Ferozepur News

ਫੂਡ ਐਂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

DSC00639ਫਿਰੋਜਪੁਰ 14(ਏ.ਸੀ.ਚਾਵਲਾ) ਮਾਘੀ ਦੇ ਪਵਿੱਤਰ ਦਿਹਾੜੇ ਤੇ ਫੂਡ ਐਂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਬਤ ਤੇ ਭਲੇ ਦੀ ਅਰਦਾਸ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਚ ਫੂਡ ਸਪਲਾਈ ਦਫਤਰ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਡਿਪਟੀ ਕਮਿਸ਼ਨਰ ਡੀ ਪੀ ਐਸ ਖਰਬੰਦਾ, ਜ਼ਿਲ•ਾ ਫੂਡ ਸਪਲਾਈ ਕੰਟਰੋਲਰ ਸਿਕੰਦਰ ਹੀਰ, ਡੇਅਰੀ ਵਿਭਾਗ ਸਹਾਇਕ ਡਾਇਰੈਕਟਰ ਬੀਰਪ੍ਰਤਾਪ ਸਿੰਘ ਗਿੱਲ ਨੇ ਵਿਸੇਸ ਤੌਰ ਤੇ ਹਾਜ਼ਰੀ ਭਰੀ।  ਵਿਭਾਗ ਅਧਿਕਾਰੀਆਂ ਵੱਲੋਂ. ਡਿਪਟੀ ਕਮਿਸ਼ਨਰ ਸ: ਖਰਬੰਦਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਪਾਠ ਦੇ ਭੋਗ ਉਪਰੰਤ ਗੁਰੂ ਦਾ ਅਟੁੱਟ ਲੰਗਰ ਲਗਾਇਆ ਗਿਆ। ਇਸ ਸੇਵਾ ਵਿਚ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਤਨ, ਮਨ, ਧਨ ਨਾਲ ਸਹਿਯੋਗ ਦਿੱਤਾ। ਇਸ ਮੌਕੇ ਜਤਿੰਦਰ ਸਿੰਘ, ਗਗਨਪ੍ਰੀਤ ਸਿੰਘ, ਅਮਿਤ ਕੁਮਾਰ, ਅਭਿਸ਼ੇਕ ਕੱਕੜ, ਹਰਪਾਲ ਸਿੰਘ, ਡਾ: ਰਾਜੇਸ਼ ਭਾਸਕਰ, ਸੇਵਾਮੁਕਤ ਸੁਪਰੀਡੇਂਟ ਕਿੱਕਰ ਸਿੰਘ ਆਦਿ ਸ਼ਾਮਲ ਹੋਏ।

Related Articles

Back to top button