Ferozepur News

ਫ਼ਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ ਪ੍ਰੈੱਸ ਕਲੱਬ ਫਿਰੋਜ਼ਪੁਰ ਦਾ ਦੌਰਾ, ਵਿਕਾਸ ਕਾਰਜਾਂ ਲਈ  4 ਲੱਖ ਰੁਪਏ ਦਾ ਦਿੱਤਾ  ਚੈੱਕ 

 

ਫ਼ਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ ਪ੍ਰੈੱਸ ਕਲੱਬ ਫਿਰੋਜ਼ਪੁਰ ਦਾ ਦੌਰਾ, ਵਿਕਾਸ ਕਾਰਜਾਂ ਲਈ  4 ਲੱਖ ਰੁਪਏ ਦਾ ਦਿੱਤਾ  ਚੈੱਕ 

ਫ਼ਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ ਪ੍ਰੈੱਸ ਕਲੱਬ ਫਿਰੋਜ਼ਪੁਰ ਦਾ ਦੌਰਾ, ਵਿਕਾਸ ਕਾਰਜਾਂ ਲਈ  4 ਲੱਖ ਰੁਪਏ ਦਾ ਦਿੱਤਾ  ਚੈੱਕ

ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੌਂਟੀ ਵੱਲੋਂ ਪੱਤਰਕਾਰਾਂ ਨੂੰ  ਆ ਰਹੀਆਂ ਮੁਸ਼ਕਲਾਂ ਸਬੰਧੀ ਵਿਧਾਇਕ ਨੂੰ ਕਰਵਾਇਆ ਜਾਣੂ

ਫ਼ਿਰੋਜ਼ਪੁਰ ਪ੍ਰੈੱਸ ਕਲੱਬ ਦੇ ਵਿਕਾਸ ਵਾਸਤੇ  ਵਿਧਾਇਕ ਪਿੰਕੀ ਨੇ ਚਾਰ ਲੱਖ ਰੁਪਏ ਦਾ ਚੈੱਕ ਕੀਤਾ ਭੇਂਟ

ਫਿਰੋਜ਼ਪੁਰ 27 ਦਸੰਬਰ 2021:  ਫ਼ਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦਾ ਦੌਰਾ ਕਰ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ,  ਇਸ ਮੁਲਾਕਾਤ ਦੌਰਾਨ ਪਰਮਿੰਦਰ ਸਿੰਘ ਪਿੰਕੀ ਨੇ ਪੱਤਰਕਾਰਾਂ ਨੂੰ  ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ  ਪੱਤਰਕਾਰਾਂ ਦੀਆਂ ਜੋ ਵੀ ਮੁੱਖ ਮੰਗਾਂ ਹੁੰਦੀਆਂ ਨੇ ਉਹ ਸਰਕਾਰ ਦੁਆਰੇ ਜ਼ਰੂਰ ਪਹੁੰਚਾਉਂਦੇ ਹਨ ਅਤੇ  ਕੋਸ਼ਿਸ਼ ਕਰ ਕੇ ਉਨ੍ਹਾਂ ਦਾ ਹੱਲ ਵੀ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨੇ ਉਨ੍ਹਾਂ ਨੇ ਫਿਰੋਜ਼ਪੁਰ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ  ਉਨ੍ਹਾਂ ਦਾ ਇੱਕੋ ਇੱਕ ਸੁਪਨਾ ਹੈ ਕਿ ਫ਼ਿਰੋਜ਼ਪੁਰ ਦੇ ਨਾਮ ਨਾਲੋਂ ਪਛੜਿਆ ਸ਼ਬਦ ਹਟਾਉਣਾ ,  ਉਹ ਆਪਣੇ ਆਪ ਨੂੰ ਕਦੀ ਵਿਧਾਇਕ ਨਹੀਂ ਸਮਝਦੇ ਉਹ ਇੱਕ ਫ਼ਿਰੋਜ਼ਪੁਰ ਦੀ ਜਨਤਾ ਦਾ ਆਪਣੇ ਆਪ ਨੂੰ ਡਾਕੀਆ ਸਮਝਦੇ ਨੇ ਜੋ ਸਰਕਾਰ ਦੁਆਰੇ ਉਨ੍ਹਾਂ ਦੀ ਗੱਲ ਪਹੁੰਚਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ  ਕਰਵਾਉਂਦੇ ਹਨ ,  ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਕਲੱਬ ਦਾ ਪੂਰਾ ਦੌਰਾ ਵੀ ਕੀਤਾ ਅਤੇ  ਕਲੱਬ ਦੀ ਸੁੰਦਰਤਾ ਅਤੇ ਵਿਕਾਸ ਲਈ ਚਾਰ ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ,

