Ferozepur News

ਬਲਾਕ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਦੀ ਰਹੀ ਝੰਡੀ 

ਫਿਰੋਜ਼ਪੁਰ 30 ਸਤੰਬਰ (     )  ਸਿੱਖਿਆ ਵਿਭਾਗ ਪੰਜਾਬ ,ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਜੀ ,ਜ਼ਿਲ੍ਹਾ ਸਿੱਖਿਆ ਅਫ਼ਸਰ ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀਮਤੀ ਨਿਰਮਲ ਕਾਂਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਆਸਲ ਵਿਖੇ ਸੰਪੰਨ ਹੋਈਆਂ ਇਨ੍ਹਾਂ ਖੇਡਾਂ ਵਿੱਚ ਬਲਾਕ ਫ਼ਿਰੋਜ਼ਪੁਰ ਦੇ ਸੱਠ ਦੇ ਕਰੀਬ ਸਕੂਲਾਂ ਨੇ ਭਾਗ ਲਿਆ ਇਨ੍ਹਾਂ ਖੇਡਾਂ ਵਿਚ ਕਬੱਡੀ ,ਖੋ ਖੋ ,ਕੁਸ਼ਤੀ, ਰੱਸਾਕਸ਼ੀ ,ਸ਼ਤਰੰਜ, ਦੌੜਾਂ ,ਲੰਬੀ ਛਾਲ, ਆਦਿ ਖੇਡਾਂ ਦੇ ਮੁਕਾਬਲੇ ਹੋਏ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਾਲਾ ਦੇ ਵਿਦਿਆਰਥੀਆਂ ਨੇ ਖੂਬ ਮੱਲ੍ਹਾਂ ਮਾਰੀਆਂ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ ਵਿੱਚ ਸਿਲਵਰ ਮੈਡਲ ਖੋਹ ਖੋਹ ਵਿੱਚ ਸਿਲਵਰ ਮੈਡਲ ਅਤੇ ਕੁਸ਼ਤੀ ਵਿੱਚ ਗੋਲਡ ਮੈਡਲ ਜਿੱਤੇ ਇਸ ਜਿੱਤ ਦੀ ਸਫਲਤਾ ਤੇ ਬੋਲਦੇ ਹੋਏ ਸਕੂਲ ਮੁਖੀ ਸ੍ਰੀਮਤੀ ਬਲਵੀਰ ਕੌਰ ਨੇ ਕਿਹਾ ਕਿ ਇਹ ਸਫਲਤਾ ਬੱਚਿਆਂ ਦੀ ਅਣਥੱਕ ਮਿਹਨਤ ਤੇ ਲਗਨ ਦਾ ਨਤੀਜਾ ਹੈ ਇਸ ਮੌਕੇ ਤੇ ਬੋਲਦੇ ਹੋਏ ਮਾਸਟਰ ਤਰਸੇਮ ਸਿੰਘ ਨੇ ਕਿਹਾ ਕਿ ਬੱਚਿਆਂ ਨੇ ਜਿੱਥੇ ਪੜ੍ਹਾਈ ਵਿੱਚ ਵਧੀਆ ਨਤੀਜੇ ਦਿੱਤੇ ਹਨ ਉੱਥੇ ਖੇਡਾਂ ਵਿੱਚ ਵੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮਾਸਟਰ ਗਗਨਦੀਪ ਸਿੰਘ ਨੇ ਕਿਹਾ ਕਿ ਅੱਜ ਬੱਚਿਆਂ ਦੀ ਸਫਲਤਾ ਨੇ ਪੜ੍ਹੋ ਪੰਜਾਬ ਖੇਡੋ ਪੰਜਾਬ ਤਹਿਤ ਪੜ੍ਹਾਈ ਤੇ ਖੇਡਾਂ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਨਾਲ ਜਿੱਥੇ ਬੱਚਿਆਂ ਦਾ ਮਾਨਸਿਕ ਵਿਕਾਸ ਹੋਵੇਗਾ ਉੱਥੇ ਸਰੀਰਕ ਵਿਕਾਸ ਵੀ ਹੋਵੇਗਾ ਤੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਵਿਕਸਤ ਹੋਵੇਗੀ ਮਾਸਟਰ ਅਮਰੀਕ ਸਿੰਘ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਗੇ ਤੋਂ ਵਿਦਿਆਰਥੀ ਹੋਰ ਲੱਗਣ ਨਾਲ ਤਿਆਰੀ ਕਰਕੇ ਵੱਡੀਆਂ ਮੱਲਾਂ ਮਾਰਨਗੇ ਤੇ ਸਕੂਲ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਨਗੇ ਅਤੇ ਅਜਿਹੇ ਮੁਕਾਬਲੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ ਸਹਾਈ ਹੋਣਗੇ

Related Articles

Back to top button