Ferozepur News

ਬੀ. ਪੀ. ਅਤੇ ਸ਼ੂਗਰ ਦੇ ਚੈੱਕਅੱਪ ਕੈਂਪ ਲਗਾਇਆ

camp ਫਿਰੋਜ਼ਪੁਰ 19 ਮਈ (ਏ. ਸੀ. ਚਾਵਲਾ) ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਫਿਰੋਜ਼ਪੁਰ ਦੇ ਪ੍ਰਧਾਨ ਸਮਸ਼ੇਰ ਸਿੰਘ ਸੰਧੂ ਦੀ ਦੇਖ ਰੇਖ ਵਿਚ ਅਤੇ ਪਰਮਜੀਤ ਸਿੰਘ ਬੇਦੀ ਦੇ ਸਹਿਯੋਗ ਨਾਲ ਪ੍ਰੋਜੈਕਟ ਇੰਚਾਰਜ਼ ਹਰਜੀਤ ਸਿੰਘ ਵਲੋਂ ਸਥਾਨਕ ਬਾਂਸੀ ਗੇਟ ਦੇ ਕੋਲ ਬੀ. ਪੀ. ਅਤੇ ਸ਼ੂਗਰ ਦੇ ਚੈੱਕਅੱਪ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਤਕਰੀਬਨ 75 ਦੇ ਕਰੀਬ ਲੋਕਾਂ ਦਾ ਡਾ. ਰੋਸ਼ਨ ਲਾਲ ਸੰਤੋਸ਼ੀ, ਦੀਵਾਨ ਚੰਦ ਅਤੇ ਕੁਲਦੀਪ ਰਾਏ ਵਲੋਂ ਚੈੱਕਅੱਪ ਕੀਤਾ ਗਿਆ। ਜਿੰਨ•ਾਂ ਲੋਕਾਂ ਵਿਚ ਸ਼ੂਗਰ ਦੀ ਮਾਤਰਾ ਜ਼ਿਆਦਾ ਪਾਈ ਗਈ ਉਨ•ਾਂ ਨੂੰ ਆਪਣੇ ਖਾਣ ਪੀਣ ਦਾ ਪ੍ਰਹੇਜ਼ ਕਰਨ ਅਤੇ ਸਵੇਰ ਦੀ ਸੈਰ ਕਰਨ ਦੀ ਸਲਾਹ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੋਦ ਕਪੂਰ, ਏ. ਸੀ. ਚਾਵਲਾ, ਐਡਵੋਕੇਟ ਸੁਰਿੰਦਰ ਸਿੰਘ ਜੋਸਨ, ਐਚ. ਐਸ. ਸੰਧੂ, ਭਾਗ ਸਿੰਘ, ਹਰਬੰਸ ਕੌਰ ਅਤੇ ਹੋਰ ਵੀ ਹਾਜ਼ਰ ਸਨ।

Related Articles

Back to top button