Ferozepur News

ਬੀ. ਸੀ. ਏ. ਭਾਗ ਪਹਿਲਾ ਸਮੈਸਟਰ ਆਰ. ਐਸ. ਡੀ. ਕਾਲਜ ਦਾ ਨਤੀਜਾ ਸ਼ਾਨਦਾਰ

21FZR05ਫਿਰੋਜ਼ਪੁਰ 21 ਮਾਰਚ (ਏ. ਸੀ. ਚਾਵਲਾ): ਪੰਜਾਬ ਯੂਨੀਵਰਸਿਟੀ ਵਲੋਂ ਐਲਾਣੇ ਬੀ. ਸੀ. ਏ. ਭਾਗ ਪਹਿਲਾ ਸਮੈਸਟਰ ਦੇ ਨਤੀਜੇ ਵਿਚੋਂ ਸਥਾਨਕ ਆਰ. ਐਸ. ਡੀ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਨਤੀਜੇ ਵਿਚੋਂ ਨੇੜਲੇ ਜ਼ਿਲਿ•ਆਂ ਦੇ ਕਾਲਜਾਂ ਵਿਚੋਂ ਸਿਰਫ ਆਰ. ਐਸ. ਡੀ. ਕਾਲਜ ਨੂੰ ਹੀ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਇਸ ਦੇ ਦੋ ਵਿਦਿਆਰਥੀ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਆਏ ਹਨ। ਵਿਦਿਆਰਥੀ ਸਿਮਰਨ ਨੇ 83.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਲਿਸਟ ਵਿਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ। ਅਕਸ਼ੈ ਕੁਮਾਰ ਨੇ 82.40 ਪ੍ਰਤੀਸ਼ਤ ਅੰਕਾਂ ਨਾਲ ਯੂਨੀਵਰਸਿਟੀ ਮੈਰਿਟ ਲਿਸਟ ਵਿਚ 9ਵਾਂ ਸਥਾਨ ਹਾਸਲ ਕੀਤਾ ਅਤੇ ਸਿਮਰਨ ਬਜਾਜ ਨੇ 80.40 ਪ੍ਰਤੀਸ਼ਤ ਅੰਕਾਂ ਨਾਲ ਕਾਲਜ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਏ. ਕੇ. ਸੇਠੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਕਾਲਜ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਲਈ ਉਨ•ਾਂ ਨੇ ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

Related Articles

Back to top button