Ferozepur News

ਨਹਿਰੂ ਯੁਵਾ ਕੇਂਦਰ ਵੱਲੋਂ ਭਾਰਤ ਸਵਾਭਿਮਾਨ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਜ਼ਿਲ•ਾ ਯੁਵਾ ਸੰਮੇਲਨ    

DSC_8640 - Copyਫ਼ਿਰੋਜ਼ਪੁਰ 21 ਜੂਨ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ  ਨੂੰ ਸਮਰਪਿਤ ਜ਼ਿਲ•ਾ ਪੱਧਰੀ ਯੂਥ ਕਨਵੈਨਸ਼ਨ ਅਤੇ ਯੁਵਾ ਕ੍ਰਿਤੀ  ਪ੍ਰੋਗਰਾਮ ਦਾ ਆਯੋਜਨ ਸ਼ੀਤਲਾ ਮਾਤਾ ਮੰਦਰ ਫ਼ਿਰੋਜ਼ਪੁਰ ਛਾਉਣੀ ਵਿਖੇ ਭਾਰਤ ਸਵਾਭਿਮਾਨ ਟਰੱਸਟ  ਅਤੇ ਪਤੰਜਲੀ ਯੋਗ ਪੀਠ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਸਰਬਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਸ੍ਰੀ ਕਮਲ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਵੱਲੋਂ ਜੋਤੀ ਪ੍ਰਜਲਨ ਕਰਕੇ ਕੀਤਾ ਗਿਆ।  ਇਸ ਸਮਾਗਮ ਵਿਚ ਵਿਚ ਰਵੀ ਕਾਂਤ ਗੁਪਤਾ ਸਰਪ੍ਰਸਤ ਸਵਾਭਿਮਾਨ ਟਰੱਸਟ ਅਤੇ ਅਨੀਰੁਧ ਗੁਪਤਾ ਸੀ. ਈ. ਓ. ਡੀ. ਸੀ. ਐਮ. ਸਕੂਲ ਵਿਸ਼ੇਸ਼ ਮਹਿਮਾਨ ਦੇ ਤੌਰ &#39ਤੇ  ਸ਼ਾਮਿਲ ਹੋਏ। ਇਸ ਮੌਕੇ ਸ੍ਰੀ ਕਮਲ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਯੋਗ ਕੋਈ ਨਵੀਂ ਚੀਜ਼ ਨਹੀਂ ਹੈ, ਬਲਕਿ ਪੁਰਾਤਨ ਸਮੇਂ ਤੋਂ ਸਾਡੇ ਰਿਸ਼ੀ ਮੁਨੀ ਅਤੇ ਗੁਰੂਆਂ ਵੱਲੋਂ ਵੀ ਯੋਗ ਅਭਿਆਸ ਕੀਤਾ ਜਾਂਦਾ ਸੀ। ਪਹਿਲਾਂ ਯੋਗ ਅਭਿਆਸ ਆਸ਼ਰਮਾਂ ਵਿਚ ਕੀਤਾ ਜਾਂਦਾ ਸੀ, ਹੁਣ ਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਣਥੱਕ ਮਿਹਨਤ ਸਦਕਾ ਯੂ. ਐਨ. ਰਾਹੀ. ਅੰਤਰਰਾਸ਼ਟਰੀ ਦਿਵਸ ਦਾ ਮਾਣ ਹਾਸਿਲ ਕਰਵਾਇਆ ਹੈ। ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ। ਇਹ ਵੀ ਜਿਕਰਯੋਗ ਹੈ ਕਿ ਬਾਬਾ ਰਾਮਦੇਵ ਨੇ ਵੀ ਯੋਗ ਨੂੰ ਆਸ਼ਰਮਾਂ ਤੋਂ ਘਰ-ਘਰ ਪਹੁੰਚਾਉਣ ਵਿਚ ਬੜੀ ਅਹਿਮ ਭੂਮਿਕਾ ਨਿਭਾਈ ਹੈ। ਉਨ•ਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਅਤੇ ਭਾਰਤ ਸਵਾਭਿਮਾਨ ਟਰੱਸਟ ਫ਼ਿਰੋਜ਼ਪੁਰ ਦਾ ਬਹੁਤ ਵਧੀਆ ਉਪਰਾਲਾ ਹੈ, ਜਿਸ ਨਾਲ ਵੱਖ-ਵੱਖ ਵਰਗ ਦੇ ਲੋਕਾਂ ਨੂੰ ਜੋੜ ਕੇ ਉਨ•ਾਂ ਨੂੰ ਜਿੱਥੇ ਯੋਗ ਬਾਰੇ ਜਾਣਕਾਰੀ ਦਿੱਤੀ ਹੈ, ਉਥੇ ਸਮਾਜ ਦੇ ਹੋਰ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਹੈ। ਉਨ•ਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਯੋਗਾ ਦਾ ਸਾਡੇ ਸਮਾਜ ਵਿਚ ਇਕ ਨਿਵੇਕਲਾ ਸਥਾਨ ਹੋਵੇਗਾ। ਡਾ: ਜੀ. ਐਸ. ਫਰਮਾਹ ਕੋਆਰਡੀਨੇਟਰ ਭਾਰਤ ਸਵਾਭਿਮਾਨ ਟਰੱਸਟ ਨੇ ਯੋਗ ਆਸਣਾਂ ਅਤੇ ਕਿਰਿਆਵਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਯੋਗਾ ਦਾ ਪ੍ਰਦਰਸ਼ਨ ਕਰਦੇ ਹੋਏ ਯੋਗਾ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ। ਇੰਦਰਪਾਲ ਸਿੰਘ ਏਰੀਆ ਇੰਚਾਰਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਇਸ ਨੂੰ ਯੋਗ ਨਾਲ ਜੋੜ ਯੋਗ ਦੀ ਮਹੱਤਤਾ ਬਾਰੇ ਚਰਚਾ ਕੀਤੀ। ਸਮਾਗਮ ਦੌਰਾਨ ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਨੇ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਨ•ਾਂ ਕਿਹਾ ਕਿ ਪੂਰੇ ਭਾਰਤ ਵਿਚ ਨਹਿਰੂ ਯੁਵਾ ਕੇਂਦਰ ਸੰਗਠਨ ਮੁੱਖ ਦਫ਼ਤਰ ਨਵੀਂ ਦਿੱਲੀ ਦੇ ਆਦੇਸ਼ਾਂ ਅਨੁਸਾਰ ਯੋਗ ਦਿਵਸ ਨੂੰ ਸਮਰਪਿਤ ਜ਼ਿਲ•ਾ ਯੁਵਾ ਸੰਮੇਲਨ ਅਤੇ ਯੁਵਾ ਕ੍ਰਿਤੀ ਕਰਵਾਏ ਜਾ ਰਹੇ ਹਨ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਜਿੱਥੇ ਯੋਗ ਨਾਲ ਜੋੜਨਾ ਹੈ, ਉਥੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ•ਾਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਯੋਗ ਤੋਂ ਇਲਾਵਾ ਨਸ਼ੇ, ਭਰੂਣ ਹੱਤਿਆ, ਵਾਤਾਵਰਨ ਦੀ ਸੰਭਾਲ, ਵਿੱਦਿਅਕ ਵਿਕਾਸ ਆਦਿ ਬਾਰੇ ਵੀ ਚਰਚਾ ਕੀਤੀ ਜਾਵੇਗੀ। ਉਨ•ਾਂ ਇਹ ਵੀ ਕਿਹਾ ਕਿ ਯੋਗ ਦਾ ਮੁੱਖ ਮਕਸਦ ਆਪਣੇ ਆਪਣਾ ਨਾਲ ਜੋੜਨਾ ਹੈ। ਡਾ: ਸਤਿੰਦਰ ਸਿੰਘ ਵੱਲੋਂ ਯੋਗ ਦਾ ਵਿੱਦਿਆ ਵਿਚ ਮਹੱਤਵ ਬਾਰੇ ਵਿਸ਼ੇ &#39ਤੇ ਚਰਚਾ ਕੀਤੀ ਗਈ। ਉਨ•ਾਂ ਕਿਹਾ ਕਿ ਯੋਗ ਨਾਲ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ, ਜਿਸ ਨਾਲ ਵਿੱਦਿਅਕ ਵਿਕਾਸ ਯਕੀਨੀ ਹੈ। ਵਿਸ਼ੇਸ਼ ਮਹਿਮਾਨ ਦੇ ਰੂਪ &#39ਚ ਬੋਲਦਿਆਂ ਅਨੀਰੁਧ ਗੁਪਤਾ ਨੇ ਵਾਤਾਵਰਨ ਵਿਸ਼ੇ &#39ਤੇ ਆਪਣੇ ਵਿਚਾਰ ਰੱਖੇ। ਉਨ•ਾਂ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਸੂਰਜ ਧਰਤੀ ਦੇ ਬਹੁਤ ਨਜ਼ਦੀਕ ਹੁੰਦਾ ਹੈ ਅਤੇ ਇਹ ਦਿਨ ਸਭ ਤੋਂ ਵੱਡਾ ਅਤੇ ਰਾਤ ਸਭ ਤੋਂ ਛੋਟੀ ਹੁੰਦੀ ਹੈ। ਰਵੀਕਾਂਤ ਗੁਪਤਾ ਨੇ ਟਾਈਮ ਮੈਨੇਜਮੈਂਟ ਬਾਰੇ ਚਰਚਾ ਕਰਦਿਆਂ ਉਨ•ਾਂ ਕਿਹਾ ਕਿ ਟਾਈਮ ਮੈਨੇਜਮੈਂਟ ਲਈ ਵੀ ਯੋਗ ਦੀ ਬੜੀ ਮਹੱਤਤਾ ਹੈ ਅਤੇ ਇਕ ਯੋਗੀ ਆਦਮੀ ਆਪਣੇ ਪੂਰੇ ਦਿਨ ਦਾ ਸਹੀ ਇਸਤੇਮਾਲ ਕਰਦਾ ਹੈ, ਕਿਉਂਕਿ ਯੋਗਾ ਦੇ ਕਾਰਣ ਉਸ ਦਾ ਦਿਮਾਗ ਅਤੇ ਸਰੀਰ ਪੂਰੀ ਤਰ•ਾਂ ਸਿਹਤਮੰਦ ਹੁੰਦੇ ਹਨ। ਇਸ ਮੌਕੇ ਸਵਾਭਿਮਾਨ ਟਰੱਸਟ ਦੇ ਬੱਚਿਆਂ ਵੱਲੋਂ ਯੋਗ ਆਸਣ, ਕੱਥਕ ਡਾਂਸ ਅਤੇ ਵੰਦੇ ਮਾਤਰਮ ਆਦਿ ਦੀ ਪੇਸ਼ਕਾਰੀ ਕੀਤੀ ਗਈ। ਸਟੇਜ ਸੈਕਟਰੀ ਦੀ ਭੂਮਿਕਾ ਗੁਰਦੇਵ ਸਿੰਘ ਜੋਸਨ ਅਤੇ ਡਾ: ਗੁਰਨਾਮ ਸਿੰਘ ਫਰਮਾਹ ਨੇ ਬਾਖੂਬੀ ਨਿਭਾਈ। ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ•ਨ ਵਿਚ ਮਨਮੋਹਨ ਸ਼ਾਸਤਰੀ ਜ਼ਿਲ•ਾ ਮਹਾਂ ਮੰਤਰੀ, ਸਤਿੰਦਰ ਸਿੰਘ, ਨਿਰਪਮਾ ਸ਼ਰਮਾ ਜ਼ਿਲ•ਾ ਪ੍ਰਧਾਨ ਮਹਿਲਾ ਸੰਮਤੀ, ਜਗਤਾਰ ਸਿੰਘ, ਸ੍ਰੀ ਗਿਰਧਰ, ਸੁਧੀਰ ਕੁਮਾਰ, ਦੀਪਕ ਸਲੂਜਾ, ਮਨਮੋਹਨ ਸ਼ਾਸਤਰੀ, ਦੀਨ ਦਿਆਲ, ਬਿਕਰਮਜੀਤ ਸਿੰਘ, ਸੁਸ਼ੀਲ ਕੁਮਾਰ, ਬਾਜ ਸਿੰਘ, ਗਗਨਦੀਪ ਸਿੰਘ, ਮਨਦੀਪ ਸਿੰਘ, ਹਰਦਵਿੰਦਰ ਸਿੰਘ, ਜਗਜੀਤ ਸਿੰਘ, ਲਖਬੀਰ ਸਿੰਘ ਔਲਖ, ਕਾਬਲ ਸਿੰਘ ਮਖੂ, ਛਿੰਦਰਪਾਲ ਕੌਰ, ਕੁਲਜੀਤ ਕੌਰ, ਰਜਨੀਤ, ਕੁਲਦੀਪ ਕੌਰ ਆਦਿ ਨੇ ਵੱਧ ਚੜ• ਕੇ ਸਹਿਯੋਗ ਦਿੱਤਾ।

Related Articles

Back to top button