Ferozepur News

ਪੱਤਰਕਾਰ ਭਾਈਚਾਰੇ ਵੱਲੋਂ ਦੂਜੇ ਦਿਨ ਵੀ ਜ਼ਿਲ੍ਹਾ ਪੁਲੀਸ ਮੁਖੀ ਦੇ ਦਫਤਰ ਮੂਹਰੇ ਦਿੱਤਾ ਧਰਨਾ

ਐੱਸ ਐੱਸ ਪੀ ਫਿਰੋਜ਼ਪੁਰ ਨੇ ਪੱਤਰਕਾਰਾਂ ਤੇ ਪਰਿਵਾਰਾਂ ਵਿਰੁੱਧ ਦਰਜ ਝੂਠੇ ਮੁਕੱਦਮੇ ਰੱਦ ਕਰਨ, ਪੱਤਰਕਾਰਾਂ ਨੂੰ ਧਮਕਾਉਣ ਵਾਲੇ ਗੁੰਡਿਆਂ ਵਿਰੁੱਧ ਤਿੰਨ ਦਿਨਾਂ ਦੇ ਅੰਦਰ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ

ਪੱਤਰਕਾਰ ਭਾਈਚਾਰੇ ਵੱਲੋਂ ਦੂਜੇ ਦਿਨ ਵੀ ਜ਼ਿਲ੍ਹਾ ਪੁਲੀਸ ਮੁਖੀ ਦੇ ਦਫਤਰ ਮੂਹਰੇ ਦਿੱਤਾ ਧਰਨਾ

ਐੱਸ ਐੱਸ ਪੀ ਫਿਰੋਜ਼ਪੁਰ ਨੇ ਪੱਤਰਕਾਰਾਂ ਤੇ ਪਰਿਵਾਰਾਂ ਵਿਰੁੱਧ ਦਰਜ ਝੂਠੇ ਮੁਕੱਦਮੇ ਰੱਦ ਕਰਨ, ਪੱਤਰਕਾਰਾਂ ਨੂੰ ਧਮਕਾਉਣ ਵਾਲੇ ਗੁੰਡਿਆਂ ਵਿਰੁੱਧ ਤਿੰਨ ਦਿਨਾਂ ਦੇ ਅੰਦਰ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ

ਗੁਰਨਾਮ ਸਿੱਧੂ ਤੇ ਕਾਤਲਾਨਾ ਹਮਲੇ ਦੇ ਮੁੱਖ ਦੋਸ਼ੀ ਰੈੱਡ ਕਰਾਸ ਦੇ ਮੁਲਾਜ਼ਮ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਮੁੜ ਬਹਾਲ ਕਰਨ ਦੇ ਰੋਸ ਵਜੋਂ ਪੱਤਰਕਾਰਾਂ ਘੇਰਿਆ ਡੀ ਸੀ ਦਫ਼ਤਰ

ਪੱਤਰਕਾਰ ਭਾਈਚਾਰੇ ਵੱਲੋਂ ਦੂਜੇ ਦਿਨ ਵੀ ਜ਼ਿਲ੍ਹਾ ਪੁਲੀਸ ਮੁਖੀ ਦੇ ਦਫਤਰ ਮੂਹਰੇ ਦਿੱਤਾ ਧਰਨਾ

ਫਿਰੋਜ਼ਪੁਰ 19  ਨਵੰਬਰ, 2020: ਫਿਰੋਜ਼ਪੁਰ ਪੁਲਿਸ ਵੱਲੋਂ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਿਰੁੱਧ ਦਰਜ ਕੀਤੇ ਝੂਠੇ ਮੁਕੱਦਮੇ ਰੱਦ ਕਰਾਉਣ ਅਤੇ ਪੱਤਰਕਾਰਾਂ ਨੂੰ ਧਮਕੀਆਂ ਦੇਣ ਵਾਲੇ ਗੁੰਡਾ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸ਼ੁਰੂ ਕੀਤਾ ਸੰਘਰਸ਼ ਅੱਜ ਦੂਜੇ ਦਿਨ ਵੀ ਜਾਰੀ ਰਿਹਾ।

ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਇਕੱਤਰ ਹੋਈਆਂ ਫਿਰੋਜ਼ਪੁਰ ਤੇ ਆਸ ਪਾਸ ਦੇ ਕਸਬਿਆਂ ਦੀਆਂ ਪ੍ਰੈਸ ਕਲੱਬਾਂ ਨਾਲ ਸਬੰਧਤ ਪੱਤਰਕਾਰਾਂ ਵੱਲੋਂ ਐਸ ਐਸ ਪੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਜੀ.ਟੀ ਰੋਡ ਜਾਮ ਕਰਕੇ ਪੁਲਿਸ ਪ੍ਰਸਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਦੇ ਧਰਨੇ ਵਿੱਚ ਅੱਜ ਦੂਜੇ ਦਿਨ ਗੁਰੂਹਰਸਹਾਏ, ਮਮਦੋਟ, ਮੱਲਾਂਵਾਲਾ, ਤਲਵੰਡੀ ਭਾਈ, ਜੀਰਾ, ਮੁੱਦਕੀ, ਫਰੀਦਕੋਟ, ਫਾਜ਼ਿਲਕਾ ਦੀਆਂ ਪ੍ਰੈਸ ਕਲੱਬਾਂ ਤੋਂ ਇਲਾਵਾ ਕਿਸਾਨ, ਅਧਿਆਪਕ ਅਤੇ ਮੁਲਾਜ਼ਮ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

ਪੱਤਰਕਾਰਾਂ ਦੇ ਰੋਸ ਨੂੰ ਭਾਂਪਦਿਆਂ ਬਾਅਦ ਦੁਪਹਿਰ ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਖੁਦ ਧਰਨੇ ‘ਚ ਪਹੁੰਚੇ ਅਤੇ ਉਨ੍ਹਾਂ ਦੀਆਂ ਮੰਗਾਂ ਜਿਨ੍ਹਾਂ ਵਿੱਚ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਿਰੁੱਧ ਦਰਜ ਝੂਠੇ ਮੁਕੱਦਮੇ ਰੱਦ ਕਰਨ, ਪੱਤਰਕਾਰਾਂ ਨੂੰ ਧਮਕਾਉਣ ਵਾਲੇ ਗੁੰਡਿਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ਼ ਤਿੰਨ ਦਿਨਾਂ ਦੇ ਅੰਦਰ – ਅੰਦਰ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਪੱਤਰਕਾਰਾਂ ਨੇ ਧਰਨਾ ਸਮਾਪਤ ਕਰਦਿਆਂ ਪੁਲਿਸ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਿਲ੍ਹਾ ਪੁਲਿਸ ਮੁਖੀ ਵੱਲੋਂ ਮੰਨੀਆਂ ਮੰਗਾਂ ਨਿਰਧਾਰਤ ਸਮੇਂ ਅੰਦਰ ਪੂਰੀਆਂ ਨਾ ਕੀਤੀਆਂ ਤਾਂ ਪੱਤਰਕਾਰ ਭਾਈਚਾਰਾ ਮੁੜ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗਾ, ਜਿਸ ਨੂੰ ਇਕੱਲੇ ਫਿਰੋਜ਼ਪੁਰ ਹੀ ਨਹੀਂ ਪੰਜਾਬ ਭਰ ਵਿੱਚ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਐਸ ਐਸ ਪੀ ਦੇ ਭਰੋਸੇ ਉਪਰੰਤ ਗੁਰਨਾਮ ਸਿੱਧੂ ਤੇ ਕਾਤਲਾਨਾ ਹਮਲੇ ਦੇ ਮੁੱਖ ਦੋਸ਼ੀ ਰੈੱਡ ਕਰਾਸ ਦੇ ਮੁਲਾਜ਼ਮ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਮੁੜ ਬਹਾਲ ਕਰਨ ਦੇ ਰੋਸ ਵਜੋਂ ਪੱਤਰਕਾਰਾਂ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਅੱਗੇ ਜਾ ਡੇਰੇ ਲਾਏ ਅਤੇ ਡਿਪਟੀ ਕਮਿਸ਼ਨਰ ਖਿਲਾਫ਼ ਰੱਜ ਕੇ ਭੜਾਸ ਕੱਢੀ।

