Ferozepur News

ਬਸਤੀ ਟੈਕਾਂਵਾਲੀ ਜੈਨ ਮੰਦਿਰ ਅਰਬਨ ਆਉਟ ਰੀਚ ਵਿਖੇ ਮੈਡੀਕਲ ਕੈਂਪ ਦਾ ਆਯੋਜਨ

DSC_0239ਫਿਰੋਜ਼ਪੁਰ 9 ਅਕਤੂਬਰ (ਏ.ਸੀ.ਚਾਵਲਾ) ਸਿਵਲ ਸਰਜਨ ਫਿਰੋਜਪੁਰ ਡਾ: ਪ੍ਰਦੀਪ ਚਾਵਲਾ ਦੀ ਅਗਵਾਈ ਹੇਠ ਬਸਤੀ ਟੈਕਾਂਵਾਲੀ ਜੈਨ ਮੰਦਿਰ ਅਰਬਨ ਆਉਟ ਰੀਚ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਔਰਤਾਂ ਅਤੇ ਬੱਚਿਆ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆ ਗਈਆ ਅਤੇ 100 ਤੋ ਵੱਧ ਮਰੀਜ਼ਾ ਨੂੰ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆ। ਇਸ ਕੈਂਪ ਵਿਚ ਹਾਜਰ ਹੋਈਆ ਗਰਭਵਤੀ ਔਰਤਾਂ ਨੂੰ ਉਹਨਾ ਨਾਲ ਸੰਬੰਧਿਤ ਏ.ਐਨ.ਸੀ. ਸੇਵਾਵਾਂ ਅਤੇ ਬੱਚਿਆ ਨੂੰ ਵੀ ਦਵਾਈਆਂ ਮੁਹੱਈਆ ਕਰਵਾਈਆਂ ਗਈਆ। ਇਸ ਕੈਂਪ ਵਿਚ ਜਿਲ•ਾ ਅਰਬਨ ਕੋਆਰਡੀਨੇਟਰ ਓਮ ਪ੍ਰਕਾਸ਼ ਅਰੋੜਾ ਨੇ ਡੇਂਗੂ ਤੋ ਬਚਨ ਲਈ ਕਿਹਾ ਕਿ ਡੇਂਗੂ ਦਾ ਮੱਛਰ ਟਾਇਰਾਂ, ਬਰਤਨਾਂ ਤੇ ਕੂਲਰਾਂ ਵਿਚ ਖੜੇ ਪਾਣੀ ਚ ਪਲਦਾ ਹੈ। ਇਸ ਨੂੰ ਖਾਲੀ ਕਰਕੇ ਸੁਕਾਓ ਅਤੇ ਡੇਂਗੂ ਤੋ ਬਚੋ ਅਤੇ ਸਿਹਤ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਡਾ: ਰੇਨੂੰ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ, ਫਿਰੋਜਪੁਰ, ਡਾ: ਬਲਵਿੰਦਰ ਕੌਰ ਗਾਈਨਾਕੋਲਜਿਸਟ, ਡਾ: ਬੀ.ਆਰ. ਅਰੋੜਾ ਬੱਚਿਆ ਦੇ ਮਾਹਿਰ, ਜਿਲ•ਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ ਅਤੇ ਬੀ.ਸੀ.ਸੀ. ਜਗਦੇਵ ਸਿੰਘ ਰੋਮਾਣਾ, ਸ੍ਰੀਮਤੀ ਮਨਦੀਪ ਰਾਣੀ ਅਤੇ ਹੋਰ ਸਿਹਤ ਸਟਾਫ ਵੀ ਹਾਜ਼ਰ ਸੀ।

Related Articles

Back to top button