Ferozepur News
ਬਿਕਰਮ ਬਣੇ ਏ. ਬੀ. ਵੀ. ਪੀ. ਦੇ ਜ਼ਿਲ•ਾ ਸੰਯੋਜਕ
ਫਿਰੋਜ਼ਪੁਰ 13 ਮਾਰਚ (ਏ. ਸੀ. ਚਾਵਲਾ) : ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਇਕ ਮੀਟਿੰਗ ਸਥਾਨਕ ਦਫਤਰ ਵਿਚ ਹੋਈ। ਜਿਸ ਵਿਚ ਆਉਣ ਵਾਲੇ ਸਮੇਂ ਵਿਚ ਏ. ਬੀ. ਵੀ. ਪੀ ਦੇ ਬਾਰੇ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਏ. ਬੀ. ਵੀ. ਪੀ. ਦੇ ਫਿਰੋਜ਼ਪੁਰ ਜ਼ਿਲ•ਾ ਸੰਗਠਨ ਮੰਤਰੀ ਅੰਕਿਤ ਰਾਣਾ ਨੇ ਦੱਸਿਆ ਕਿ ਬੀਤੀ ਦਿਨੀਂ ਜਲੰਧਰ ਵਿਚ ਹੋਏ ਪ੍ਰਾਪਤ ਪੱਤਰਾਂ ਵਿਚ ਬਿਕਰਮ ਔਲਖ ਨੂੰ ਜ਼ਿਲ•ਾ ਸੰਯੋਜਕ, ਕਰਨ ਸਹੋਤਾ ਅਤੇ ਰਮਨ ਕਟਾਰੀਆ ਨੂੰ ਪ੍ਰਦੇਸ਼ ਕਾਰਜਕਾਰੀ ਮੈਂਬਰ ਬਣਾਇਆ ਗਿਆ। ਇਸ ਮੌਕੇ ਬਿਕਰਮ ਨੇ ਕਿਹਾ ਕਿ ਸੰਗਠਨ ਨੇ ਉਸ ਨੂੰ ਜੋ ਜਿੰਮੇਵਾਰੀ ਸੋਂਪੀ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਡਿੰਪੀ ਪਾਸੀ, ਗਗਨ ਜੱਜ, ਜੱਜ ਸਤੀਏਵਾਲਾ, ਮੰਨਾ, ਲਵੀ ਸਦਰਵਾਲਾ, ਗੋਪੀ ਫੱਤੂਵਾਲਾ, ਰਜਿੰਦਰ, ਧਰਮਵੀਰ, ਅਰੁਣ ਭੁੱਲਰ ਆਦਿ ਵੀ ਹਾਜ਼ਰ ਸਨ।