Ferozepur News

ਭਗਤ ਸਿੰਘ ਦੀ ਬੇਗੁਨਾਹੀ ਸਾਬਤ ਕਰਨ ਲਈ ਪਾਕਿਸਤਾਨ ਹਾਈਕੋਰਟ &#39ਚ ਪਟੀਸ਼ਨ ਦਾਖਲ : Courtesy Ajit

ਭਗਤ ਸਿੰਘ ਦੀ ਬੇਗੁਨਾਹੀ ਸਾਬਤ ਕਰਨ ਲਈ ਪਾਕਿਸਤਾਨ ਹਾਈਕੋਰਟ &#39ਚ ਪਟੀਸ਼ਨ ਦਾਖਲ  : Courtesy Ajit

bhagat singh

ਲਾਹੌਰ, 17 ਨਵੰਬਰ (ਏਜੰਸੀ) – ਪਾਕਿਸਤਾਨ ਦੀ ਇਕ ਅਦਾਲਤ &#39ਚ ਇਕ ਪਟੀਸ਼ਨ ਦਾਖਲ ਕਰਕੇ ਅਪੀਲ ਕੀਤੀ ਗਈ ਹੈ ਕਿ ਬ੍ਰਿਟਿਸ਼ ਅਧਿਕਾਰੀਆਂ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਦੇ 83 ਸਾਲਾਂ ਬਾਅਦ ਉਨ੍ਹਾਂ ਦੀ ਬੇਗੁਨਾਹੀ ਸਾਬਤ ਕਰਨ ਲਈ ਉਨ੍ਹਾਂ ਖਿਲਾਫ ਦਰਜ ਕਤਲ ਦੇ ਮਾਮਲੇ &#39ਚ ਇਕ ਪੂਰਨ ਬੈਂਚ ਜਲਦ ਸੁਣਵਾਈ ਕਰੇ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਇਥੇ ਹਾਈ ਕੋਰਟ &#39ਚ ਇਕ ਪਟੀਸ਼ਨ ਦਾਖਲ ਕਰਕੇ ਮਾਮਲੇ &#39ਚ ਜਲਦ ਸੁਣਵਾਈ ਕਰਨ ਦੀ ਅਪੀਲ ਕੀਤੀ ਹੈ। ਕੁਰੈਸ਼ੀ ਨੇ ਆਪਣੀ ਪਟੀਸ਼ਨ &#39ਚ ਕਿਹਾ ਕਿ ਭਗਤ ਸਿੰਘ ਆਜ਼ਾਦੀ ਘੁਲਾਟੀਏ ਸਨ ਤੇ ਉਨ੍ਹਾਂ ਨੇ ਅਣਵੰਡੇ ਭਾਰਤ ਦੀ ਆਜ਼ਾਦੀ ਲਈ ਲੜਾਈ ਲੜੀ ਸੀ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪੁਲਿਸ ਅਧਿਕਾਰੀ ਜਾਨ ਪੀ ਸਾਂਡਰਸ ਦੇ ਕਤਲ ਮਾਮਲੇ &#39ਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਬ੍ਰਿਟਿਸ਼ ਸ਼ਾਸਨ ਨੇ 23 ਮਾਰਚ 1931 ਨੂੰ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਸੀ। ਉਨ੍ਹਾਂ &#39ਤੇ ਉਪ ਨਿਵੇਸ਼ੀ ਸਰਕਾਰ ਖਿਲਾਫ ਸਾਜਸ਼ ਰਚਣ ਦੇ ਦੋਸ਼ ਤਹਿਤ ਮੁਕੱਦਮਾ ਚੱਲਿਆ ਸੀ। ਕੁਰੈਸ਼ੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਪਹਿਲਾ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਪਰ ਬਾਅਦ &#39ਚ ਇਕ ਹੋਰ ਝੂਠੇ ਮਾਮਲੇ &#39ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਅੱਜ ਵੀ ਉਪ ਮਹਾਂਦੀਪ &#39ਚ ਨਾ ਸਿਰਫ਼ ਸਿੱਖਾਂ ਲਈ ਬਲਕਿ ਮੁਸਲਮਾਨਾਂ ਲਈ ਵੀ ਸਨਮਾਨਿਤ ਸ਼ਖ਼ਸੀਅਤ ਹਨ ਤੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਹਾ ਨੇ ਉਨ੍ਹਾਂ ਨੂੰ ਦੋ ਵਾਰ ਸ਼ਰਧਾਂਜਲੀ ਦਿੱਤੀ ਸੀ।

Related Articles

Back to top button