Ferozepur News

ਫਿਰੋਜ਼ਪੁਰ ਜ਼ਿਲ•ੇ ਵਿਚੋਂ ਮਿਲੇ ਲਵਾਰਿਸ, ਬੇਸਹਾਰਾ, ਗੁੰਮ ਹੋਏ ਬੱਚਿਆਂ ਵਾਸਤੇ  ਸ਼ੈਲਟਰ ਹੋਮ ਦੀ ਸਥਾਪਨਾ

homeਫ਼ਿਰੋਜ਼ਪੁਰ 13 ਮਾਰਚ (ਏ. ਸੀ. ਚਾਵਲਾ) ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਦੁਆਰਾ ਪਹਿਲ ਕਦਮੀ ਕਰਦੇ ਹੋਏ ਫ਼ਿਰੋਜ਼ਪੁਰ ਦੇ ਵਿਚ ਸ਼ਿਲਪ ਨਾਰੀ ਨਿਕੇਤਨ ਰੈਡ ਕਰਾਸ ਬਿਲਡਿੰਗ, ਪੀਰਾਂ ਵਾਲਾ ਮੁਹੱਲਾ ਨਜ਼ਦੀਕ ਦਿੱਲੀ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਆਰਜ਼ੀ ਸ਼ੈਲਟਰ ਹੋਮ ਦੀ  ਵਿਵਸਥਾ ਕਰ ਦਿੱਤੀ ਗਈ ਹੈ। ਇਸ ਸ਼ੈਲਟਰ ਹੋਮ ਵਿਚ ਫ਼ਿਰੋਜ਼ਪੁਰ ਜ਼ਿਲ•ੇ ਵਿਚੋਂ ਮਿਲੇ ਲਵਾਰਿਸ, ਬੇਸਹਾਰਾ, ਗੁੰਮ ਹੋਏ ਬੱਚਿਆਂ ਵਾਸਤੇ ਆਰਜ਼ੀ ਠਹਿਰਾਓ ਦੀ ਵਿਵਸਥਾ ਕੀਤੀ ਜਾਵੇਗੀ, ਇਸ ਸ਼ੈਲਟਰ ਹੋਮ ਦੀ ਦੇਖ-ਰੇਖ ਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਜ਼ਿਲ•ਾ ਬਾਲ ਸੁਰੱਖਿਆ ਯੂਨਿਟ ਫ਼ਿਰੋਜ਼ਪੁਰ ਦੀ ਲਗਾਈ ਗਈ ਹੈ। ਸ੍ਰੀਮਤੀ ਸਵਰਨਜੀਤ ਕੌਰ ਜ਼ਿਲ•ਾ ਬਾਲ ਸੁਰੱਖਿਆ ਅਧਿਕਾਰੀ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਸ਼ੈਲਟਰ ਹੋਮ ਨਾਲ ਬਾਲ ਸੁਰੱਖਿਆ ਨੂ ਕਾਫ਼ੀ ਮਦਦ ਮਿਲੇਗੀ । ਫ਼ਿਰੋਜ਼ਪੁਰ ਸ਼ਹਿਰ ਦੇ ਵਿਚ ਜਦੋਂ ਵੀ ਕੋਈ ਲਵਾਰਿਸ, ਬੇਸਹਾਰਾ ਗੁੰਮ ਬੱਚਾ ਮਿਲੇਗਾ ਉਸ ਦੇ ਰੱਖ ਰਖਾਵ ਤੇ ਸਾਂਭ ਸੰਭਾਲ ਵਿਚ ਮਦਦ ਮਿਲੇਗੀ।

Related Articles

Back to top button