Ferozepur News

ਫਿਰੋਜ਼ਪੁਰ ਵਿੱਚ ਦਿਨ ਦਿਹਾੜੇ  ਬਾਜ਼ਾਰ ਵਿਚ  ਗੁੰਡਾਗਰਦੀ ਤੇ ਹੋਈ ਲੁੱਟ ਖੌਹ

ਫਿਰੋਜ਼ਪੁਰ ਵਿੱਚ ਦਿਨ ਦਿਹਾੜੇ  ਬਾਜ਼ਾਰ ਵਿਚ  ਗੁੰਡਾਗਰਦੀ ਤੇ ਹੋਈ ਲੁੱਟ ਖੌਹ
ਫਿਰੋਜ਼ਪੁਰ ਵਿੱਚ ਦਿਨ ਦਿਹਾੜੇ  ਬਾਜ਼ਾਰ ਵਿਚ  ਗੁੰਡਾਗਰਦੀ ਤੇ ਹੋਈ ਲੁੱਟ ਖੌਹ ,ਥਾਣਾ ਸਿਟੀ,  ਫ਼ਿਰੋਜ਼ਪੁਰ  ਦੀ , ਪੁਲਿਸ’ ਕੁੰਭਕਰਨੀ ਨੀਂਦ ਸੁਤੀ ,
6 ਤੋਂ 7 ਨੌਜਵਾਨਾਂ ਨੇ ਦੁਕਾਨਦਾਰ ਅਤੇ ਉਸ ਲੜਕਿਆਂ ‘ਤੇ ਕੀਤਾ ਹਮਲਾ , ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਹੋਈ ਕੈਦ
ਪੀੜਤ ਨੇ ਕਿਹਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਖ਼ਤਮ ਜਿਹੀ, ਇਹੀ ਹਾਲਾਤ ਰਹੇ ਤਾਂ ਪੰਜਾਬ ਪਵੇਂਗਾ ਛੱਡਣਾ
ਥਾਣਾ ਸਿਟੀ ਫਿਰੋਜ਼ਪੁਰ  ਖੇਤਰ ਦੇ ਅੰਦਰ 8 ਦਿਨਾਂ ਵਿੱਚ ਹੋਇਆ 2 ਵੱਡੀਆਂ ਵਾਰਦਾਤ , ਸ਼ਰ੍ਹੇਆਮ ਜ਼ੀਰਾ ਗੇਟ ਪੈਟਰੋਲ ਪੰਪ ਤੋਂ ਹੋਈ ਸੀ ਲੁੱਟ ਦੀ ਵਾਰਦਾਤ
ਗੌਰਵ ਮਾਣਿਕ
ਫਿਰੋਜ਼ਪੁਰ 24 ਜੂਨ 2021 —  ਫਿਰੋਜ਼ਪੁਰ ਵਿਚ ਲਗਾਤਾਰ ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਆਮ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਪੁਲਿਸ ਮੁੂਕ ਦਰਸ਼ਕ ਬਣੇ ਕੁੰਭਕਰਨੀ ਨੀਂਦ ਸੁੱਤੀ ਵਿਖਾਈ ਦੇ ਰਹੀ ਹੈ। ਅੱਜ ਹੋਈ ਦਿਨ ਦਿਹਾੜੇ ਇਸ ਗੁੰਡਾਗਰਦੀ ਨੇ ਸਾਬਤ ਕਰ ਦਿੱਤਾ ਹੈ ਕਿ ਗੁੰਡਾ ਅਨਸਰ ਪੁਲਿਸ ਅਤੇ  ਕਾਨੂੰਨ ਨੂੰ  ਟਿੱਚ ਜਾਣਦੇ ਹਨ। ਫਿਰੋਜ਼ਪੁਰ ਨਮਕ ਮੰਡੀ ਦੇ ਕੋਲ ਹੋਲ ਸੇਲ ਦਾ ਕੰਮ ਕਰਨ ਵਾਲੇ ਦੁਕਾਨਦਾਰ ‘ਤੇ ਕਰੀਬ 6 ਤੋਂ 7 ਨੌਜਵਾਨਾਂ ਨੇ  ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਦੁਕਾਨਦਾਰ ਦੇ ਲੜਕਿਆਂ ਨੂੰ ਲੁਟੇਰਿਆਂ ਨੇ ਜ਼ਖਮੀਂ ਕਰ ਦਿੱਤਾ ਇਹ ਪੂਰੀ  ਵਾਰਦਾਤ ਸੀਸੀਟੀਵੀ ਕੈਮਰੇਂ ਵਿਚ ਕੈਦ ਹੋ ਗਈ ਹੈ , ਦਿਨ ਦਿਹਾੜੇ ਹੋ ਰਹੀ ਗੁੰਡਾਗਰਦੀ ਕਾਰਨ ਸ਼ਹਿਰ ਵਿਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਹਮਲਾਵਰ ਜ਼ਖਮੀਂ ਕਰਕੇ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਅਤੇ ਜਾਂਦੇ ਜਾਂਦੇ ਦੁਕਾਨ ਦਾ ਕਈ ਸਮਾਨ ਵੀ ਲੁੱਟ ਕੇ ਲੈ ਗਏ
