Ferozepur News

ਫਿਰੋਜ਼ਪੁਰ ਦੀ ਜ਼ੀਰੋ ਟੁੱਟੀ, ਕੋਰੋਨਾ ਦਾ ਪਹਿਲਾ ਕੇਸ, ਪਿੰਡ ਕੀਤਾ ਸੀਲ

ਫਿਰੋਜ਼ਪੁਰ 17 ਅਪ੍ਰੈਲ 2020 : ਕੋਰੋਨਾ ਵਾਇਰਸ ਦੀ ਮਾਰ ਤੋਂ ਬਚੇ ਪੰਜਾਬ ਦੇ ਬਾਕੀ ਰਹਿੰਦੇ ਚਾਰ ਜ਼ਿਲ੍ਹਿਆਂ ਵਿਚੋਂ ਫਿਰੋਜ਼ਪੁਰ ਦੀ ਵੀ ਅੱਜ ਜ਼ੀਰੋ ਟੁੱਟ ਗਈ ਜਦੋਂ ਇੱਕ ਕੋਰੋਨਾ ਦਾ ਇਕ ਮਰੀਜ਼ ਸਾਹਮਣੇ ਆ ਗਿਆ।

ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਕੋਰੋਨਾ ਪ੍ਰਭਾਵਿਤ ਏ ਸੀ ਪੀ ਅਨਿਲ ਕੁਮਾਰ ਕੋਹਲੀ ਦੇ ਨਾਲ ਡਰਾਈਵਰ ਵਜੋਂ ਡਿਊਟੀ ਨਿਭਾਅ ਰਹੇ ਵਾੜਾ ਭਾਈ ਕਾ ਦੇ ਨੌਜਵਾਨ ਪ੍ਰਭਜੋਤ ਸਿੰਘ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕੇ ਫਿਰੋਜ਼ਪੁਰੀਆਂ ਨੂੰ ਹੁਣ ਬਹੁਤ ਜ਼ਿਆਦਾ ਅਹਤਿਆਹਤ ਵਰਤਣੀ ਪਵੇਗੀ। ਮੰਡੀਆਂ ਵਿੱਚ ਕਿਸਾਨ ਪੂਰੀ ਤਰ੍ਹਾਂ ਸਾਵਧਾਨੀ ਵਰਤਣ।

ਓਧਰ ਤਹਿਸੀਲਦਾਰ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਘੱਲ ਖੁਰਦ ਅਧੀਨ ਪੈਂਦੇ ਪਿੰਡ ਵਾੜਾ ਭਾਈ ਕਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਾਕੀ ਪਿੰਡਾਂ ਅਤੇ ਹੋਰ ਲੋਕਾਂ ਨਾਲੋਂ ਇਸ ਪਿੰਡ ਦਾ ਸੰਪਰਕ ਤੋੜ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button