Ferozepur News

ਫਿਰੋਜ਼ਪੁਰ ਤੋਂ ਦਿੱਲੀ ਬੰਬੇ ਜਾਣ ਵਾਲੀ ਟ੍ਰੇਨ ਪੰਜਾਬ ਮੇਲ ਨੂੰ ਕਿਸਾਨਾਂ ਨੇ ਫਿਰੋਜ਼ਪੁਰ ਕੈਂਟ ਸਟੇਸ਼ਨ ਤੇ ਹੀ ਰੋਕਿਆ 

ਫਿਰੋਜ਼ਪੁਰ ਤੋਂ ਦਿੱਲੀ ਬੰਬੇ ਜਾਣ ਵਾਲੀ ਟ੍ਰੇਨ ਪੰਜਾਬ ਮੇਲ ਨੂੰ ਕਿਸਾਨਾਂ ਨੇ ਫਿਰੋਜ਼ਪੁਰ ਕੈਂਟ ਸਟੇਸ਼ਨ ਤੇ ਹੀ ਰੋਕਿਆ 

ਫਿਰੋਜ਼ਪੁਰ ਤੋਂ ਦਿੱਲੀ ਬੰਬੇ ਜਾਣ ਵਾਲੀ ਟ੍ਰੇਨ ਪੰਜਾਬ ਮੇਲ ਨੂੰ ਕਿਸਾਨਾਂ ਨੇ ਫਿਰੋਜ਼ਪੁਰ ਕੈਂਟ ਸਟੇਸ਼ਨ ਤੇ ਹੀ ਰੋਕਿਆ
ਫਿਰੋਜ਼ਪੁਰ 21 ਅਗਸਤ  2022 –  ਫ਼ਿਰੋਜ਼ਪੁਰ ਤੋਂ ਦਿੱਲੀ ਦੇ ਰਸਤੇ ਮੁੰਬਈ ਨੂੰ ਜਾਣ ਵਾਲੀ 12138  ਪੰਜਾਬ ਮੇਲ ਗੱਡੀ ਨੂੰ ਕਿਸਾਨਾਂ ਨੇ  ਫਿਰੋਜ਼ਪੁਰ ਛਾਉਣੀ ਸਟੇਸ਼ਨ ਤੇ ਹੀ ਰੋਕਿਆ ਹੋਇਆ ਹੈ  ਕਿਸਾਨਾਂ ਦਾ ਕਹਿਣਾ ਹੈ ਕਿ  ਰੇਲ ਪ੍ਰਸ਼ਾਸਨ ਉਨ੍ਹਾਂ ਨੂੰ ਦਿੱਲੀ ਵਿਚ ਕੱਲ੍ਹ ਹੋਣ ਵਾਲੇ  ਜੰਤਰ ਮੰਤਰ ਵਿਖੇ ਧਰਨੇ ਤੇ ਜਾਣ ਤੋਂ ਰੋਕਣਾ ਚਾਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਟਰੇਨ ਤੇ ਨਹੀਂ ਚੜ੍ਹਨ ਦਿੱਤਾ ਜਾ ਰਿਹਾ  ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਨੂੰ ਟਰੇਨ ਨਹੀਂ ਚਡ਼੍ਹਨ ਦਿੱਤਾ ਜਾਂਦਾ ਤਦ ਤਕ ਉਹ ਟਰੇਨ ਨਹੀਂ ਚੱਲਣ ਦੇਣਗੇ,   ਮਾਹੌਲ ਨੂੰ ਗਰਮ ਹੁੰਦਾ ਦੇਖ ਸਟੇਸ਼ਨ ਉੱਪਰ ਭਾਰੀ ਪੁਲੀਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਰੇਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਟ੍ਰੇਨ ਨੂੰ ਚਲਾਇਆ ਜਾ ਸਕੇ  ਦੋ ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋਣ ਕਰਕੇ ਯਾਤਰੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

Related Articles

Leave a Reply

Your email address will not be published. Required fields are marked *

Back to top button