ਅੱਜ ਦੇ ਧਰਨੇ ਵਿੱਚ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਸਾਬਕਾ ਪ੍ਰਧਾਨ ਪਰਮਿੰਦਰ ਥਿੰਦ ਤੇ ਮਨਦੀਪ ਮੌਂਟੀ, ਗੁਰਨਾਮ ਸਿੱਧੂ,  ਮੈਡਮ ਪਰਮਜੀਤ ਕੌਰ ਸੋਢੀ, ਵਿਜੇ ਮੌਂਗਾ, ਕੁਲਦੀਪ ਸਿੰਘ ਭੁੱਲਰ, ਹਰਚਰਨ ਸਿੰਘ ਸਾਮਾ, ਰਾਜੇਸ਼ ਕਟਾਰੀਆ, ਮਦਨ ਲਾਲ ਤਿਵਾੜੀ, ਸੰਨੀ ਚੋਪੜਾ, ਅਕਸ਼ੇ ਗਲਹੋਤਰਾ, ਕਮਲ ਮਲਹੋਤਰਾ, ਸਰਬਜੀਤ ਕਾਲਾ, ਮੱਲਾਂਵਾਲਾ ਤੋਂ ਬਲਬੀਰ ਸਿੰਘ ਜੋਸਨ, ਗੁਰੂਹਰਸਹਾਏ ਤੋਂ ਦੀਪਕ ਵਧਾਵਨ, ਜਗਦੀਸ਼ ਥਿੰਦ, ਰਵੀ ਮੌਂਗਾ, ਫਾਜ਼ਿਲਕਾ ਤੋਂ ਪਰਮਜੀਤ ਢਾਬਾਂ, ਫਰੀਦਕੋਟ ਤੋਂ ਅੰਗਰੇਜ਼ ਸਿੰਘ, ਤਲਵੰਡੀ ਭਾਈ ਤੋਂ ਕੁਲਜਿੰਦਰ ਗਿੱਲ, ਮਮਦੋਟ ਤੋਂ ਰਾਕੇਸ਼ ਧਵਨ, ਸੁਖਦੇਵ ਸੰਗਮ ਤੇ ਨਿਰਵੈਰ ਸਿੰਧੀ, ਰੂਰਲ ਪ੍ਰੈਸ ਕਲੱਬ ਦੇ ਪ੍ਰਧਾਨ ਰੰਮੀ ਗਿੱਲ, ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਗੁਰਬਚਨ ਸੋਨੂੰ ਤੇ ਸਤਬੀਰ ਬਰਾੜ, ਜੀਰਾ ਤੋਂ ਗੁਰਪ੍ਰੀਤ ਸਿੰਘ ਸਿੱਧੂ, ਪ੍ਰੋਫੈਸਰ ਗੁਰਤੇਜ ਕੋਹਾਰਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਜੰਗੀਰ ਸਿੰਘ ਖਾਰਾ ਅਧਿਆਪਕ ਸਾਂਝਾ ਮੋਰਚਾ ਦੇ ਆਗੂ ਸਰਬਜੀਤ ਸਿੰਘ ਭਾਵੜਾ, ਮੁਲਾਜ਼ਮ ਜਥੇਬੰਦੀਆਂ ਵੱਲੋਂ ਜਗਸੀਰ ਭਾਂਗਰ, ਸੁਖਜਿੰਦਰ ਕੁੱਲਗੜ੍ਹੀ ਦੀ ਅਗਵਾਈ ਵਿੱਚ ਵੱੱਡੀ ਗਿਣਤੀ ਵਿੱਚ ਪੱਤਰਕਾਰ ਸਾਥੀ ਅਤੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ, ਅਦਾਕਾਰ ਹਰਿੰਦਰ ਭੁੱਲਰ ਤੇ ਗੁਰਪ੍ਰੀਤ ਸੰਧੂ, ਕੈਪਟਨ ਅੰਗਰੇੇੇਜ ਸਿੰਘ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button