Ferozepur News

ਫਿਰੋਜ਼ਪੁਰ ਪੁਲਿਸ ਨੇ  ਲੂਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਮਬਰਾਂ ਨੂੰ ਕੀਤਾ ਗ੍ਰਿਫ਼ਤਾਰ

ਗਿਰੋਹ ਦੇ 6 ਮੈਂਬਰ ਭੱਜਣ ਵਿੱਚ ਕਾਮਯਾਬ , ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ 

 ਫਿਰੋਜ਼ਪੁਰ ਪੁਲਿਸ ਨੇ  ਲੂਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਮਬਰਾਂ ਨੂੰ ਕੀਤਾ ਗ੍ਰਿਫ਼ਤਾਰ
ਗਿਰੋਹ ਦੇ 6 ਮੈਂਬਰ ਭੱਜਣ ਵਿੱਚ ਕਾਮਯਾਬ , ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ
ਪੈਟਰੋਲ ਪੰਪ ਅਤੇ ਫਾਇਨਾਂਸ ਕੰਪਨੀਆਂ ਨੂੰ ਆਪਣਾ ਬਣਾਉਂਦੇ ਸੀ ਨਿਸ਼ਾਨਾ — ਭਾਗੀਰਥ ਸਿੰਘ ਮੀਨਾ
ਫਿਰੋਜ਼ਪੁਰ ਪੁਲਿਸ ਨੇ  ਲੂਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਮਬਰਾਂ ਨੂੰ ਕੀਤਾ ਗ੍ਰਿਫ਼ਤਾਰ
ਫਿਰੋਜ਼ਪੁਰ ਪੁਲਿਸ ਵੱਲੋਂ  ਲੂਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਮਬਰਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਗਿਰੋਹ ਪੈਟਰੋਲ ਪੰਪ ਅਤੇ ਫਾਇਨਾਂਸ ਕੰਪਨੀਆਂ ਨੂੰ ਆਪਣਾ ਨਿਸ਼ਾਨਾ ਬਨਾਉਣਦੇ ਸੀ ਅਤੇ ਇਹ ਗਿਰੋਹ ਫਿਰੋਜਪੁਰ ਵਿੱਚ ਕਈ ਲੁੱਟ ਖੌਹ ਦਿਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ  ਸੀਨੀਅਰ ਕਪਤਾਨ ਪੁਲਿਸ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਜੇਰ ਨਿਗਰਾਨੀ ਰਤਨ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵ:) ਫਿਰੋਜ਼ਪੁਰ ਸਮੇਤ ਸ਼ਿੰਦਰਪਾਲ ਸਿੰਘ ਢਿੱਲੋਂ ਪੀ.ਪੀ.ਐਸ.
ਉਪ ਕਪਤਾਨ ਪੁਲਿਸ (ਡੀ) ਫਿਰੋਜਪੁਰ,  ਰਵਿੰਦਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਸਡ ਗੁਰੂਹਰਸਹਾਏ,
ਇੰਸਪੈਕਟਰ ਜਤਿੰਦਰ ਸਿੰਘ ਇੰਨਚਾਰਜ ਸੀ.ਆਈ.ਏ ਸਟਾਫ ਫਿਰੋਜਪੁਰ ਅਤੇ ਇੰਸਪੈਕਟਰ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ
ਲੱਖੋ ਕੇ ਬਹਿਰਾਮ ਦੀ ਅਗਵਾਈ ਹੇਠ 26  ਜੂਨ  ਨੂੰ ਏ.ਐਸ.ਆਈ ਜਸਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਲੂਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਉਕਤਾਨ ਦੋਸ਼ੀਆਨ ਜੋ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਵਾਰਦਾਤ ਦੀ ਤਿਆਰੀ ਵਿਚ ਸਨ ਨੂੰ ਗੂੰਦੜ ਢੰਡੀ ਤੋਂ ਗੁਰੂਹਰਸਹਾਏ ਵੱਲ ਜਾਂਦੀ ਸੜਕ ਪਰ ਨਹਿਰ ਦੇ ਕਿਨਾਰੇ ਤੋਂ ਗੁਰਵਿੰਦਰ ਸਿੰਘ ਉਰਫ ਮੇਹਰ, ਅਮਰਜੀਤ ਸਿੰਘ ਪੁੱਤਰ ਰਤਨ ਸਿੰਘ, ਅਮਰਜੀਤ ਸਿੰਘ ਪੁੱਤਰ ਛੱਤੂ, ਯੁਵਰਾਜ ਸਿੰਘ ਅਤੇ ਕਰਮਜੀਤ ਸਿੰਘ ਉਰਫ ਕੰਮੀ ਉਤਾਨ ਨੂੰ ਰੰਗੇ ਹੱਥੀ ਕਾਬੂ ਕਰਕੇ ਉਹਨਾਂ ਪਾਸੋ ਦੋ ਮੋਟਰ ਸਾਈਕਲ, ਦੋ ਕਾਪੇ, ਤਿੰਨ ਰਾਡਾਂ ਬ੍ਰਾਮਦ ਕੀਤੀਆਂ ਗਈਆਂ ਅਤੇ ਬਾਕੀ ਮੁਸੰਮੀਆਨ ਮੌਕਾ ਤੋਂ ਭਜਣ ਵਿਚ ਕਾਮਯਾਬ ਹੋ ਗਏ। ਜਿਸਤੇ ਉਕਤਾਨ ਦੋਸ਼ੀਆਂ ਵਿਰੁੱਧ ਮੁਕੱਦਮਾਂ ਨੰਬਰ 59 ਮਿਤੀ 26-06-2021 ਅ/ਧ 399,402 ਭ.ਦ. ਥਾਣਾ ਲੱਖੋ ਕੇ ਬਹਿਰਾਮ ਦਰਜ ਰਜਿਸਟਰ ਕੀਤਾ ਗਿਆ। ਜੋ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪੁੱਛਗਿੱਛ ਕਰਨ ਤੇ ਉਕਤ ਦੋਸ਼ੀਆਂ ਨੇ ਵਾਰਦਾਤਾਂ ਕਰਨੀਆਂ ਮੰਨੇ ਹਨ ਜਿੰਨਾ ਵਿੱਚ  ਪੰਜਾਬ ਨੈਸ਼ਨਲ ਬੈਂਕ ਬਰਾਂਚ ਪਿੰਡ ਪੋਜ਼ੋ ਕੇ ਬੈਂਕ ਤੋਂ 2 ਲੱਖ 30 ਹਜਾਰ ਰੁਪਏ ਦੀ ਖੋਹ ਕੀਤੀ ਅਤੇ ਭਾਰਤ ਫਾਇਨਾਂਸ ਕੰਪਨੀ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਵਾਲੇ ਦੀ ਲੁੱਟ ਪਿੰਡ ਖਹਿਰੇ ਕੇ ਉਤਾੜ ਨਜਦੀਕ ਪਿੰਡ ਸਵਾਇਆ ਰਾਏ ਉਤਾੜ 80 ਹਜਾਰ ਦੀ ਲੁੱਟ , ਇੱਕ ਮੋਬਾਇਲ ਫੋਨ, ਟੇਬ ਸੈਮਸੰਗ ਕੰਪਨੀ ਦਾ ਅਤੇ ਤੀਜੀ ਲੁੱਟ  ਐਚਪੀ ਪੈਟਰੋਲ ਪੰਪ ਪਿੰਡ ਜੀਵਾਂ ਰਾਏ ਤੇ 68 ਹਜਾਰ ਰੁਪਏ ਦੀ ਖੋਹ ਕੀਤੀ, ਇੱਕ ਮੋਬਾਇਲ ਫੋਨ ਸੈਮਸੰਗ ਕੰਪਨੀ
ਦਾ ਚੌਥੀ ਲੁੱਟ  ਪਿੰਡ ਬਸਤੀ ਬੇੜੀਆਂ ਤੋਂ ਖੋਹ ਕੀਤੀ ਭਾਰਤ ਫਾਇਨਾਂਸ ਕੰਪਨੀ ਦੀਆਂ ਕਿਸ਼ਤਾਂ ਇਕਠੀਆਂ ਕਰਨ ਵਾਲੇ ਵਿਅਕਤੀ ਦੀ
87797/- ਰੁਪਏ ਦੀ, ਇੱਕ ਮੋਬਾਇਲ ਫੋਨ, ਟੇਬ ਸੈਮਸੰਗ ਕੰਪਨੀ ਦਾ ਅਤੇ ਪੰਜਵੀਂ ਲੁੱਟ ਐਚ ਪੀ ਅਨਮੋਲ ਫਿਲਿੰਗ ਸਟੇਸ਼ਨ ਪਟਰੋਲ ਪੰਪ ਗੁੱਦੜ ਢੰਡੀ ਲੱਖੋ ਕੇ ਬਹਿਰਾਮ ਫਿਰੋਜ਼ਪੁਰ ਫਾਜਿਲਕਾ ਰੋਡ ਤੇ ਖੋਹ
ਕੀਤੀ 15300/ਰੁਪਏ ਲੈ ਗਏ ਅਤੇ  ਛੇਵੀਂ ਲੁੱਟ   ਅੰਨਪੂਰਨਾ ਪ੍ਰਾਈਵੇਟ ਫਾਇਨਾਂਸ ਕੰਪਨੀ ਫਰੀਦਕੋਟ, ਪਿੰਡ ਸ਼ਾਮ ਸਿੰਘ ਵਾਲਾ ਫਾਇਨਾਂਸ ਕੰਪਨੀ ਵਾਲੇ ਕੋਲੋਂ 35703/ਰੁਪਏ ਖੋਹ ਕੀਤੀ ਇੱਕ ਮੋਬਾਇਲ ਰੈਡਮੀ ਦਾ ਲੁੱਟ ਕੇ ਲੈ ਗਏ , ਸਤਵੀਂ ਲੁੱਟ  ਗੁਪਤਾ ਫਿਲਿੰਗ ਸਟੇਸ਼ਨ ਜੀਰਾ ਰੋਡ ਫਿਰੋਜਪੁਰ 3500/ਰੁਪਏ ਖੋਹ ਕੀਤੀ ਅਤੇ ਬਾਬਾ ਦੀਪ ਸਿੰਘ ਪਟਰੋਲ ਪੰਪ ਅਮ੍ਰਿਤਸਾਰੀ ਗੇਟ ਫਿਰੋਜ਼ਪੁਰ ਸ਼ਹਿਰ 25000/ਰੁਪਏ ਦੀ ਖੋਹ ਕੀਤੀ ਹੈ ਪੁਲਿਸ ਵੱਲੋਂ ਦੋਸ਼ੀਆਂ ਦਾ  ਰਿਮਾਂਡ ਹਾਸਲ ਕਰਕੇ ਪੁੱਛਗਿੱਛ ਦੌਰਾਨ ਹੋਰ ਵੀ ਸੁਰਾਗ ਲੱਗਣ ਦੀ ਸੰਭਾਵਨਾ ਜਤਾਈ ਹੈ ਅਤੇ ਫ਼ਰਾਰ ਹੋਏ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ

Related Articles

Leave a Reply

Your email address will not be published. Required fields are marked *

Back to top button