 ਜ਼ਖਮੀਂ ਹੋਏ ਦੁਕਾਨਦਾਰ ਨੇ ਦੱਸਿਆ ਕਿ ਕੁਝ ਲੋਕ ਆਉਂਦੇ ਹੀ ਦੁਕਾਨ ‘ਤੇ ਬੈਠੇ ਉਨ੍ਹਾਂ ਦੇ ਲੜਕਿਆਂ ‘ਤ ਤੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਬੈਸਬਾਲ, ਡਾਂਗਾ ਫੜੀਆਂ ਹੋਈਆਂ ਸਨ। ਭਾਵੇਂ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਪਰ ਦੁਕਾਨਦਾਰ ਨੇ ਕਾਨੂੰਨ ਵਿਵਸਥਾ ‘ਤੇ ਕਈ ਸਵਾਲ ਖੜੇ ਕਰ ਦਿੱਤੇ। ਦੁਕਾਨਦਾਰ ਨੇ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਲੜਕਿਆਂ ਸਮੇਤ ਦੁਕਾਨ ‘ਤੇ ਬੈਠੇ ਸੀ ਅਤੇ ਕੁਝ ਨੌਜਵਾਨ ਆਏ ਜਿਨ੍ਹਾਂ ਦੇ ਹੱਥਾਂ ਵਿਚ ਬੈਸਬਾਲ ਸੀ ਅਤੇ ਆਉਂਦਿਆਂ ਹੀ ਕੁੱਟਮਾਰ ਸ਼ੁਰੂ ਕਰ ਦਿੱਤਾ। ਉਸ ਨੂੰ ਅਤੇ ਉਸ ਦੇ ਲੜਕਿਆਂ ਨੂੰ ਜ਼ਖਮੀਂ ਕਰ ਜਾਂਦੇ ਜਾਂਦੇ ਦੁਕਾਨ ਵਿਚੋਂ ਸਮਾਨ ਵੀ ਲੈ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਗੁਹਾਰ ਲਗਾਈ ਕਿ ਪੁਲਿਸ ਐਨਾ ਹਮਲਾਵਰਾਂ ‘ਤੇ ਸਖਤ ਤੋਂ ਸਖਤ ਕਾਰਵਾਈ ਕਰੇ। ਦੁਕਾਨਦਾਰ ਦੇ ਦੋਨੋ ਬੱਚਿਆਂ ਨੂੰ ਐਮਰਜੈਂਸੀ ਵਿਚ ਦਾਖ਼ਲ ਕਰਵਾਇਆ ਗਿਆ ਹੈ, ਉਹਨਾਂ ਨੂੰ ਵੀ ਗੰਭੀਰ ਸਟਾਂ ਵੱਜੀਆਂ ਨੇ ,ਜ਼ਿਕਰਯੋਗ ਹੈ ਕਿ ਪਿਛਲੇ ਅੱਠ ਦਿਨਾਂ ਵਿਚ ਇਹ ਦੂਸਰੀ ਵੱਡੀ ਵਾਰਦਾਤ ਹੈ  ਇਸ ਤੋਂ ਪਹਿਲੇ ਪਿਛਲੇ ਬੁੱਧਵਾਰ ਨੂੰ ਲੁਟੇਰਿਆਂ ਨੇ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਹੀ ਇਕ ਪੈਟਰੋਲ ਪੰਪ ਤੇ ਲੁੱਟ ਕੀਤੀ ਸੀ  ਪਰ ਥਾਣਾ ਸਿਟੀ ਦੀ ਪੁਲੀਸ ਹੱਥ ਤੇ ਹੱਥ ਧਰ ਕੇ ਬੈਠੀ ਹੈ ਅਤੇ  ਰਟੇ ਰਟਾਏ ਜਵਾਬ ਵਿੱਚ   ਗੁੰਡਾ ਅਨਸਰਾਂ ਨੂੰ  ਜਲਦ ਤੋਂ ਜਲਦ ਫੜਨ ਦੀ ਗੱਲ ਕਹਿ ਰਹੀ ਹੈ  ਇਸ ਬਾਬਤ ਥਾਣਾ ਸਿਟੀ ਪੁਲੀਸ ਤੋਂ ਜਾਣਕਾਰੀ ਲੈਣੀ ਚਾਹੀ ਅਤੇ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ  ਐੱਸ ਐੱਚ ਓ   ਵੱਲੋਂ ਫੋਨ ਕੱਟ ਦਿੱਤਾ ਗਿਆ

Related Articles

Leave a Reply

Your email address will not be published. Required fields are marked *

Back to top button