Ferozepur News

ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋ ਦਫਤਰੀ ਕੰਮ ਕਾਜ ਠੱਪ ਕਰਕੇ ਸਰਕਾਰ ਖਿਲਾਫ ਰੋਹ ਭਰਪੂਰ ਮੋਟਰ ਸਾਈਕਲ ਰੈਲੀ

ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਜ਼ਿਲ੍ਹਾ ਫਿਰੋਜ਼ਪੁਰ

ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋ ਦਫਤਰੀ ਕੰਮ ਕਾਜ ਠੱਪ ਕਰਕੇ ਸਰਕਾਰ ਖਿਲਾਫ ਰੋਹ ਭਰਪੂਰ ਮੋਟਰ ਸਾਈਕਲ ਰੈਲੀ
ਫਿਰੋਜ਼ਪੁਰ 26 ਸਤੰਬਰ-  (              )- ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਪੰਜਾਬ ਦੇ ਸੱਦੇ ਤੇ ਅੱਜ ਇਥੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੇ ਖਿਲਾਫ ਅਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਕ ਵਿਚ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕਰਕੇ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਵਿਚ ਮੋਟਰ ਸਾਈਕਲ ਰੈਲੀ ਕਰਕੇ ਰੋਸ ਦਾ ਮੁਜ਼ਾਹਰਾ ਕੀਤਾ ਗਿਆ । ਇਸ ਮੋਟਰ ਸਾਈਕਲ ਰੈਲੀ ਵਿਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਪੰਜ ਸੌ ਤੋ ਵੱਧ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਸਾਰੇ ਸ਼ਹਿਰ ਵਿਚ ਪੰਜਾਬ ਸਰਕਾਰ ਖਿਲਾਫ ਆਪਣੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ।  ਇਸ ਰੋਸ ਮੁਜ਼ਾਹਰੇ ਦੌਰਾਨ ਦੌਰਾਨ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਜੋਗਿੰਦਰ ਕੁਮਾਰ ਜ਼ੀਰਾ ਜਨਰਲ ਸਕੱਤਰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪਜਾੰਬ, ਗੁਰਤੇਜ ਸਿੰਘ ਜਨਰਲ ਸਕੱਤਰ ਕਾਨੂੰਨਗੋ ਐਸੋਸੀਏਸ਼ਨ ਪੰਜਾਬ, ਹਰਮੀਤ ਵਿਦਿਆਰਥੀ ਜ਼ਿਲ੍ਹਾ ਪ੍ਰਧਾਨ ਕਾਨੂੰਨਗੋ ਐਸੋਸੀਏਸ਼ਨ, ਜਸਵੀਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ ਫਿਰੋਜ਼ਪੁਰ, ਰਾਮ ਪ੍ਰਸਾਦ ਜ਼ਿਲ੍ਹਾ ਪ੍ਰਧਾਨ ਦਰਜਾ ਚਾਰ ਯੂਨੀਅਨ, ਕਿੱਕਰ ਸਿੰਘ, ਅਤੇ ਮਾਸਟਰ ਜਗੀਰ ਸਿੰਘ ਪੈਨਸ਼ਨਰ ਕਨਫੈਡਰੇਸ਼ਨ, ਕ੍ਰਿਸ਼ਨ ਚੰਦ ਜਾਗੋਵਾਲੀਆ ਪੀ.ਐਸ.ਐਸ.ਐਫ. ਫਿਰੋਜ਼ਪੁਰ, ਪਿੱਪਲ ਸਿੰਘ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ. ਨੇ ਕਿਹਾ ਕਿ ਮੁਲਾਜ਼ਮਾਂ ਵੱਲ ਤੁਰੰਤ ਧਿਆਨ ਦੇ ਕੇ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ । ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮ ਮੰਗਾਂ ਦੀ ਪੂਰਤੀ ਕਰਕੇ ਤੁਰੰਤ ਲਾਗੂ ਨਾ ਕੀਤੀਆਂ ਗਈਆਂ ਤਾਂ ਸਰਕਾਰ ਨੂੰ ਇਸਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ । ਇਸ ਰੋਸ ਰੈਲੀ ਵਿਚ ਪਰਮਜੀਤ ਸਿੰਘ ਗਿੱਲ ਜ਼ਿਲ੍ਹਾ ਚੇਅਰਮੈਨ, ਸ, ਪ੍ਰਦੀਪ ਵਿਨਾਇਕ ਖਜ਼ਾਨਚੀ, ਅਸ਼ੋਕ ਕੁਮਾਰ ਕਮਿਸ਼ਨਰ ਦਫਤਰ ਫਿਰੋਜ਼ਪੁਰ, ਪ੍ਰਦੀਪ ਕੁਮਾਰ ਜ਼ੀਰਾ ਜ਼ਿਲ੍ਹਾ ਪ੍ਰਧਾਨ ਡੀ.ਸੀ. ਦਫਤਰ, ਸੋਨੂ ਕਸ਼ੱਅਪ ਡੀ.ਸੀ. ਦਫਤਰ, ਗਗਨਦੀਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਯੂਨੀਅਨ ਗੋਬਿੰਦ ਮੁਟਨੇਜਾ ਖੁਰਾਕ ਸਪਲਾਈ, ਜਗਸੀਰ ਸਿੰਘ ਭਾਂਗਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਵਿਕਰਮ ਨਾਜਕ ਅਤੇ ਗੌਰਵ ਕੁਮਾਰ ਪਬਲਿਕ ਹੈਲਥ, ਪ੍ਰੇਮ ਕੁਮਾਰ ਡੀ.ਸੀ. ਦਫਤਰਠ, ਅਮਨਦੀਪ ਅਤੇ ਗੌਰਵ ਦੁੱਗਲ ਖਜ਼ਾਨਾ ਦਫਤਰ, ਗੁਰਤੇਜ਼ ਸਿੰਘ ਬਰਾੜ ਰੋਡਵੇਜ਼, ਗੁਰਪ੍ਰੀਤ ਸਿੰਘ ਸੋਢੀ ਡਵੀਜ਼ਨਲ ਪ੍ਰਧਾਨ ਐਕਸਾਈਜ਼ ਵਿਭਾਗ, ਓਮ ਪ੍ਰਕਾਸ਼ ਰਾਣਾ ਡੀ.ਸੀ. ਦਫਤਰ, ਸੁਰਿੰਦਰ ਕੁਮਾਰ ਲੋਕ ਸੰਪਰਕ ਵਿਭਾਗ, ਗੁਰਜਿੰਦਰ ਸਿੰਘ ਡੀ.ਸ,ੀ. ਦਫਤਰ, ਐਕਸਾਈਜ਼ ਵਿਭਾਗ,  ਗੌਰਵ ਸੇਤੀਆ, ਅਮਨਦੀਪ ਸਿੰਘ ਖਜ਼ਾਨਾ ਦਫਤਰ , ਹਰਮੀਤ ਸਿੰਘ ਫੂਡ ਸਪਲਾਈ, ਗੁਰਚਰਨ ਸਿੰਘ ਡੀ.ਸੀ. ਦਫਤਰ, ਸੰਜੀਵ ਕੁਮਾਰ ਗੁਪਤਾ, ਖੇੜੀਬਾੜੀ ਵਿਭਾਗ, ਖਜ਼ਾਨ ਸਿੰਘ ਲੋਕ ਨਿਰਮਾਣ ਵਿਭਾਗ, ਜਸਮੀਤ ਸਿੰਘ ਸੈਡੀ ਸਿੰਚਾਈ ਵਿਭਾਗ, ਬਲਰਾਜ ਸਿੰਘ ਭੂਮੀ ਰੱਖਿਆ, ਇੰਦਰਜੀਤ ਸਿੰਘ ਢਿੱਲੋ ਪਬਲਿਕ ਹੈਲਥ, ਗਗਨਦੀਪ ਸਿੰਘ ਆਈ.ਟੀ.ਆਈ., ਵਰੁਣ ਕੁਮਾਰ ਪ੍ਰਧਾਨ ਸਿੱਖਿਆ ਵਿਭਾਗ, ਕੁਲਦੀਪ ਸਿੰਘ ਸਹਿਕਾਰਤਾ ਵਿਭਾਗ, ਵਿਪਨ ਕੁਮਾਰ ਸ਼ਰਮਾ ਅਤੇ ਚੰਦਨ ਰਾਣਾ ਸਿਹਤ ਵਿਭਾਗ, ਕੁਲਦੀਪ ਸਿੰਘ ਜ਼ਿਲ੍ਹਾ ਨਗਰ ਯੌਜਨਕਾਰ, ਕੁਲਜੀਤ ਸਿੰਘ ਵਣ ਵਿਭਾਗ, ਨੀਰਜ ਕੁਮਾਰ ਡੀ.ਟੀ.ਓ. ਦਫਤਰ ਆਦਿ ਤੋ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਸੈਕੜੇ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਖਿਲਾਫ ਪੂਰੇ ਜ਼ੋਸ਼ ਨਾਲ ਰੋਸ ਮਾਰਚ ਵਿਚ ਭਾਗ ਲੈ ਕੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ । ਮੁਲਾਜ਼ਮਾਂ ਦੇ ਵਿਸ਼ਾਲ ਇੱਕਠ ਨੇ ਸਰਕਾਰ ਖਿਲਾਫ ਨਾਹਰੇਬਾਜ਼ੀ ਕਰਦੇ ਹੋਏ ਡੀ.ਸੀ. ਦਫਤਰ ਫਿਰੋਜ਼ਪੁਰ ਤੋ ਚੱਲ ਕੇ ਸ਼ੇਰ ਸ਼ਾਹ ਵੱਲੀ ਚੌਕ, ਸ਼ਹੀਦ ਊਧਮ ਸਿੰਘ ਚੌਕ, ਨਾਮਦੇਵ ਚੌਕ, ਗੋਬਿੰਦ ਨਗਰੀ, ਬਸਤੀ ਟੈਕਾਂ ਵਾਲੀ ਰਾਹੀ ਬੱਸ ਸਟੈਡ ਫਿਰੋਜ਼ਪੁਰ ਛਾਉਣੀ ਤੋ ਹੁੰਦੇ ਹੋਏ ਡੀ.ਸੀ. ਦਫਤਰ ਪਹੁੰਚ ਕੇ ਮੋਟਰ ਸਾਈਕਲ ਰੈਲੀ ਦੀ ਸਮਾਪਤੀ ਕੀਤੀ ।

Related Articles

Back to top button