Ferozepur News

ਫਾਜ਼ਿਲਕਾ, ਜ਼ਿਲ•ੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਕੁੱਲ 63 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਫਾਜ਼ਿਲਕਾ, 18 ਜਨਵਰੀ :: ਚਾਰ ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ  ਜ਼ਿਲ•ੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਕੁੱਲ 63 ਉਮੀਦਵਾਰਾਂ ਵੱਲੋਂ  ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।  ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਦੇ ਆਖ਼ਰੀ ਦਿਨ 33 ਉਮੀਦਵਾਰਾਂ ਵੱਲੋਂ ਜਿਨ•ਾਂ ਵਿਧਾਨ ਸਭਾ ਹਲਕਾ 79-ਜਲਾਲਾਬਾਦ ਤੋਂ 7 , 80-ਫਾਜ਼ਿਲਕਾ ਤੋਂ 14 , 81 -ਅਬੋਹਰ ਤੋਂ 6  ਅਤੇ 82-ਬੱਲੂਆਣਾ ਵਿਧਾਨ ਸਭਾ ਹਲਕੇ ਤੋਂ 6 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲ•ਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ। 
ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਦੇ ਆਖ਼ਰੀ ਦਿਨ 79-ਜਲਾਲਾਬਾਦ ਤੋਂ ਸ਼੍ਰੀ ਮਲਕੀਤ ਸਿੰਘ ਨੇ ਬਹੁਜਨ ਸਮਾਜ ਪਾਰਟੀ, ਸ਼੍ਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ 2 ਸੈੱਟ, ਸ੍ਰੀ ਰਵਨੀਤ ਸਿੰਘ ਬਿੱਟੂ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਸ੍ਰੀ ਗੁਰਇਕਬਾਲ ਸਿੰਘ ਨੇ ਕਵਰਿੰਗ ਉਮੀਦਵਾਰ ਨੈਸ਼ਨਲ ਕਾਂਗਰਸ ਪਾਰਟੀ,  ਸ਼੍ਰੀ ਮੁਖਤਿਆਰ ਸਿੰਘ ਅਤੇ  ਜੋਗਿੰਦਰ ਸਿੰਘ ਨੇ ਆਜਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
 ਇਸ ਤਰ•ਾਂ ਹੀ ਹਲਕਾ ਫਾਜ਼ਿਲਕਾ -80 ਤੋਂ ਸ਼੍ਰੀ ਹਰਜੀਤ ਸਿੰਘ ਬਹੁਜ਼ਨ ਸਮਾਜ ਪਾਰਟੀ, ਸ਼੍ਰੀ ਮਹਿੰਦਰ ਕੁਮਾਰ ਆਜ਼ਾਦ, ਸ਼੍ਰੀ ਮੱਖਣ ਸਿੰਘ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਸ਼੍ਰੀ ਰਮੇਸ਼ ਕਟਾਰੀਆ ਆਜ਼ਾਦ, ਰਚਨਾ ਕਟਾਰੀਆ ਆਜ਼ਾਦ, ਸ਼੍ਰੀ ਸੁਰਜੀਤ ਕੁਮਾਰ ਭਾਰਤੀ ਜਨਤਾ ਪਾਰਟੀ, ਸ਼੍ਰੀਮਤੀ ਨਿਰਮਲਾ ਜਿਆਣੀ ਭਾਰਤੀ ਜਨਤਾ ਪਾਰਟੀ, ਸ਼੍ਰੀ ਮਹਿੰਦਰ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਜਸ਼ਨਦੀਪ ਕੌਰ ਆਮ ਆਦਮੀ ਪਾਰਟੀ, ਸ਼੍ਰੀ ਨਗਿੰਦਰ ਸਿੰਘ ਆਜ਼ਾਦ, ਸ਼੍ਰੀ ਕੌਸ਼ਲ ਕੁਮਾਰ ਆਜ਼ਾਦ, ਕੀਰਤੀ ਚੌਧਰੀ ਆਪਣਾ ਪੰਜਾਬ ਪਾਰਟੀ ਅਤੇ ਸੁਰਿਆ ਪ੍ਰਕਾਸ਼ ਨੇ ਆਜ਼ਾਦ ਅਤੇ ਸ੍ਰੀ ਅਰੁਣ ਨੇ ਆਜ਼ਾਦ ਤੌਰ ਤੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤਰ•ਾਂ ਹੀ ਵਿਧਾਨ ਸਭਾ 81 ਅਬੋਹਰ ਤੋਂ ਸ਼੍ਰੀ ਰਾਮ ਕੁਮਾਰ ਰੈਵਲਨਿਊਸਨਰੀ ਮਾਰਕਸ ਪਾਰਟੀ ਆਫ਼ ਇੰਡੀਆ, ਸ਼੍ਰੀ ਗੁਰਜੰਟ ਸਿੰਘ ਆਜ਼ਾਦ, ਸ਼੍ਰੀ ਨੱਥੂ ਰਾਮ ਆਜ਼ਾਦ, ਸ਼੍ਰੀ ਪ੍ਰਿਥੀ ਰਾਜ ਬਹੁਜਨ ਸਮਾਜ ਪਾਰਟੀ, ਸ਼੍ਰੀ ਦਿਲਬਾਗ ਸਿੰਘ ਪ੍ਰੇਮੀ ਅਤੇ ਸ਼੍ਰੀ ਸੁਨੀਲ ਨੇ ਆਜ਼ਾਦ ਤੌਰ 'ਤੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤਰ•ਾਂ ਹੀ ਹਲਕਾ ਬੱਲੂਆਣਾ -82 ਤੋਂ ਸ਼੍ਰੀ ਸਤੀਸ਼ ਕੁਮਾਰ ਬਹੁਜ਼ਨ ਸਮਾਜ ਪਾਰਟੀ, ਸ਼੍ਰੀ ਗੁਰਦੇਵ ਸਿੰਘ ਆਮ ਆਦਮੀ ਪਾਰਟੀ, ਸ਼੍ਰੀ ਵਿਨੋਦ ਕੁਮਾਰ ਆਜ਼ਾਦ, ਸ਼੍ਰੀ ਪ੍ਰਕਾਸ਼ ਸਿੰਘ ਭੱਟੀ ਸ਼੍ਰੋਮਣੀ ਅਕਾਲੀ ਦਲ ਬਾਦਲ, ਸ੍ਰੀਮਤੀ ਹਰਜੀਤ ਕੌਰ ਨੇ ਕਵਰਿੰਗ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਜੋਂ ਅਤੇ ਸ਼੍ਰੀ ਗੁਰਮੇਲ ਸਿੰਘ ਨੇ ਨੈਸ਼ਨਲ ਅਧਿਕਾਰ ਇਨਸਾਫ਼ ਪਾਰਟੀ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ•ਾਂ ਦੱਸਿਆ ਕਿ 19 ਜਨਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 21 ਜਨਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ 

Related Articles

Back to top button