪਹੁੰਚਣ ਦੀ ਸਭ ਤੋਂ ਵੱਧ ਖੁਸ਼ੀ ਉਹਨਾਂ (ਨਾਨਕੇ ਪਰਿਵਾਰ)  ਨੂੰ ਹੋਈ ਹੈ । ਉਹਨਾਂ ਉਮੀਦ ਜਾਹਿਰ ਕੀਤੀ ਕਿ ਭਾਰਤੀ ਟੀਮ ਦੀ ਪ੍ਰਤੀਨਿੱਧਤਾ ਕਰਦਿਆਂ ਗੁਰਕੀਰਤ ਨਿਸ਼ਚੇ ਹੀ ਆਪਣੇ ਪਰਿਵਾਰ, ਪ੍ਰਾਂਤ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇਗਾ। ਦੱਸ ਦੱਈਏ ਕਿ ਦੱਖਣੀ ਅਫਰੀਕਾ ਦੌਰੇ &#39ਤੇ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਬੀਤੇ ਕੱਲ ਹੋਈ ਚੋਣ ਵਿੱਚ ਸ਼੍ਰੀ ਮੁਕਤਸਰ ਸਾਹਿਬ ਜ਼ਿਲ•ੇ ਦੇ ਵਸਨੀਕ ਗੁਰਕੀਰਤ ਸਿੰਘ ਮਾਨ ਦੀ ਚੋਣ ਹੋਈ ਹੈ। ਇਸ ਮੌਕੇ ਖੁਸ਼ੀ ਮਨਾਉਣ ਵਾਲਿਆਂ ਵਿੱਚ ਕਾਲਜ ਪ੍ਰਬੰਧਕੀ ਟੀਮ ਦੇ ਪ੍ਰਧਾਨ ਗੁਰਦੀਪ ਸਿੰਘ ਸੰਘਾ, ਡਾਇਰੈਕਟਰ ਪ੍ਰੋ: ਸਤੀਸ਼ ਗੁਪਤਾ, ਪਿੰੰ੍ਰਸੀਪਲ ਕਸ਼ਮੀਰ ਸਿੰਘ ਭੁੱਲਰ, ਪ੍ਰੋ: ਗੁਰਨਾਮ ਸਿੰਘ ਸਿੱਧੂ, ਪ੍ਰੋ: ਰਾਜਵਿੰਦਰ ਸਿੰਘ ਭੁੱਲਰ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਸਾਮਲ ਸਨ ।

Related Articles

Back to top button