ਕਲੱਬ ਦੇ ਪ੍ਰਧਾਨ ਮਨਦੀਪ ਕੁਮਾਰ ਮੌਂਟੀ ਵੱਲੋਂ ਵੀ ਵਿਧਾਇਕ ਦਾ ਜੀ ਆਇਆਂ ਕਰਦੇ ਹੋਏ  ਉਨ੍ਹਾਂ ਵੱਲੋਂ ਫ਼ਿਰੋਜ਼ਪੁਰ ਵਿੱਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੱਤਰਕਾਰਾਂ ਨੂੰ ਜਦੋਂ ਵੀ ਕੋਈ ਮੁਸ਼ਕਿਲ ਪੈਂਦੀ ਹੈ ਤਾਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ , ਕਰੋਣਾ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਸਵਰਗੀ ਪਤਰਕਾਰ ਰਤਨ ਲਾਲ ਦੇ ਪਰਿਵਾਰ ਦੀ ਮਾਲੀ ਸਹਾਇਤਾ ਲਈ 10 ਲੱਖ ਰੁਪਏ ਲਿਆਉਣ  ਵਿੱਚ ਆਪਣਾ ਯੋਗਦਾਨ ਪਾਇਆ

ਇਸ ਮੌਕੇ ਕਲੱਬ ਦੇ ਚੇਅਰਮੈਨ ਬਲਵੀਰ ਸਿੰਘ ਜੋਸਨ,  ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕਟਾਰੀਆ , ਪੱਤਰਕਾਰ ਤਪਿੰਦਰ ਸਿੰਘ ,  ਜੋਗਿੰਦਰ ਸਿੰਘ ਕੁਮਾਰ ,   ਹਰੀਸ਼ ਮੋਂਗਾ ,ਗੌਰਵ ਮਾਣਿਕ,   ਮਦਨ ਲਾਲ ਤਿਵਾੜੀ , ਸਨੀ ਚੋਪੜਾ ,ਅਕਸ਼ੇ ਗਲਹੋਤਰਾ , ਮਲਕੀਅਤ ਸਿੰਘ ,  ਆਨੰਦ ਮੇਹਰਾ , ਬੌਬੀ ਖੁਰਾਨਾ , ਜਗਦੀਸ਼ ਕੁਮਾਰ ,  ਨਿਰਮਲ ਸਿੰਘ , ਵਿਜੇ ਮੋਂਗਾ  , ਮਨੋਹਰ ਲਾਲ , ਪ੍ਰੇਮ ਨਾਥ ਸ਼ਰਮਾ , ਤਰੁਣ   ਜੈਨ, ਦੈਨਿਕ ਜਾਗਰਣ  ਤੋਂ ਸੰਜੇ ਵਰਮਾ ,  ਗੁਰਬਚਨ ਸਿੰਘ ਸੋਨੂ   , ਸੁਖਦੇਵ ਗੁਰੇਜ਼  , ਸੰਨੀ ਟੰਡਨ , ਸਹਿਤ ਬਲਾਕ ਸੰਮਤੀ ਦੇ ਚੇਅਰਮੈਨ ਬਲਵੀਰ ਬਾਠ ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ , ਮਾਰਕੀਟ ਕਮੇਟੀ ਦੇ ਪ੍ਰਧਾਨ  ਸੁਖਜਿੰਦਰ ਅਟਾਰੀ ਪਰਮਿੰਦਰ ਹਾਂਡਾ ਜ਼ਿਲ੍ਹਾ ਪ੍ਰਧਾਨ ਕਾਂਗਰਸ , ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button