ਫਿਰੋਜ਼ਪੁਰ ਜ਼ਿਲ•ੇ ਵਿੱਚ ਨਗਰ ਕੌਂਸਲ/ਪੰਚਾਇਤ ਦੇ 77 ਵਾਰਡਾਂ ਲਈ 134 ਬੂਥ ਵਿਚੋਂ 66 ਨਾਜੂਕ ਅਤੇ 64 ਬੂਥ ਅਤਿ ਨਾਜੂਕ: ਜਿਲ•ਾ ਚੋਣ ਅਫਸਰ
ਫਿਰੋਜਪੁਰ 19 ਫਰਵਰੀ (ਏ. ਸੀ. ਚਾਵਲਾ) ਜ਼ਿਲ•ਾ ਫਿਰੋਜ਼ਪੁਰ ਵਿੱਚ ਨਗਰ ਕੌਂਸਲ/ਪੰਚਾਇਤ ਚੋਣਾਂ 2015 ਲਈ ਵੋਟਾਂ ਮਿਤੀ: 25-02-2015 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਪੋਲਿੰਗ ਤੋ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ਤੇ ਹੀ ਕੀਤੀ ਜਾਵੇਗੀ। ਇਸ ਜਾਣਕਾਰੀ ਦਿੰਦਿਆ ਜਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜਪੁਰ ਇੰਜ:ਡੀ.ਪੀ.ਐਸ.ਖਰਬੰਦਾ ਆਈ.ਏ.ਐਸ.ਨੇ ਕਿਹਾ ਕਿ ਚੋਣਾਂ ਦੇ ਸਬੰਧ ਵਿੱਚ ਜੇਕਰ ਕਿਸੇ ਨੂੰ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਦਫਤਰ ਜ਼ਿਲ•ਾ ਚੋਣ ਅਫਸਰ ਫਿਰੋਜ਼ਪੁਰ ਦੇ ਸੰਪਰਕ ਨੰਬਰ 01632-244039, ਵਧੀਕ ਜ਼ਿਲ•ਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਫਿਰੋਜ਼ਪੁਰ ਦੇ ਸੰਪਰਕ ਨੰਬਰ 01632-244074 ਜਾਂ ਦਫਤਰ ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ (ਚੋਣ ਸੈੱਲ) ਦੇ ਸੰਪਰਕ ਨੰਬਰ 01632-244481 ਤੇ ਆਪਣੀ ਸ਼ਿਕਾਇਤ ਨੋਟ ਕਰਵਾ ਸਕਦਾ ਹੈ ਜਾਂ ਨਿੱਜੀ ਤੌਰ ਤੇ ਦਫਤਰ ਵਿੱਚ ਆ ਕੇ ਮਿਲ ਸਕਦਾ ਹੈ। ਉਨ•ਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਸ਼੍ਰੀ ਮਨਜੀਤ ਸਿੰਘ ਨਾਰੰਗ, ਆਈ.ਏ.ਐਸ., ਵਿਸ਼ੇਸ਼ ਸਕੱਤਰ, ਟਰਾਂਸਪੋਰਟ ਵਿਭਾਗ, ਪੰਜਾਬ ਨੂੰ ਜ਼ਿਲ•ਾ ਫਿਰੋਜ਼ਪੁਰ ਦੀਆਂ ਇਨ•ਾਂ ਚੋਣਾਂ ਲਈ ਬਤੌਰ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਕਿਸੇ ਵੀ ਤਰ•ਾ ਦੀ ਸ਼ਕਾਇਤ ਲਈ ਆਬਜ਼ਰਵਰ ਸ਼੍ਰੀ ਮਨਜੀਤ ਸਿੰਘ ਨਾਰੰਗ ਨਾਲ ਮੋਬਾਇਲ ਨੰਬਰ: 98151-00192 ਅਤੇ ਈ.ਮੇਲ. ਆਈ.ਡੀ. narang੧੯੯੩0gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇੰਜ:ਖਰਬੰਦਾ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ•ੇ ਵਿੱਚ ਨਗਰ ਕੌਂਸਲ/ਪੰਚਾਇਤ ਦੇ 77 ਵਾਰਡਾਂ ਲਈ 134 ਬੂਥ ਬਨਾÂਂੇ ਗਏ ਹਨ, ਜਿੰਨਾ ਵਿਚੋਂ 66 ਨਾਜੂਕ ਅਤੇ 64 ਬੂਥ ਅਤਿ ਨਾਜੂਕ ਹਨ।
ਲੜੀ ਨੰਬਰ ਨਗਰ ਕੌਂਸਲ/ਨਗਰ ਪੰਚਾਇਤ ਦਾ ਨਾਮ ਰਿਟਰਨਿੰਗ ਅਫਸਰ ਦਾ ਨਾਮ ਅਤੇ ਅਹੁਦਾ ਸੰਪਰਕ ਨੰਬਰ ਵਾਰਡਾਂ ਦੀ ਗਿਣਤੀ ਪੋਲਿੰਗ ਬੂਥਾਂ ਦੀ ਗਿਣਤੀ ਆਮ ਬੂਥਾਂ ਦੀ ਗਿਣਤੀ ਨਾਜ਼ੁਕ ਬੂਥਾਂ ਦੀ ਗਿਣਤੀ ਅਤਿ ਨਾਜ਼ੁਕ ਬੂਥਾਂ ਦੀ ਗਿਣਤੀ
