Ferozepur News

ਹੋਣਹਾਰ ਗੱਤਕਾ ਖਿਡਾਰਨ ਅਤੇ ਐੱਨਸੀਸੀ ਕੈਡਿਟ  ਚਡ਼੍ਹੀ ਦਹੇਜ ਦੀ ਬਲਿ  ਸਹੁਰੇ ਪਰਿਵਾਰ ਵੱਲੋਂ ਦਹੇਜ ਖ਼ਾਤਰ ਖਿਡਾਰਨ ਦੀ ਹਤਿਆ 

ਗੱਤਕਾ ਖਿਡਾਰਨ ਹੱਤਿਆਕਾਂਡ ਵਿਚ  ਪੁਲੀਸ ਨਹੀਂ  ਨਹੀਂ ਫੜ ਰਹੀ ਦੋਸ਼ੀਆਂ ਨੂੰ  -- ਮ੍ਰਿਤਕਾ ਦਾ ਪਿਤਾ

ਹੋਣਹਾਰ ਗੱਤਕਾ ਖਿਡਾਰਨ ਅਤੇ ਐੱਨਸੀਸੀ ਕੈਡਿਟ  ਚਡ਼੍ਹੀ ਦਹੇਜ ਦੀ ਬਲਿ  ਸਹੁਰੇ ਪਰਿਵਾਰ ਵੱਲੋਂ ਦਹੇਜ ਖ਼ਾਤਰ ਖਿਡਾਰਨ ਦੀ ਹਤਿਆ ਹੋਣਹਾਰ ਗੱਤਕਾ ਖਿਡਾਰਨ ਅਤੇ ਐੱਨਸੀਸੀ ਕੈਡਿਟ  ਚਡ਼੍ਹੀ ਦਹੇਜ ਦੀ ਬਲਿ  ਸਹੁਰੇ ਪਰਿਵਾਰ ਵੱਲੋਂ ਦਹੇਜ ਖ਼ਾਤਰ ਖਿਡਾਰਨ ਦੀ ਹਤਿਆ
ਗੱਤਕਾ ਖਿਡਾਰਨ ਹੱਤਿਆਕਾਂਡ ਵਿਚ  ਪੁਲੀਸ ਨਹੀਂ  ਨਹੀਂ ਫੜ ਰਹੀ ਦੋਸ਼ੀਆਂ ਨੂੰ  — ਮ੍ਰਿਤਕਾ ਦਾ ਪਿਤਾ
ਪਰਿਵਾਰ ਤੇ ਵੀ  ਹੋ ਚੁੱਕਾ ਹੈ ਕਈ ਵਾਰ ਹਮਲਾ  ਸ਼ਿਕਾਇਤਾਂ ਦੇ ਬਾਵਜੂਦ ਵੀ ਪੁਲਸ ਬਣੀ ਹੋਈ ਹੈ ਮੂਕ ਦਰਸ਼ਕ
ਪੀਡ਼ਤ ਪਰਿਵਾਰ ਨੇ ਕਿਹਾ ਜੇਕਰ ਉਨ੍ਹਾਂ ਦੀ ਜਾਨ ਮਾਲ  ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸਦੀ ਜ਼ਿੰਮੇਵਾਰ ਪੁਲਸ ਅਤੇ ਸਹੁਰਾ ਪਰਿਵਾਰ  ਹੋਵੇਗਾ
ਗੌਰਵ ਮਾਣਿਕ
ਫ਼ਿਰੋਜ਼ਪੁਰ 6 ਨਵੰਬਰ 2021:  ਕੁੜੀ ਦੇ ਵਿਆਹ ਦੇ ਚਾਅ ਅਜੇ ਠੰਡੇ  ਵੀ ਨਹੀਂ ਹੋਏ ਸੀ ਕਿ ਮਾਂ ਪਿਓ ਨੂੰ ਇਕ ਹੋਣਹਾਰ ਖਿਡਾਰਨ ਅਤੇ ਐੱਨਸੀਸੀ ਦੀ  ਕੈਡਿਟ ਆਪਣੀ ਧੀ ਦਾ ਸਿਵਾ ਬਲਣਾ ਪੈ ਗਿਆ, ਉਹ ਵੀ  ਦਹੇਜ ਨਾ ਦੇਣ ਦੀ ਖਾਤਰ ,  ਮਾਮਲਾ ਫ਼ਿਰੋਜ਼ਪੁਰ ਦਾ  ਜਿੱਥੋਂ ਦੀ ਰਹਿਣ ਵਾਲੀ ਰਮਨਦੀਪ ਕੌਰ  ਲਾਲਚੀਆਂ ਦੇ ਹੱਥ ਚੜ੍ਹ ਗਈ ਤੇ ਆਖਿਰਕਾਰ ਉਹਨੂੰ ਆਪਣੀ ਜਾਨ ਗਵਾ ਕੇ ਇਸ ਦੁਨੀਆਂ ਤੋਂ  ਰੁਖ਼ਸਤ ਹੋਣਾ ਪਿਆ  , ਭਰੀਆਂ ਅੱਖਾਂ ਨਾਲ ਪਰਿਵਾਰ ਨੇ ਜੋ ਦਾਸਤਾਨ ਬਿਆਨ ਕੀਤੀ ਉਹ ਵਾਕਿਆ ਹੀ ਰੂਹ ਤਕ ਕੰਬਾ ਦੇਣ ਵਾਲੀ ਸੀ  ਕਿ ਕਿਸ ਤਰ੍ਹਾਂ ਦਹੇਜ ਦਾ ਲਾਲਚੀ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਤਸ਼ੱਦਦ ਦੇਂਦਾ ਸੀ ,  ਇਹ ਨਹੀਂ ਕਿ ਰਮਨਦੀਪ ਕੌਰ ਕੋਈ ਕਮਜ਼ੋਰ ਕੁੜੀ ਸੀ ਪਰ ਉਹ ਰਿਸ਼ਤਿਆਂ ਡੋਰ ਵਿੱਚ ਕੁੱਜ ਇਸ ਤਰਾਂ ਬੰਨੀ  ਹੋਈ ਸੀ ਕਿ ਨਾ ਤਾਂ ਆਪਣੇ ਗ਼ਰੀਬ ਮਾਪਿਆਂ ਨੂੰ ਦੁੱਖ ਦੇਣਾ ਚਾਉਂਦੀ ਸੀ ਅਤੇ ਨਾ ਹੀ ਆਪਣਾ ਨਵਾਂ ਵਸਾਇਆ ਘਰ ਖ਼ਰਾਬ ਕਰਨਾ ਚਾਉਂਦੀ ਸੀ । ਪਰ ਦਹੇਜ ਦੇ ਲਾਲਚੀ ਸੋਹਰੇ  ਉਸ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਚੁੱਕਦੇ ਰਹੇ  ,   ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਰਮਨਦੀਪ ਕੌਰ ਦੇ ਪਿਤਾ   ਜਸਬੀਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਗਲੀ ਨੰਬਰ 2 ਵੀਰ ਨਗਰ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਟਰੱਕ ‘ਤੇ ਡਰਾਈਵਰੀ ਕਰਦਾ ਹੈ। ਉਸ ਦੀਆਂ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ। ਉਸ ਦੀ ਵੱਡੀ ਲੜਕੀ ਰਮਨਦੀਪ ਕੌਰ ਦਾ ਵਿਆਹ ਕਰੀਬ 8 ਮਹੀਨੇ ਪਹਿਲਾ ਅੰਮ੍ਰਿਤਪਾਲ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਨੇੜੇ ਆਰਐੱਸਡੀ ਕਾਲਜ ਬੇਦੀ ਕਲੋਨੀ ਸਿਟੀ ਫਿਰੋਜ਼ਪੁਰ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਸੀ ਅਤੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਮੌਤ ਹੋਣ ਕਰਕੇ ਉਸ ਦੀ ਮਾਤਾ ਨੇ ਹੋਰ ਵਿਆਹ ਕਰਵਾ ਲਿਆ ਸੀ। ਅਤੇ ਅੰਮ੍ਰਿਤਪਾਲ ਸਿੰਘ ਆਪਣੇ ਨਾਨਕੇ ਘਰ ਮਾਮਾ ਸਾਹਿਬ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਆਰਐੱਸਡੀ ਕਾਲਜ ਬੇਦੀ ਕਾਲੌਨੀ ਸਿਟੀ ਫਿਰੋਜ਼ਪੁਰ ਦੇ ਘਰ ਉਸ ਦੀ ਲੜਕੀ ਸਮੇਤ ਰਹਿੰਦਾ ਸੀ ਅਤੇ ਅੰਮ੍ਰਿਤਪਾਲ ਸਿੰਘ ਦੇ ਮਾਮੇ ਸਾਹਿਬ ਸਿੰਘ ਉਕਤ ਨੇ ਆਪਣੇ ਘਰ ਦੇ ਨਾਲ ਇਕ ਪਲਾਟ ਦਿੱਤਾ ਹੈ। ਜਿਸ ਵਿਚ ਅੰਮ੍ਰਿਤਪਾਲ ਸਿੰਘ ਮਕਾਨ ਬਣਾ ਰਿਹਾ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰਮਨਦੀਪ ਕੌਰ  ਨੂੰ ਉਸਦਾ ਪਤੀ  ਜ਼ੋਰ ਦੇ ਕੇ ਉਸਨੂੰ ਕਹਿੰਦਾ ਸੀ ਕਿ  ਆਪਣੇ ਬਣ ਰਹੇ ਮਕਾਨ ਲਈ ਤੂੰ ਆਪਣੇ ਮਾਤਾ ਪਿਤਾ ਤੋਂ ਪੈਸੇ ਲੈ ਕੇ ਆ। ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰਮਨਦੀਪ ਕੌਰ ਨੇ ਫੋਨ ਕਰਕੇ ਸਾਨੂੰ ਮਿਤੀ 10 ਜੁਲਾਈ 2021 ਨੂੰ ਡੇਢ ਵਜੇ ਘਰ ਬੁਲਾਇਆ ਸੀ ਤਾਂ ਅੰਮ੍ਰਿਤਪਾਲ ਸਿੰਘ ਨੇ ਸਾਡੇ ਪਾਸੋਂ ਵੀ ਪੈਸਿਆਂ ਦੀ ਮੰਗ ਕੀਤੀ ਅਤੇ ਉਸ ਦੀ ਮਾਤਾ ਮਾਮੀ ਵੀ ਕਹਿ ਰਹੇ ਸੀ ਕਿ ਤੁਸੀਂ ਇਸ ਦੀ ਮੱਦਦ ਕਿਉਂ ਨਹੀਂ ਕਰਦੇ ਤਾਂ ਮੈਂ ਅਤੇ ਮੇਰੀ ਘਰਵਾਲੀ ਸਵਰਨਜੀਤ ਕੌਰ ਨੇ ਇਨ੍ਹਾਂ ਅੱਗੇ ਹੱਥ ਬੰਨ੍ਹ ਕੇ ਕਿਹਾ ਸੀ ਕਿ ਅਸੀਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਾਂ ਅਤੇ ਆਪਣਾ ਗੁਜ਼ਾਰਾ ਮੁਸ਼ਕਲ ਨਾਲ ਕਰਦੇ ਹਾਂ। ਜਿਸ ਤੇ ਅੰਮ੍ਰਿਤਪਾਲ ਸਿੰਘ ਉਕਤ ਅਤੇ ਉਸ ਦਾ ਮਾਮਲਾ ਸਾਹਿਬ ਸਿੰਘ ਅਤੇ ਉਸ ਦੀ ਮਾਮੀ ਤਿੰਨੇ ਜਾਣੇ ਉਸ ਦੀ ਲੜਕੀ ਦੀ ਕੁੱਟਮਾਰ ਕਰਨ ਲੱਗੇ ਤਾਂ ਅੰਮ੍ਰਿਤਪਾਲ ਸਿੰਘ ਨੇ ਨੇੜੇ ਪਈ ਚੁੰਨੀ ਚੁੱਕ ਕੇ ਰਮਨਦੀਪ ਕੌਰ ਦੇ ਗਲ ਵਿਚ ਪਾ ਲਈ ਅਤੇ ਗਲ ਘੁੱਟਣ ਲੱਗ ਪਿਆ, ਜਿਸ ਕਰਕੇ ਉਸ ਦੀ ਲੜਕੀ ਨੂੰ ਸਾਹ ਔਖਾ ਆਉਂਦਾ ਵੇਖ ਕੇ ਅਸੀਂ ਬੜੀ ਮੁਸ਼ਕਲ ਨਾਲ ਛੁਡਾਇਆ ਤਾਂ ਲੜਕੀ ਬੇਹੋਸ਼ ਹੋ ਗਈ ਫਿਰ ਅੰਮ੍ਰਿਤਪਾਲ ਸਿੰਘ ਦਾ ਮਾਮਾ ਸਾਹਿਬ ਸਿੰਘ ਅਤੇ ਮਾਮੀ ਆਪਣੇ ਕਮਰੇ ਵਿਚ ਗਏ ਅਤੇ ਕੋਈ ਜ਼ਹਿਰੀਲੀ ਦਵਾਈ ਵਾਲੀ ਸ਼ੀਸ਼ੀ ਚੁੱਕ ਲਿਆਏ ਤਾਂ ਸਾਡੇ ਫੜਦੇ ਫੜਦੇ ਇਨ੍ਹਾਂ ਤਿੰਨਾਂ ਨੇ ਉਸ ਦੀ ਲੜਕੀ ਰਮਨਦੀਪ ਕੌਰ ਦੇ ਮੂੰਹ ਵਿਚ ਜਬਰਦਸਤੀ ਪਾ ਦਿੱਤੀ। ਬਾਅਦ ਵਿਚ ਸਾਡੇ ਨਾਲ ਕੁੱਟਮਾਰ ਕਰਨ ਤੇ ਉਤਰ ਗਏ ਜਿਥੇ ਅਸੀਂ ਆਪਣਾ ਬਚਾਅ ਕਰਦੇ ਹੋਏ ਘਰੋਂ ਚਲੇ ਗਏ। ਬਾਅਦ ਵਿਚ ਇਨ੍ਹਾਂ ਤਿੰਨਾਂ ਜਣਿਆਂ ਨੇ ਸਵਾਰੀ ਦਾ ਪ੍ਰਬੰਧ ਕਰਕੇ ਉਸ ਦੀ ਲੜਕੀ ਨੂੰ ਬਾਗੀ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ 2 ਦਿਨ ਰਹਿਣ ‘ਤੇ ਵੀ ਉਸ ਦੀ ਲੜਕੀ ਦੀ ਤਬੀਅਤ ਵਿਚ ਕੋਈ ਸੁਧਾਰ ਨਹੀਂ ਆਇਆ, ਜਿਸ ਨੂੰ ਅਸੀਂ ਰਾਤ ਮਿਤੀ 11 ਜੁਲਾਈ 2021 ਨੂੰ ਕਰੀਬ 10 ਵਜੇ ਆਪਣੀ ਲੜਕੀ ਨੂੰ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਤੋਂ ਲਿਜਾ ਕੇ ਮੈਡੀਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ ਮੋਗਾ ਇਲਾਜ ਲਈ ਦਾਖਲ ਕਰਵਾਇਆ ਜਿੱਥੇ ਉਸ ਦੀ ਲੜਕੀ ਰਮਨਦੀਪ ਕੌਰ ਦੀ  ਇਲਾਜ ਦੌਰਾਨ ਮੌਤ ਹੋ ਗਈ ।
