Ferozepur News

ਵਿਸ਼ਵ ਧਰਤ ਦਿਵਸ&#39 ਨੂੰ ਸਮਰਪਿਤ ਦੋ ਰੋਜ਼ਾ ਵਾਤਾਵਰਨ ਵਿੱਦਿਅਕ ਮੇਲਾ ਸ਼ੁਰੂ

 ਫਿਰੋਜ਼ਪੁਰ: ਵਿਸ਼ਵ ਧਰਤ ਦਿਵਸ ਜੋ ਕਿ 22 ਅਪ੍ਰੈਲ ਨੂੰ ਪੂਰੇ ਵਿਸ਼ਵ ਵਿਚ ਵਾਤਾਵਰਨ ਸੰਭਾਲ ਵਜੋਂ ਮਨਾਇਆ ਜਾਂਦਾ ਹੈ ਨੂੰ ਸਮਰਪਿਤ ''ਦੋ ਰੋਜ਼ਾ ਵਾਤਾਵਰਨ ਵਿੱਦਿਅਕ ਮੇਲਾ'' ਹਿੰਦ-ਪਾਕਿ ਸਰਹੱਦ ਤੇ ਸਤਲੁੱਜ ਦਰਿਆ ਦੇ ਕੰਡੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿਚ ਸ਼ੁਰੂ ਹੋਏ ਸਮਾਗਮ ਦੇ ਸ਼ੁਰੂਆਤ ਵਿਚ ਵਿਦਿਆਰਥੀ ਵਰਗ ਨੂੰ ਵਾਤਾਵਰਨ ਸੰਭਲ ਮੁਹਿੰਮ ਨਲ ਜੋੜਨ ਲਈ 'ਸਤਲੁੱਜ ਈਕੋ ਕਲੱਬ' ਦੀ ਸਥਾਪਨ ਸਕੂਲ ਵਿਚ ਕੀਤੀ ਗਈ। 50 ਵਿਦਿਆਰਥੀਆਂ ਦੀ ਟੀਮ ਅਧਾਰਿਤ ਇਸ ਕਲੱਬ ਦਾ ਸ਼੍ਰੀਮਤੀ ਸਰੂਚੀ ਮਹਿਤਾ ਸਾਇੰਸ ਮਿਸਟਰੈਸ ਨੂੰ ਇੰਚਾਰਜ਼ ਬਣਾਇਆ ਗਿਆ। ਇਸ ਮੌਕੇ ਵਿੱਦਿਅਕ ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਵਿਚ ਵਾਤਾਵਰਨ ਗਰੀਨ ਮੁਹਿੰਮ ਲਈ ਰਾਜ ਪੁਰਸਕਾਰ ਪ੍ਰਾਪਤ ਸ਼ਹੀਦ ਭਗਤ ਸਿੰਘ ਟੈਕਨੀਕਲ ਕੈਂਪਸ ਫਿਰੋਜ਼ਪੁਰ ਦੇ ਸੀਨੀਅਰ ਪ੍ਰੋ. ਗੁਰਜੀਵਨ ਸਿੰਘ, ਪ੍ਰੋ. ਕਮਲ ਖੰਨਾ, ਪ੍ਰੋ. ਰਜ਼ਨੀਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਗੁਰਨਾਮ ਸਿੰਘ ਪਸਵਕ ਚੇਅਰਮੈਨ, ਪਾਰਸ ਖੁੱਲਰ ਵੀ ਹਾਜ਼ਰ ਸਨ। ਸਕੂਲ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿਚ ਪ੍ਰਾਇਮਰੀ (1-5), ਮਿਡਲ ਵਰਗ (6ਵੀਂ ਤੋਂ 8ਵੀਂ) ਅਤੇ ਸੀਨੀਅਰ ਸੈਕੰਡਰੀ ਵਰਗ ਵਿਚ ਵੰਡ ਕੇ ਭਾਸ਼ਣ ਮੁਕਾਬਲੇ, ਕਵਿਤਾ ਗਾਨ, ਪੇਟਿੰਗ ਮੁਕਾਬਲੇ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਜਿਸ ਵਿਚ 5 ਪ੍ਰਾਇਮਰੀ ਸਕੂਲਾਂ ਤੋਂ ਇਲਾਵਾ ਸਕੂਲ ਦੇ 95 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕਲਾ ਦਾ ਪ੍ਰਦਰਸ਼ਨ ਕੀਤਾ। ਡਾ. ਸਤਿੰਦਰ ਸਿੰਘ ਨੇ ਧਰਤੀ ਨੂੰ ਵੱਡੀ ਮਾਤਾ ਦੱਸਦਿਅ ਇਸ ਨੂੰ ਪ੍ਰਦਰਸ਼ਨ ਮੁਕਤ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਵਾਤਾਵਰਨ ਪ੍ਰਦੂਸ਼ਨ ਦੇ ਗੰਭੀਰ ਨਤੀਜਿਆਂ ਸਬੰਧੀ ਵਿਸਥਾਰ ਪੂਰਵਕ ਦੱਸਿਆ ਅਤੇ ਇਸ ਨੂੰ ਖਤਮ ਕਰਨ ਸਮੇਂ ਦੀ ਵੱਡੀ ਜ਼ਰੂਰਤ ਆਖਿਆ। ਉਨ੍ਹਾਂ ਨੇ ਹਾਜ਼ਰ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਪ੍ਰੇਰਣਾ ਵੀ ਦਿੱਤੀ। ਇਸ ਮੌਕੇ ਪ੍ਰੋ. ਗੁਰਜੀਵਨ ਸਿੰਘ ਅਤੇ ਪਾਰਸ ਖੁੱਲਰ ਨੇ ਧਰਤ ਦਿਵਸ ਅਤੇ ਵਾਤਵਰਨ ਸੰਭਾਲ ਦੀ ਮਹੱਤਤਾ ਉਪਰ ਪ੍ਰਭਾਵਸ਼ਾਲੀ ਵਿਚਾਰ ਰੱਖੇ। ਸਮਾਗਮ ਨੂੰ ਸਫਲ ਬਨਾਉਣ ਵਿਚ ਰਾਜੇਸ਼ ਕੁਮਾਰ, ਮੀਨਾਕਸ਼ੀ ਸ਼ਰਮਾ, ਜੋਗਿੰਦਰ ਸਿੰਘ, ਪ੍ਰਿਤਪਾਲ ਸਿੰਘ, ਲਲਿਤ ਕੁਮਾਰ, ਵਿਜੇ ਭਾਰਤੀ, ਛਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਕੁਮਾਰ, ਰਮ ਕੁਮਾਰ, ਕੁਲਵੰਤ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮੁੱਚੇ ਕਲੱਬ ਮੈਂਬਰਾਂ ਨੇ ਕਲੱਬ ਕੈਂਪ ਅਤੇ ਬੈਜ ਲਗਾ ਕੇ ਵਾਤਾਵਰਨ ਸੰਭਾਲ ਪ੍ਰਤੀ ਪ੍ਰਣ ਵੀ ਕੀਤਾ। ਪ੍ਰਾਇਮਰੀ ਵਿੰਗ ਦੇ ਜੇਤੂ ਵਿਦਿਆਰਥੀਅ ਨੂੰ ਇਨਾਮ ਵੰਡੇ ਗਏ। ਸਕੂਲ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਧਰਤੀ ਮਾਂ ਗੀਤ ਸੁਣਾ ਕੇ ਸਮੂਹ ਸਰੋਤਿਆਂ ਨੂੰ ਸੋਚਣ ਲਈ ਮਜ਼ਬੂਰ ਕੀਤਾ।

Related Articles

Back to top button