Ferozepur News

ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮਾਰੂ ਨੀਤੀ ਤੇ ਕੀਤੇ ਜਾ ਰਹੇ ਫ਼ੈਸਲਿਆਂ ਉੱਪਰ ਡੀ.ਸੀ.ਦਫਤਰ ਕਰਮਚਾਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ

dscofficeਫਿਰੋਜ਼ਪੁਰ 19 ਮਈ (ਏ. ਸੀ. ਚਾਵਲਾ) ਅੱਜ ਡੀ.ਸੀ.ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲ•ਾ ਫਿਰੋਜਪੁਰ ਦੇ ਪ੍ਰਧਾਨ ਸ੍ਰੀ ਵਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮਾਰੂ ਨੀਤੀ ਤੇ ਕੀਤੇ ਜਾ ਰਹੇ ਫ਼ੈਸਲਿਆਂ ਉੱਪਰ ਸਮੂਹ ਮੁਲਾਜ਼ਮ ਵਰਗ ਵੱਲੋਂ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪ੍ਰਧਾਨ ਵਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਮੀਟਿੰਗ ਕਰਦਿਆਂ ਸ੍ਰੀ ਸੰਦੀਪ ਕੁਮਾਰ ਜਨਰਲ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੀ.ਸੀ.ਦਫਤਰ/ਐਸ.ਡੀ.ਐਮ/ਤਹਿਸੀਲ/ਸਬ ਤਹਿਸੀਲ ਦਫ਼ਤਰਾਂ ਦੇ ਕਰਮਚਾਰੀਆਂ ਦੀਆ ਜਾਇਜ਼ ਮੰਗਾ ਨੂੰ ਮੰਨ ਕੇ ਵੀ ਅਣਗੋਲੀਆ ਕੀਤਾ ਜਾ ਰਿਹਾ ਹੈ। ਸੁਪਰਡੰਟ ਗ੍ਰੇਡ-1 ਦੀ ਪਦ-ਉੱਨਤੀ, ਮੁਲਾਜ਼ਮਾਂ ਦੀ ਭਰਤੀ ਕਰ ਕੇ ਖ਼ਾਲੀ ਪਈਆਂ ਅਸਾਮੀਆਂ ਨੂੰ ਪੂਰ ਕਰਨਾ, ਸੀਨੀਅਰ ਸਹਾਇਕਾਂ ਦੀ ਸਿੱਧੀ ਭਰਤੀ ਬੰਦ ਕਰਕੇ ਸੋ ਫ਼ੀਸਦੀ ਪਦ-ਉੱਨਤੀ ਰਾਹੀਂ ਖ਼ਾਲੀ ਅਸਾਮੀ ਭਰਨੀਆਂ। 5ਵੇਂ ਤਨਖ਼ਾਹ ਕਮਿਸ਼ਨ ਦੀਆ ਤਰੁੱਟੀਆਂ ਪੂਰ ਕਰਨਾ ਅਤੇ 6ਵੇਂ ਤਨਖ਼ਾਹ ਕਮਿਸ਼ਨ ਦਾ ਗਠਨ ਕਰਨਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਮਨੋਹਰ ਲਾਲ ਤੋਂ ਇਲਾਵਾ ਸ੍ਰੀ ਯਸ਼ਪਾਲ ਗਰੋਵਰ ਸੁਪਰਡੰਟ, ਸ੍ਰੀ ਵਿਪਨ ਸ਼ਰਮਾ, ਸ੍ਰੀ ਕਸ਼ਮੀਰ ਚੰਦ, ਸ੍ਰੀਮਤੀ ਰਾਜਵਿੰਦਰ ਕੋਰ, ਕੇਵਲ ਕ੍ਰਿਸ਼ਨ, ਸੋਨੂੰ, ਗੁਰਜਿੰਦਰ ਸਿੰਘ, ਬਿੰਦੂ, ਰਿਤੂ ਅਤੇ ਸਮੂਹ ਕਰਮਚਾਰੀਆਂ ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਲਿਆ। ਸੂਬੇ ਵਿਚ ਕੀਤੇ ਜਾ ਰਹੇ ਰੋਸ ਧਰਨਿਆਂ ਦਾ ਇਸ਼ਤਿਹਾਰ ਸੂਬਾ ਪ੍ਰਧਾਨ ਸ਼੍ਰੀ ਗੁਰਨਾਮ ਸਿੰਘ ਵਿਰਕ ਵੱਲੋਂ ਮਿਤੀ 18.05.2015 ਨੂੰ ਸੂਬਾ ਜਥੇਬੰਦੀ ਦੀ ਹਾਜ਼ਰੀ ਵਿਚ ਜ਼ਿਲ•ਾ ਮੋਗਾ ਵਿਖੇ ਜਾਰੀ ਕੀਤਾ ਗਿਆ। ਇਸ਼ਤਿਹਾਰ ਅਨੁਸਾਰ ਪ੍ਰੋਗਰਾਮ ਦਾ ਵੇਰਵਾ:- 20 ਮਈ 2015 ਦਿਨ ਬੁੱਧਵਾਰ 11 ਵਜੇ ਸਵੇਰੇ ਸੰਘਰਸ਼ ਦਾ ਬਿਗਲ ਵਜਾ ਕੇ ਜ਼ਿਲ•ਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਗੇਟ ਰੈਲੀ ਕੀਤੀ ਜਾਵੇਗੀ। 21 ਮਈ 2015 ਦਿਨ ਵੀਰਵਾਰ ਨੂੰ ਸਮੂਹ ਕਰਮਚਾਰੀ ਕਲਮ ਛੋੜ ਹੜਤਾਲ ਤੇ ਰਹਿਣਗੇ। ਜੇਕਰ ਫਿਰ ਵੀ ਸਰਕਾਰ ਵੱਲੋਂ ਅੜੀਅਲ ਰਵੱਈਆ ਅਪਣਾਇਆ ਗਿਆ, ਕਰਮਚਾਰੀਆਂ ਦੀ ਨਾ ਸੁਣੀ ਗਈ ਤਾਂ 28,29 ਮਈ ਦਿਨ ਵੀਰਵਾਰ, ਸ਼ੁੱਕਰਵਾਰ ਨੂੰ ਕਲਮ ਛੋੜ ਹੜਤਾਲ ਤੇ ਰਹਿਣਗੇ ਅਤੇ ਜ਼ਿਲੇ• ਦੇ ਡਿਪਟੀ ਕਮਿਸ਼ਨਰ ਐਸ.ਡੀ.ਐਮ/ਤਹਿਸੀਲ/ਸਬ ਤਹਿਸੀਲ ਦਫ਼ਤਰਾਂ ਦਾ ਕੰਮ ਕਾਜ ਠੱਪ ਰੱਖਿਆ ਜਾਵੇਗਾ ਤੇ ਜਥੇਬੰਦੀ ਹੋਰ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Related Articles

Back to top button