ਰਮਨਦੀਪ ਕੌਰ ਦੀ ਮਾਤਾ ਨੇ ਦੱਸਿਆ ਕਿ ਹਾਸਪਿਟਲ ਵਿਚ ਵੀ ਉਨ੍ਹਾਂ ਦੀ ਕੁੜੀ ਨੂੰ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ  ਜਿਸ ਸਬੰਧ ਵਿਚ ਉਨ੍ਹਾਂ ਨੇ ਪੁਲੀਸ ਨੂੰ ਇਕ ਸ਼ਿਕਾਇਤ ਵੀ ਦਿੱਤੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ  ਅਤੇ ਜਦ ਵੀ ਉਹ ਇਨਸਾਫ਼ ਲਈ ਪੁਲੀਸ ਦੇ ਦਰ ਤੇ ਜਾਂਦੇ ਨੇ ਤਾਂ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ  ਤਿੱਨ ਚਾਰ ਵਾਰ ਉਨ੍ਹਾਂ ਤੇ ਜਾਨਲੇਵਾ ਹਮਲਾ ਵੀ ਹੋ ਚੁੱਕਾ ਹੈ ਪਰ ਸ਼ਿਕਾਇਤਾਂ ਦੇ ਬਾਵਜੂਦ ਵੀ ਪੁਲੀਸ  ਕੋਈ ਕਾਰਵਾਈ ਨਹੀਂ ਕਰ ਰਹੀ ਹੈ  ਉਨ੍ਹਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਹੋਰ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਮੁੱਖ ਦੋਸ਼ੀ  ਲੜਕੇ ਦੀ ਮਾਤਾ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਹੈ  ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ।
  ਪਰਿਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਜਾਨ ਮਾਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਸਿੱਧਾ ਸਿੱਧਾ ਜ਼ਿੰਮੇਵਾਰ ਪੰਜਾਬ ਪੁਲੀਸ ਅਤੇ ਲੜਕੀ ਦਾ ਸਹੁਰਾ ਪਰਿਵਾਰ ਹੋਵੇਗਾ   , ਉਹ ਆਪਣੀ ਕੁੜੀ ਨੂੰ ਇਨਸਾਫ ਦਿਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਅਤੇ ਪੁਲਿਸ ਦੇ ਚੱਕਰ ਕੱਟ ਰਹੇ ਨੇ ਪਰ ਉਨ੍ਹਾਂ ਦੀ ਕੋਈ ਵੀ ਸੁਣ ਨਹੀਂ ਰਿਹਾ ਦੂਜੇ ਪਾਸੇ ਇਸ ਸਬੰਧ ਵਿਚ ਜਦ ਡੀਐੱਸਪੀ ਸਿਟੀ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮੁਕੱਦਮੇ ਵਿਚ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ  ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਔਰ ਇਸ ਸੰਬੰਧ ਵਿਚ  ਜੋ ਲੋੜੀਂਦੀ ਕਾਰਵਾਈ ਹੈ ਜਲਦ ਤੋਂ ਜਲਦ ਉਸ ਨੂੰ ਪੂਰਾ ਕੀਤਾ ਜਾਏਗਾ

Related Articles

Leave a Reply

Your email address will not be published. Required fields are marked *

Back to top button