1 ਫਿਰੋਜ਼ਪੁਰ ਸ਼੍ਰੀ ਸੰਦੀਪ ਗੜ•ਾ, ਉਪ ਮੰਡਲ ਮੈਜਿਸਟਰੇਟ, ਫਿਰੋਜਪੁਰ 99888-08884 29 69 0 39 30
2 ਜ਼ੀਰਾ ਸ਼੍ਰੀ ਜਰਨੈਲ ਸਿੰਘ, ਉਪ ਮੰਡਲ ਮੈਜਿਸਟਰੇਟ, ਜ਼ੀਰਾ 98145-88511 17 34 0 16 18
3 ਤਲਵੰਡੀ ਭਾਈ ਸ਼੍ਰੀ ਚਰਨਦੀਪ ਸਿੰਘ, ਜਿਲ•ਾ ਟਰਾਂਸਪੋਰਟ ਅਫਸਰ, ਫਿਰੋਜਪੁਰ 98765-78690 5 5 0 1 4
4 ਮਮਦੋਟ ਸ਼੍ਰੀ ਭੁਪਿੰਦਰ ਸਿੰਘ, ਤਹਿਸੀਲਦਾਰ, ਫਿਰੋਜਪੁਰ 80544-00088 13 13 4 9 0
5 ਮੁੱਦਕੀ ਸ਼੍ਰੀ ਅਰੁਣ ਸ਼ਰਮਾ, ਸਕੱਤਰ, ਜ਼ਿਲ•ਾ ਪ੍ਰੀਸ਼ਦ, ਫਿਰੋਜ਼ਪੁਰ 98145-10900 13 13 0 1 12
ਕੁੱਲ 77 134 4 66 64
ਉਨ•ਾਂ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵਿੱਚ 29 ਵਾਰਡਾਂ ਦੇ 69 ਪੋਲਿੰਗ ਬੂਥਾਂ ਤੇ ਚੋਣ ਹੋਣੀ ਹੈ ਜਿਨ•ਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ 22, ਇੰਡੀਅਨ ਨੈਸ਼ਨਲ ਕਾਂਗਰਸ ਦੇ 26, ਸ਼੍ਰੋਮਣੀ ਅਕਾਲੀ ਦਲ ਦੇ 7 ਅਤੇ 44 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਕੌਂਸਲ ਜ਼ੀਰਾ ਦੇ ਕੁੱਲ 17 ਵਾਰਡਾਂ ਦੇ 34 ਪੋਲਿੰਗ ਬੂਥਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ 8, ਇੰਡੀਅਨ ਨੈਸ਼ਨਲ ਕਾਂਗਰਸ ਦੇ 12, ਸ਼੍ਰੋਮਣੀ ਅਕਾਲੀ ਦਲ ਦੇ 16, ਬਹੁਜਨ ਸਮਾਜ ਪਾਰਟੀ ਦਾ 1 ਅਤੇ 33 ਆਜ਼ਾਦ ਉਮੀਦਵਾਰ ਚੋਣ ਲੜ• ਰਹੇ ਹਨ। ਨਗਰ ਕੌਂਸਲ ਤਲਵੰਡੀ ਭਾਈ ਦੇ 5 ਵਾਰਡਾਂ ਦੇ 5 ਪੋਲਿੰਗ ਬੂਥਾਂ ਵਿੱਚ ਚੋਣ ਹੋਣੀ ਹੈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ 1, ਇੰਡੀਅਨ ਨੈਸ਼ਨਲ ਕਾਂਗਰਸ ਦੇ 2, ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ 2 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਪੰਚਾਇਤ ਮਮਦੋਟ ਵਿੱਚ 13 ਵਾਰਡ ਹਨ ਜਿੰਨਾਂ ਲਈ 13 ਪੋਲਿੰਗ ਬੂਥ ਬਣਾਏ ਗਏ ਹਨ। ਮਮਦੋਟ ਨਗਰ ਪੰਚਾਇਤ ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ 3, ਇੰਡੀਅਨ ਨੈਸ਼ਨਲ ਕਾਂਗਰਸ ਦੇ 5, ਸ਼੍ਰੋਮਣੀ ਅਕਾਲੀ ਦਲ ਦੇ 10, ਬਹੁਜਨ ਸਮਾਜ ਪਾਰਟੀ ਦਾ 5 ਅਤੇ 18 ਆਜ਼ਾਦ ਉਮੀਦਵਾਰ ਚੋਣ ਲੜ• ਰਹੇ ਹਨ। ਨਗਰ ਪੰਚਾਇਤ ਮੁੱਦਕੀ ਵਿੱਚ 13 ਵਾਰਡਾਂ ਦੇ 13 ਪੋਲਿੰਗ ਬੂਥਾਂ ਵਿੱਚ ਚੋਣਾਂ ਹੋਣੀਆਂ ਹਨ। ਮੁੱਦਕੀ ਦੀ ਚੋਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੇ 11, ਸ਼੍ਰੋਮਣੀ ਅਕਾਲੀ ਦਲ ਦੇ 13 ਅਤੇ 5 ਆਜ਼ਾਦ ਉਮੀਦਵਾਰ ਚੋਣ ਲੜ• ਰਹੇ ਹਨ।